- ਵੱਖ ਵੱਖ ਗਰੁੱਪਾਂ ਦੇ ਲੋਨ ਦੇ 52 ਕੇਸ ਕੀਤੇ ਮਨਜ਼ੂਰ
ਬਰਨਾਲਾ, 27 ਨਵੰਬਰ 2024 : ਵਧੀਕ ਡਿਪਟੀ ਕਮਿਸ਼ਨਰ ਵਿਕਾਸ ਬਰਨਾਲਾ ਸ. ਸਤਵੰਤ ਸਿੰਘ ਦੀ ਅਗਵਾਈ ਹੇਠ ਦੀਨ ਦਿਆਲ ਅਨੰਤੋਦਿਆ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਵੱਖ -ਵੱਖ ਬੈਕਾਂ ਦੇ ਸਹਿਯੋਗ ਨਾਲ ਲੋਨ ਮੇਲਾ ਲਾਇਆ ਗਿਆ। ਇਸ ਮੇਲੇ ਦੌਰਾਨ ਵੱਖ-ਵੱਖ ਬੈਕਾਂ ਵਲੋਂ ਸੈਲਫ ਹੈਲਪ ਗਰੁੱਪਾਂ ਦੀਆਂ ਕੈਸ਼ ਕਰੈਡਿਟ ਲਿਮਟਾਂ ਕੀਤੀਆਂ ਗਈਆਂ। ਆਰ ਬੀ ਆਈ ਦੀਆਂ ਹਦਾਇਤਾਂ ਅਨੁਸਾਰ ਇਹ ਲਿਮਟਾਂ ਇੱਕ ਲੱਖ ਤੋਂ 6 ਲੱਖ ਤੱਕ ਹੁੰਦੀਆਂ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਸਤਵੰਤ ਸਿੰਘ ਨੇ ਦੱਸਿਆ ਕਿ ਇਸ ਮਿਸ਼ਨ ਦਾ ਮਕਸਦ ਪਿੰਡਾਂ ਦੀਆਂ ਔਰਤਾਂ ਨੂੰ ਸਵੈ-ਰੋਜ਼ਗਾਰ ਦੇ ਮੌਕੇ ਮੁੱਹਈਆ ਕਰਾਉਣਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਮਨੀਕ ਸ਼ਰਮਾ, ਲੀਡ ਜ਼ਿਲ੍ਹਾ ਬੈਂਕ ਮੈਨੇਜਰ ਗਰੁਪਰਵਿੰਦਰ ਸਿੰਘ ਵਲੋਂ ਬੈੰਕ ਦੁਆਰਾ ਮਿਲੇ ਲੋਨ ਨੂੰ ਗਰੁੱਪ ਮੈਬਰਾਂ ਨੂੰ ਆਜੀਵਿਕਾ ਦੇ ਸਾਧਨਾਂ ਵਿੱਚ ਵਰਤਣ ਲਈ ਕਿਹਾ ਗਿਆ। ਇਸ ਮੇਲੇ ਦੌਰਾਨ 52 ਸੀ.ਸੀ.ਐੱਲ ਫਾਈਲਾਂ ਮਨਜ਼ੂਰ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਫੰਕਸ਼ਨ ਮੈਨੈਜਰ ਅਮਨਦੀਪ ਸਿੰਘ, ਜ਼ਿਲ੍ਹਾ ਲੇਖਾਕਾਰ ਸੰਜੀਵ ਤਾਇਲ, ਬਲਾਕ ਪ੍ਰੋਗਰਾਮ ਮੈਨੇਜਰ ਗੁਰਦੀਪ ਸਿੰਘ, ਗੁਰਵਿੰਦਰ ਕੌਰ, ਧਰਮਿੰਦਰ ਸਿੰਘ ਵੀ ਹਾਜ਼ਰ ਸਨ।