ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਸਮੂਹਿਕ ਵਿਆਹ, ਡਾ ਗੁਰਪ੍ਰੀਤ ਕੌਰ ਨੇ ਜੋੜਿਆ ਨੂੰ ਆਸ਼ੀਰਵਾਦ ਦਿੱਤਾ

ਰੂਪ ਨਗਰ : ਬਾਬਾ ਗਾਜੀਦਾਸ ਕਲੱਬ ਰੋਡਮਾਜਰਾ ਚੱਕਲਾਂ ਵਲੋਂ ਗ੍ਰਾਮ ਪੰਚਾਇਤ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੇ ਜੋੜਿਆਂ  ਲਈ ਸਲਾਨਾ ਸਮੂਹਿਕ ਵਿਆਹ ਸਮਾਗਮ  ਬਾਬਾ ਗਾਜੀਦਾਸ ਖੇਡ ਸਟੇਡੀਮਮ ਵਿਖੇ ਕਰਵਾਏ ਗਏ। ਗੁਰਦੁਆਰਾ ਬਾਬਾ ਗਾਜੀ ਦਾਸ ਵਿਖੇ ਆਨੰਦ ਕਾਰਜ ਕਰਵਾਏ ਗਏ  ਅਤੇ ਬਾਕੀ ਦੀਆਂ ਰਸਮਾਂ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਬਣਾਏ ਨਵੇਂ ਖੇਡ ਸਟੇਡੀਅਮ ਵਿਚ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ ਗੁਰਪ੍ਰੀਤ ਕੌਰ ਨੇ ਜੋੜਿਆ ਨੂੰ ਆਸ਼ੀਰਵਾਦ ਦਿੱਤਾ ਅਤੇ ਸਿਰੋਪਾਓ ਦੇਕੇ ਸਨਮਾਨ ਕੀਤਾ। ਕਲੱਬ ਵਲੋਂ ਜੋੜਿਆ ਨੂੰ 31-31ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਗਿਆ। ਬਾਬਾ ਗਾਜੀਦਾਸ ਕਲੱਬ ਰੋਡਮਾਜਰਾ ਚੱਕਲਾ ਵਲੋਂ ਹਰ ਸਾਲ ਰੋਡਮਾਜਰਾ ਵਿਖੇ ਖੇਡ ਮੇਲਾ ਕਰਵਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਜ਼ਰੂਰਤਮੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਸਮੂਹਿਕ ਵਿਆਹ ਕੀਤੇ ਜਾਂਦੇ ਹਨ। ਕਲੱਬ ਵਲੋਂ ਹਰ ਸਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ ਅਤੇ ਜ਼ਰੂਰਤਮੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੇਣ ਸਮੇਤ ਜ਼ਰੂਰਤਮੰਦ ਖਿਡਾਰੀਆਂ ਨੂੰ ਨਕਦ ਰਾਸ਼ੀ ਅਤੇ ਜ਼ਰੂਰੀ ਸਮਾਨ ਦਿੱਤਾ ਜਾਂਦਾ ਹੈ। ਕਿਸਾਨੀ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਗੋਲਡ ਮੈਡਲ ਦੇਕੇ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਸਮਾਗਮ ਦੇ ਬਾਰੇ ਕਲੱਬ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਲੱਬ ਵਲੋਂ ਇਸ ਸਮਾਜਸੇਵੀ ਕਾਰਜ ਨਾਲ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਨੂੰ ਸਮਰਪਿਤ ਨਵੇਂ ਖੇਡ ਸਟੇਡੀਅਮ ਨੂੰ ਲੋਕ ਅਰਪਿਤ ਕੀਤਾ ਗਿਆ ਹੈ। ਅਗਲੇ ਸਾਲ ਜੋੜਿਆ ਨੂੰ 51-51 ਹਜ਼ਾਰ ਰੁਪਏ ਸ਼ਗਨ ਦਿੱਤਾ ਜਾਵੇਗਾ। ਇਸ ਸਮਾਗਮ ਵਿੱਚ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ ਚਰਨਜੀਤ ਸਿੰਘ,  ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਬੱਬੀ ਬਾਦਲ, ਡੀਸੀ ਡਾ ਪ੍ੀਤੀ ਯਾਦਵ, ਐਸਐਸਪੀ ਸੰਦੀਪ ਗਰਗ, ਡਾ ਹਰਜਿੰਦਰ ਕੌਰ,ਜੈਲਦਾਰ ਸਤਵਿੰਦਰ ਸਿੰਘ ਚੌੜੀਆਂ, ਸੁਖਵਿੰਦਰ ਸਿੰਘ ਗਿੱਲ,ਰਵਿੰਦਰ ਸਿੰਘ ਭੰਗੂ ,ਤਰਲੋਚਨ ਸਿੰਘ ਮਾਨ, ਕਲੱਬ ਪ੍ਧਾਨ ਦਵਿੰਦਰ ਸਿੰਘ ਬਾਜਵਾ, ਬਲਵਿੰਦਰ ਸਿੰਘ ਚੱਕਲਾ ਸਰਪੰਚ,  ਬਿਟੂ ਬਾਜਵਾ ਸਰਪੰਚ, ਦਰਬਾਰਾ ਸਿੰਘ ਚੱਕਲ, ਕੁਲਵੰਤ ਸਿੰਘ ਤਿਰਪੜੀ, ਹਰਬੰਸ ਸਿੰਘ ਕੰਧੋਲਾ, ਪ੍ਰਿੰਸੀਪਲ ਕੁਲਵਿੰਦਰ ਸਿੰਘ,ਨੰਬਰਦਾਰ ਉਮਰਾਓ ਸਿੰਘ, ਮਨਮੋਹਨ ਸਿੰਘ ਚੀਮਾ, ਦਿਲਸ਼ੇਰ ਸਿੰਘ, ਗੁਰਦੀਪ ਸਿੰਘ ਮਾਹਲ, ਮੇਜਰ ਸਿੰਘ ਮਾਹਲ, ਮੋਹਰ ਸਿੰਘ ਖਾਬੜਾ, ਬਲਦੇਵ ਸਿੰਘ ਚੱਕਲ, ਨਰਿੰਦਰ  ਸਿੰਘ ਮਾਵੀਆਦਿ ਮੌਜੂਦ ਸਨ