ਲੁਧਿਆਣਾ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ-2022' ਵਿੱਚ ਨੌਜਵਾਨ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦੇ ਰਾਜ ਪੱਧਰੀ ਅੰਡਰ-21 ਵਰਗ ਦੇ ਸ਼ਾਨਦਾਰ ਮੁਕਾਬਲੇ ਹੋਏ। ਅੱਜ ਦੀਆਂ ਖੇਡਾਂ ਦੇ ਮੁਕਾਬਲਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਹੈਂਡਬਾਲ ਅੰਡਰ-21 ਲੜਕਿਆਂ ਦੇ ਕੁਆਟਰ ਫਾਈਨਲ ਮੈਚਾਂ ਵਿੱਚ ਪਠਾਨਕੋਟ ਨੇ ਲੁਧਿਆਣਾ ਨੂੰ 16-15 ਦੇ ਫਰਕ ਨਾਲ, ਪਟਿਆਲਾ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ 22-11 ਦੇ ਫਰਕ ਨਾਲ, ਅੰਮ੍ਰਿਤਸਰ ਦੀ ਟੀਮ ਨੇ ਫਿਰੋਜਪੁਰ ਦੀ ਟੀਮ ਨੂੰ 21-16 ਦੇ ਫਰਕ ਨਾਲ ਅਤੇ ਐਸ.ਏ.ਐਸ. ਨਗਰ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 19-14 ਦੇ ਫਰਕ ਨਾਲ ਹਰਾਇਆ। ਸੈਮੀਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਦੀ ਟੀਮ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ 30-29 ਦੇ ਫਰਕ ਨਾਲ ਅਤੇ ਪਠਾਨਕੋਟ ਦੀ ਟੀਮ ਨੇ ਐਸ.ਏ.ਐਸ. ਨਗਰ ਦੀ ਟੀਮ ਨੂੰ 22-21 ਦੇ ਫਰਕ ਨਾਲ ਹਰਾਇਆ। ਹੈਂਡਬਾਲ ਅੰਡਰ-21 ਲੜਕੀਆਂ ਦੇ ਮੈਚਾਂ ਵਿੱਚ ਲੁਧਿਆਣਾ ਨੇ ਹੁਸ਼ਿਆਰਪੁਰ ਨੂੰ 17-2 ਦੇ ਫਰਕ ਨਾਲ, ਮਾਨਸਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ 13-8 ਦੇ ਫਰਕ ਨਾਲ, ਅੰਮ੍ਰਿਤਸਰ ਨੇ ਰੋਪੜ ਨੂੰ 16-12 ਦੇ ਫਰਕ ਨਾਲ ਅਤੇ ਫਾਜਿਲਕਾ ਨੇ ਕਪੂਰਥਲਾ ਨੂੰ 7-1 ਦੇ ਫਰਕ ਨਾਲ ਹਰਾਇਆ। ਕੁਆਟਰ ਫਾਈਨਲ ਮੈਚਾਂ ਵਿੱਚ ਲੁਧਿਆਣਾ ਦੀ ਟੀਮ ਨੇ ਬਠਿੰਡਾ ਨੂੰ 10-0 ਦੇ ਫਰਕ ਨਾਲ, ਅੰਮ੍ਰਿਤਸਰ ਸਾਹਿਬ ਨੇ ਸਹੀਦ ਭਗਤ ਸਿੰਘ ਨਗਰ ਨੂੰ 15-2 ਦੇ ਫਰਕ ਨਾਲ, ਸੰਗਰੂਰ ਦੀ ਟੀਮ ਨੇ ਫਾਜਿਲਕਾ ਨੂੰ 22-6 ਦੇ ਫਰਕ ਨਾਲ ਅਤੇ ਫਰੀਦਕੋਟ ਨੇ ਮਾਨਸਾ ਨੂੰ 17-4 ਦੇ ਫਰਕ ਨਾਲ ਹਰਾਇਆ। ਸੈਮੀਫਾਈਨਲ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਲੁਧਿਆਣਾ ਦੀ ਟੀਮ ਨੂੰ 17-7 ਦੇ ਫਰਕ ਨਾਲ ਅਤੇ ਸੰਗਰੂਰ ਦੀ ਟੀਮ ਨੇ ਫਰੀਦਕੋਟ ਦੀ ਟੀਮ ਨੂੰ 18-13 ਦੇ ਫਰਕ ਨਾਲ ਹਰਾਇਆ। ਬਾਸਕਟਬਾਲ ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਦੀ ਟੀਮ ਨੇ ਹੁਸਿਆਰਪੁਰ ਨੂੰ 69-49 ਦੇ ਫਰਕ ਨਾਲ, ਜਲੰਧਰ ਨੇ ਪਟਿਆਲਾ ਨੂੰ 61-53 ਦੇ ਫਰਕ ਨਾਲ, ਮਾਨਸਾ ਨੇ ਬਰਨਾਲਾ ਨੂੰ 72-60 ਅਤੇ ਫਰੀਦਕੋਟ ਨੇ ਫਤਿਹਗੜ੍ਹ ਸਾਹਿਬ ਨੂੰ 49-44 ਦੇ ਫਰਕ ਨਾਲ ਹਰਾਇਆ। ਲੜਕਿਆਂ ਦੇ ਸੈਮੀਫਾਈਨਲ ਮੈਚਾਂ ਵਿੱਚ ਲੁਧਿਆਣਾ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 87-51 ਦੇ ਫਰਕ ਨਾਲ ਅਤੇ ਜਲੰਧਰ ਦੀ ਟੀਮ ਨੇ ਫਰੀਦਕੋਟ ਨੂੰ 48-29 ਦੇ ਫਰਕ ਨਾਲ ਹਰਾਇਆ। ਬਾਸਕਟਬਾਲ ਅੰਡਰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 60-19 ਦੇ ਫਰਕ ਨਾਲ, ਕਪੂਰਥਲਾ ਨੇ ਰੂਪਨਗਰ ਨੂੰ 31-14 ਦੇ ਫਰਕ ਨਾਲ, ਪਠਾਨਕੋਟ ਨੇ ਫਿਰੋਜਪੁਰ ਨੂੰ 29-14 ਦੇ ਫਰਕ ਨਾਲ ਅਤੇ ਸੰਗਰੂਰ ਦੀ ਟੀਮ ਨੇ ਫਾਜਿਲਕਾ ਨੂੰ 26-2 ਦੇ ਫਰਕ ਨਾਲ ਹਰਾਇਆ। ਲੜਕੀਆਂ ਦੇ ਸੈਮੀ ਫਾਈਨਲ ਮੈਚਾਂ ਵਿੱਚ ਲੁਧਿਆਣਾ ਨੇ ਕਪੂਰਥਲਾ ਨੂੰ 42-12 ਦੇ ਫਰਕ ਨਾਲ ਅਤੇ ਸੰਗਰੂਰ ਨੇ ਪਠਾਨਕੋਟ ਨੂੰ 43-35 ਦੇ ਫਰਕ ਨਾਲ ਹਰਾਇਆ। ਸਾਫਟਬਾਲ ਅੰਡਰ-21 ਲੜਕਿਆਂ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਲੁਧਿਆਣਾ ਦੀ ਟੀਮ ਨੇ ਮਾਨਸਾ ਦੀ ਟੀਮ ਨੂੰ 10-0 ਦੇ ਫਰਕ ਨਾਲ, ਫਾਜਿਲਕਾ ਦੀ ਟੀਮ ਨੇ ਮੋਗਾ ਨੂੰ 8-1 ਦੇ ਫਰਕ ਨਾਲ, ਪਟਿਆਲਾ ਦੀ ਟੀਮ ਨੇ ਜਲੰਧਰ ਦੀ ਟੀਮ ਨੂੰ 6-2 ਦੇ ਫਰਕ ਨਾਲ ਅਤੇ ਅੰਮ੍ਰਿ੍ਰਤਸਰ ਦੀ ਟੀਮ ਨੇ ਫਿਰੋਜਪੁਰ ਦੀ ਟੀਮ ਨੂੰ 12-0 ਦੇ ਫਰਕ ਨਾਲ ਹਰਾਇਆ। ਸਾਫਟਬਾਲ ਅੰਡਰ-21 ਲੜਕੀਆਂ ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਜਲੰਧਰ ਦੀ ਟੀਮ ਨੇ ਐਸ਼ਏ਼ਐਸ ਨਗਰ ਦੀ ਟੀਮ ਨੂੰ 10-0 ਦੇ ਫਰਕ ਨਾਲ, ਅੰਮ੍ਰਿਤਸਰ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 7-3 ਦੇ ਫਰਕ ਨਾਲ, ਲੁਧਿਆਣਾ ਦੀ ਟੀਮ ਨੇ ਮਾਨਸਾ ਨੂੰ 10-0 ਦੇ ਫਰਕ ਨਾਲ ਅਤੇ ਮੋਗਾ ਨੇ ਫਿਰੋਜਪੁਰ ਨੂੰ 2-0 ਦੇ ਫਰਕ ਨਾਲ ਹਰਾਇਆ।
ਇਸ ਤੋਂ ਇਲਾਵਾ ਜੂਡੋ ਅੰਡਰ-21 ਲੜਕੀਆਂ ਦੇ 78 ਕਿਲੋਗ੍ਰਾਮ ਭਾਰ ਵਰਗ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਸੁਰਭੀ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 78 ਪਲੱਸ 'ਚ ਅਮਨਦੀਪ (ਪਟਿਆਲਾ) ਨੇ ਬਾਜੀ ਮਾਰੀ। ਲੜਕਿਆਂ ਦੇ 60 ਕਿਲੋਗ੍ਰਾਮ ਭਾਰ ਵਰਗ 'ਚ ਜਤਿਨ (ਪਟਿਆਲਾ), 66 'ਚ ਮਹੇਸ਼ਇੰਦਰ ਸੈਣੀ (ਗੁਰਦਾਸਪੁਰ), 73 'ਚ ਚਿਰਾਗ ਸ਼ਰਮਾ (ਗੁਰਦਾਸਪੁਰ) ਨੇ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਪੂਰੀ ਮਿਹਨਤ ਨਾਲ ਅੱਗ ਵਧਣ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਭਲਾਈ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ ਤਾਂ ਕਿ ਨੌਜਵਾਨ ਖੇਡਾਂ ਵੱਲ ਆਕਰਸ਼ਿਤ ਹੋ ਸਕਣ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ।