- ਕੰਗਨਾ ਦੀ ਐਮਰਜੈਂਸੀ ਫਿਲਮ ਦਾ ਡਟਵਾਂ ਵਿਰੋਧ ਕਰਨ ਦਾ ਕੀਤਾ ਐਲਾਨ
ਰਾਏਕੋਟ, 26 ਅਗਸਤ 2024 : ਹਰ ਰੋਜ਼ ਭਾਜਪਾ ਦੀ ਵਿਵਾਦਿਤ ਲੋਕ ਸਭਾ ਮੈਂਬਰ ਕੰਗਨਾ ਰਣੌਤ ਆਪਣੇ ਪੰਜਾਬ ਪ੍ਰਤੀ ਭੜਕਾਊ ਤੇ ਨਫ਼ਰਤ ਭਰੇ ਬਿਆਨ ਦਾਗ਼ਣ ਕਾਰਨ ਚਰਚਾ ਵਿਚ ਰਹਿੰਦੀ ਹੈ ਤੇ ਪੰਜਾਬ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦੀ ਹੈਂ। ਬੀਤੇ ਦਿਨੀਂ ਕੰਗਣਾ ਰਣੌਤ ਵੱਲੋਂ ਤਿੰਨ ਕਾਲੇ ਕਾਨੂੰਨਾਂ ਖਿਲਾਫ ਦੇਸ਼ ਭਰ ਦੇ ਕਿਸਾਨਾਂ ਵੱਲੋਂ ਕੀਤੇ ਸ਼ਾਂਤਮਈ ਅੰਦੋਲਨ ਖਿਲਾਫ ਘਟੀਆ ਕਿਸਮ ਦੀ ਬਿਆਨਬਾਜੀ ਦਾ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਸਖ਼ਤ ਨੋਟਿਸ ਲੈਂਦਿਆਂ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਕੀਤੀ। ਜਿਸ ਵਿੱਚ ਨਵ ਨਿਯੁਕਤ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆ ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਕਾ ਨੇ ਦੱਸਿਆ ਆਗੂਆਂ ਵੱਲੋਂ ਮੀਟਿੰਗ ਵਿੱਚ ਕੰਗਣਾ ਰਣੌਤ ਦੇ ਦਿੱਤੇ ਬਿਆਨਾਂ ਦੀ ਖੁੱਲ੍ਹ ਕੇ ਚਰਚਾ ਕਰਨ ਉਪਰੰਤ ਬੀਜੇਪੀ ਦੇ ਆਗੂ ਲੀਡਰਾਂ ਨੂੰ ਕਿਸਾਨਾਂ ਵੱਲੋਂ ਚੇਤਾਵਾਨੀ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਚਹੇਤੀ ਲੋਕ ਸਭਾ ਮੈਂਬਰ ਕੰਗਣਾ ਰਣੌਤ ਦੀ ਬੇਲਗਾਮ ਜ਼ੁਬਾਨ ਨੂੰ ਨੱਥ ਪਾਉਣ ਕਿਉੰਕਿ ਦੇਸ਼ ਭਰ ਦੇ ਕਿਸਾਨਾਂ ਵੱਲੋਂ ਲਗਾਤਾਰ ਸ਼ਾਂਤਮਈ 13 ਮਹੀਨੇ ਦਿੱਲੀ ਦੀਆ ਬਰੂਹਾਂ ਤੇ ਬੈਠ ਅੰਦੋਲਨ ਲੜਿਆ ਗਿਆ ਸੀ ਪਰ ਚਲਦੇ ਅੰਦੋਲਨ ਦੌਰਾਨ ਉਸ ਇਲਾਕੇ ਵਿੱਚ ਕੋਈ ਬਲਾਤਕਾਰ, ਲੁੱਟ ਖੋਹ ਜਾਂ ਹਿੰਸਕ ਝੜਪ ਨਹੀਂ ਹੋਈ ਜਦਕਿ ਉੱਥੋਂ ਦੀ ਵਸਨੀਕ ਲੋਕਾਂ ਅੱਜ ਵੀਂ ਕਿਸਾਨਾਂ ਨੂੰ ਪਿਆਰ ਨਾਲ ਯਾਦ ਕਰਦੇ ਹਨ ਪਰ ਬੇਲਗਾਮ ਜ਼ੁਬਾਨ ਵਾਲੀ ਕੰਗਨਾ ਦੀ ਇਨ੍ਹਾਂ ਸਮਾਂ ਬੀਤਣ ਦੀ ਬਾਵਜੂਦ ਹੁਣ ਕੀ ਮਜ਼ਬੂਰੀ ਬਣ ਗਈ ਕਿ ਇਹ ਕਿਸਾਨਾਂ ਖਿਲਾਫ ਜ਼ਹਿਰ ਉਗਲਣ ਲੱਗ ਪਈ। ਉਹਨਾਂ ਕਿਹਾ ਕਿ ਜਦੋਂ ਅੰਦੋਲਨ ਚਲਦਾ ਸੀ ਤਾਂ ਪੂਰੀ ਦਿੱਲੀ ਦੇ ਗਰੀਬ ਲੋਕਾਂ ਦਾ ਢਿੱਡ ਕਿਸਾਨ ਕਿਸੇ ਬਿਨਾਂ ਭੇਦਭਾਵ ਦੇ ਪ੍ਰਸ਼ਾਦਾ ਛਕਾ ਕੇ ਭਰਦੇ ਰਹੇ, ਜਿਹਨਾਂ ਲੋਕਾਂ ਕੋਲ ਠੰਡ ਤੋਂ ਬਚਣ ਲਈ ਕੰਬਲ ਨਹੀਂ ਸੀਂ ਉਹ ਵੀਂ ਕਿਸਾਨਾਂ ਵੱਲੋਂ ਵੰਡੇ ਗਏ, ਦੁੱਧ ਸਬਜ਼ੀ ਦੀਆ ਨਦੀਆਂ ਵਗਾਂ ਦਿੱਤੀਆ ਗਈਆ ਸਨ। ਇਸ ਸਮੇਂ ਜ਼ਿਲ੍ਹਾ ਭਰ ਦੇ ਆਗੂਆਂ ਨੇ ਕਿਹਾ ਕਿ ਕੰਗਣਾ ਹਮੇਸ਼ਾ ਪੰਜਾਬ ਤੇ ਖਾਸ਼ ਕਰ ਸਿੱਖ ਧਰਮ ਲਈ ਨਫ਼ਰਤ ਰੱਖਦੀ ਹੈ। ਜਿਸ ਕਾਰਨ ਇਸ ਦੀ ਆ ਰਹੀਂ ਐਮਰਜੈਂਸੀ ਫਿਲਮ ਵਿਚ ਸਿੱਖ ਧਰਮ ਦੇ 20ਵੀਂ ਸਦੀ ਦੇ ਮਹਾਨ ਜਰਨੈਲ ਜਿਹਨਾਂ ਐਮਰਜੈਂਸੀ ਤੋੜਨ ਲਈ ਮੋਰਚਾ ਲਗਾਇਆ ਸੀ ਦਾ ਰੋਲ ਸਹੀਂ ਢੰਗ ਨਾਲ ਨਹੀਂ ਦਿਖਾਇਆ ਸਗੋਂ ਉਸ ਉੱਚੇ ਦਰਜੇ ਦੀ ਧਾਰਮਿਕ ਸਖਸ਼ੀਅਤ ਨੂੰ ਬਦਨਾਮ ਕਰਨ ਦੀ ਖਿਨੌਣੀਂ ਹਰਕਤ ਕੀਤੀ ਹੈ ਤਾਂ ਕਿ ਪੰਜਾਬ ਦਾ ਸ਼ਾਂਤਮਈ ਮਾਹੌਲ ਖਰਾਬ ਕੀਤਾ ਜਾ ਸਕੇਂ ਜਦਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸ਼ੈਸ਼ਰ ਬੋਰਡ ਇਸ ਦੀ ਵਿਵਾਦਿਤ ਫਿਲਮ ਨੂੰ ਮਨਜੂਰੀ ਦੇਣ ਲਈ ਪੱਬਾਂ ਭਾਰ ਹੋਇਆ ਬੈਠਾ ਹੈਂ। ਦੂਸਰੇ ਪਾਸੇ ਪੰਜਾਬ ਵਿਚ 90 ਦੇ ਦਾਹਕੇ ਦੌਰਾਨ ਹੋਏ ਨੌਜਵਾਨਾਂ ਦੇ ਘਾਣ ਦੀ ਨਿਸ਼ਾਨਦੇਹੀ ਕਰ ਰਹੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਅਧਾਰਿਤ ਦਲਜੀਤ ਦੌਸਾਂਝ ਵੱਲੋਂ ਬਣਾਈ ਫਿਲਮ ਤੇ ਸ਼ੈਸ਼ਰ ਬੋਰਡ ਰੋਕ ਲਗਾ ਕੇ ਬੈਠ ਹੈ ਕਿਉੰਕਿ ਦਲਜੀਤ ਦੌਸਾਂਝ ਕਿਸਾਨਾਂ ਅਤੇ ਪੰਜਾਬ ਦੇ ਹੱਕਾਂ ਜਾਂ ਹੋਏ ਘਾਣ ਦੀ ਗੱਲ ਕਰਦਾ ਹੈਂ ਤੇ ਉਸਨੇ ਕਿਸਾਨੀਂ ਸੰਘਰਸ਼ ਦੌਰਾਨ ਕੰਗਨਾ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ ਜਿਸ ਦੀ ਦੁਨੀਆ ਭਰ ਤੇ ਚਰਚਾ ਹੋਈ ਸੀ। ਇਹ ਪੱਖਪਾਤ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆ ਨਾਲ ਹੀਂ ਹੁੰਦਾ ਹੈਂ। ਇਸ ਕਰਕੇ ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਨੇ ਫੈਸਲਾ ਲਿਆ ਕਿ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਕੰਗਨਾ ਰਣੌਤ ਦੀ ਆ ਰਹੀਂ ਫਿਲਮ ਦਾ ਠੋਕ ਕੇ ਵਿਰੋਧ ਕਰਨਗੇਂ ਅਤੇ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦੀ ਦੇ ਫਿਲਮ ਰੀਲੀਜ਼ ਹੋਣ ਤੇ ਬੈਨ ਲਗਾਇਆ ਜਾਵੇਂ। ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਹਰਜੀਤ ਸਿੰਘ ਜਨੇਤਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾਂ, ਜਨ.ਸਕੱਤਰ ਬਚਿੱਤਰ ਸਿੰਘ ਜਨੇਤਪੁਰਾ, ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ, ਵਿੱਤ ਸਕੱਤਰ ਸੁਖਦੇਵ ਸਿੰਘ ਲਹਿਲ, ਪ੍ਰੈੱਸ ਸਕੱਤਰ ਦਵਿੰਦਰ ਸਿੰਘ ਕਾਉੰਕੇ, ਸੁਯੰਕਤ ਸਕੱਤਰ ਮਾ. ਭੁਪਿੰਦਰ ਸਿੰਘ ਬੋਪਾਰਾਏ ਖੁਰਦ, ਬਲਾਕ ਪ੍ਰਧਾਨ ਗਗਨਦੀਪ ਸਿੰਘ ਪਮਾਲੀ, ਜੰਗੀਰ ਸਿੰਘ ਲੀਹਾਂ,ਗੁਰਸੇਵਕ ਸਿੰਘ ਦਾਖਾ, ਡਾ.ਜਗਤਾਰ ਸਿੰਘ ਐਤੀਆਣਾ, ਗੁਰਵਿੰਦਰ ਸਿੰਘ ਪੱਖੋਵਾਲ, ਹਰਚੰਦ ਸਿੰਘ ਢੋਲਣ, ਗਗਨਦੀਪ ਸਿੰਘ ਘੁਡਾਣੀ, ਕੁਲਵਿੰਦਰ ਸਿੰਘ ਟਿੱਬਾ, ਜਗਤਾਰ ਸਿੰਘ ਸਿਆੜ, ਮਨਮੋਹਣ ਸਿੰਘ ਧਾਲੀਵਾਲ ਬੱਸੀਆ, ਬਲਕਾਰ ਸਿੰਘ ਬੋਪਾਰਾਏ ਖੁਰਦ (ਸਾਰੇ ਬਲਾਕ ਪ੍ਰਧਾਨ) ਸਾਧੂ ਸਿੰਘ ਚੱਕ ਭਾਈ ਕਾ, ਬੂਟਾ ਸਿੰਘ ਸਮਰਾ ਡੱਲਾ, ਗੁਰਦੀਪ ਸਿੰਘ ਕਾਕਾ ਸਵੱਦੀ, ਅਵਤਾਰ ਸਿੰਘ ਤਾਰੀ,ਮਨਜੀਤ ਸਿੰਘ ਸਵੱਦੀ ਆਦਿ ਆਗੂ ਹਾਜ਼ਰ ਸਨ।