ਰਾਏਕੋਟ 8 ਜਨਵਰੀ : ਕਰੀਬੀ ਪਿੰਡ ਬਿੰਜਲ ਦੇ ਗੁਰਦੁਆਰਾ ਬਾਬਾ ਬੂਲ ਚੰਦ ਜੀ ਵਿਖੇ ਸਵਰਗੀ ਗੁਰਨਾਮ ਸਿੰਘ ਔਲਖ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਰਮੇਸ਼ ਮਨਸੂਰਾ (ਸਟੇਟ ਐਵਾਰਡੀ)ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਦੇ ਡਾਕਟਰ ਜਸਵਿੰਦਰ ਵਸ਼ਿਸ਼ਟ ਵੱਲੋਂ 165ਮਰੀਜਾ ਦੀ ਜਾਂਚ ਕੀਤੀ ਗਈ ਅਤੇ 18ਮਰੀਜਾ ਨੂੰ ਲੈੱਨਜ ਪਾਉਣ ਲਈ ਚੁਣਿਆ ਗਿਆ ਜਿੰਨਾ ਦੇ ਲੈੱਨਜ ਲੁਧਿਆਣਾ ਹਸਪਤਾਲ ਵਿਖੇ ਔਲਖ ਪਰਿਵਾਰ ਵੱਲੋ ਮੁਫਤ ਲਗਵਾਏ ਜਾਣਗੇ।ਲੋੜਵੰਦ ਮਰੀਜਾ ਨੂੰ ਦਵਾਈਆ ਵੀ ਔਲਖ ਪਰਿਵਾਰ ਵੱਲੋ ਮੁਫਤ ਵੰਡੀਆ ਗਈਆ। ਸਮਾਜਸੇਵੀ ਤੇਜਿੰਦਰ ਸਿੰਘ ਗਰੇਵਾਲ ਵੱਲੋਂ ਪ੍ਰਵਾਸੀ ਪੰਜਾਬੀ ਮਨਜਿੰਦਰ ਸਿੰਘ ਮਨੀ ਔਲਖ, ਮਨਦੀਪ ਸਿੰਘ ਔਲਖ ਵੱਲੋ ਆਪਣੇ ਦਾਦਾ ਜੀ ਸਵ, ਗੁਰਨਾਮ ਸਿੰਘ ਔਲਖ ਦੀ ਯਾਦ 'ਚ ਕੀਤੇ ਗਏ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਲੋੜਵੰਦਾ ਨੂੰ ਇਸ ਮੁਫਤ ਮੈਡੀਕਲ ਜਾਂਚ ਕੈਂਪ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਗੁਰੂਦੁਆਰਾ ਕਮੇਟੀ ਪ੍ਰਧਾਨ ਰਣਜੀਤ ਸਿੰਘ, ਮੀਤ ਪ੍ਰਧਾਨ ਦਰਬਾਰਾ ਸਿੰਘ, ਨੰਬਰਦਾਰ ਜੰਗੀਰ ਸਿੰਘ, ਹੈੱਡ ਗ੍ਰੰਥੀ ਹਰਜੀਤ ਸਿੰਘ,ਗੁਰਪ੍ਰੀਤ ਸਿੰਘ, ਅਲੋਕ ਕੁਮਾਰ, ਵਿਮਲ ਕੁਮਾਰ ਆਦਿ ਹਾਜ਼ਰ ਸਨ।