ਪੰਜਾਬ ਬੋਰਡ ਵੱਲੋਂ 10ਵੀਂ ਦੇ ਨਤੀਜੇ ਦਾ ਐਲਾਨ, ਕੁੜੀਆਂ ਨੇ ਮਾਰੀ ਬਾਜ਼ੀ, ਅਕਸ਼ਨੂਰ ਨੇ 650 ਅੰਕ ਲੈ ਕੇ ਕੀਤਾ ਟੌਪ

ਚੰਡੀਗੜ੍ਹ, 16 ਮਈ, 2025 : ਪੰਜਾਬ ਬੋਰਡ  ਵੱਲੋਂ 10ਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਰਾਹੀਂ ਇਸ ਸਬੰਧੀ ਜਾਣਕਾਰੀ ਦਿੱਤੀ। ਫਰੀਦਕੋਟ ਦੀ ਅਕਸ਼ਨੂਰ ਕੌਰ ਨੇ 650 ਨੰਬਰ ਲੈ ਕੇ ਟਾਪ ਕੀਤਾ। ਅੰਮ੍ਰਿਤਸਰ ਅੱਵਲ, ਗੁਰਦਾਸਪੁਰ ਦੂਜੇ, ਤਰਨਤਾਰਨ ਤੀਜੇ ਨੰਬਰ 'ਤੇ ਰਿਹਾ। ਮੈਰਿਟ 'ਚ 300 ਬੱਚੇ ਜਿਨ੍ਹਾਂ ਵਿਚੋਂ 256 ਲੜਕੀਆਂ ਹਨ। ਮੈਰਿਟ 'ਚ ਸਭ ਤੋਂ ਜ਼ਿਆਦਾ ਲੁਧਿਆਣਾ ਦੇ 52 ਬੱਚੇ ਹਨ। ਦੋ ਫੀਸਦ ਵਿਦਿਆਰਥੀ ਫੇਲ੍ਹ ਵੀ ਹੋਏ ਹਨ। 12ਵੀਂ ਜਮਾਤ ਵਾਂਗ, ਬੋਰਡ ਨੇ ਨਤੀਜਿਆਂ ਦੇ ਜਾਰੀ ਹੋਣ ਸੰਬੰਧੀ ਵੇਰਵੇ ਅਧਿਕਾਰਤ ਵੈੱਬਸਾਈਟ pseb.ac.in 'ਤੇ ਸਾਂਝੇ ਕਰ ਦਿੱਤੇ ਹਨ। ਇਸ ਲਈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ 'ਤੇ ਵੈੱਬਸਾਈਟ ਜਾਂ ਇਸ ਪੰਨੇ 'ਤੇ ਜਾਣ। ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦੱਸ ਦੇਈਏ ਕਿ ਨਤੀਜਿਆਂ ਦੇ ਐਲਾਨ ਦੇ ਨਾਲ-ਨਾਲ, ਸੂਬੇ ਦੇ ਟਾਪ ਵਿਦਿਆਰਥੀਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਟਾਪਰ ਸੂਚੀ 'ਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਅਕਸ਼ਨੂਰ ਕੌਰ : 650 ਫਰੀਦਕੋਟ, ਰਤਿੰਦਰਦੀਪ ਕੌਰ : 650 ਮੁਕਤਸਰ, ਅਰਸ਼ਦੀਪ ਕੌਰ : 650 : ਮਾਲੇਰਕੋਟਲਾ