ਸਪੀਕਰ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

  • ਵੱਖ ਵੱਖ ਥਾਵਾਂ ਤੇ ਆਖੰਡ ਪਾਠ ਦੇ ਭੋਗ ਵਿੱਚ ਕੀਤੀ ਸ਼ਿਰਕਤ

ਕੋਟਕਪੂਰਾ 03 ਮਾਰਚ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਦੇ ਢੁਕਵੇ ਹੱਲ ਲਈ ਭਰੋਸਾ ਦਿਵਾਇਆ।  ਇਸ ਉਪਰੰਤ ਸਪੀਕਰ ਸੰਧਵਾਂ ਨੇ ਵੱਖ ਵੱਖ ਥਾਵਾਂ, ਪਿੰਡ ਮੌੜ, ਬਲਾਕ ਕੋਟਕਪੂਰਾ ਵਿਖੇ ਮਾਸਟਰ ਕੁਲਦੀਪ ਸਿੰਘ ਦੇ ਘਰ, ਪਿੰਡ ਢਿੱਲਵਾਂ ਕਲਾਂ (ਕੋਟਕਪੂਰਾ-ਬਠਿੰਡਾ ਰੋਡ) ਵਿਖੇ ਸ੍ਰ. ਹਰਜੀਤ ਸਿੰਘ ਕੰਡਿਆਰਾ ਦੇ ਘਰ,ਪਿੰਡ ਨਾਨਕਸਰ, ਬਲਾਕ ਕੋਟਕਪੂਰਾ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਕਾਮਨਾ ਕੀਤੀ ਕਿ ਅਜਿਹੇ ਧਾਰਮਿਕ ਸਮਾਗਮਾਂ ਤੋਂ ਲੋਕਾਂ ਨੂੰ ਦਸਾਂ ਨਹੁੰਆ ਦੀ ਕਿਰਤ ਕਰਨ ਅਤੇ ਸਚਾਈ ਦੇ ਰਸਤੇ ਤੇ ਚੱਲਣ ਲਈ ਵੀ ਗੁਰਬਾਣੀ ਤੋਂ ਪ੍ਰੇਰਨਾ ਮਿਲੇਗੀ।ਉਹਨਾਂ ਕਿਹਾ ਕਿ ਗੁਰਬਾਣੀ ਦੇ ਪਵਿੱਤਰ ਸਲੋਕ ਸਾਨੂੰ ਚੰਗੇ ਮਾਰਗ ਤੇ ਚੱਲਣ ਦਾ ਬਲ ਬਖਸ਼ਦੇ ਹਨ। ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ  ਸਾਨੂੰ ਗੁਰੂ ਮਹਾਰਾਜ ਦਾ ਆਸ਼ੀਰਵਾਦ ਮਿਲਦਾ ਰਹੇ ਅਤੇ ਅਸੀਂ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਰਹੀਏ। ਇਸ ਤੋਂ ਇਲਾਵਾ ਸਪੀਕਰ ਸੰਧਵਾਂ ਨੇ ਪਿੰਡ ਕੋਟਸੁਖੀਆ ਵਿਖੇ ਸ. ਬਲਬੀਰ ਸਿੰਘ ਦੇ ਘਰ ਦਾ ਦੌਰਾ ਕਰਕੇ  ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।