ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕ ਸੁਖਜੀਤ ਮਾਛੀਵਾੜਾ ਨੂੰ ਭਿੱਜੇ ਨੇਤਰਾਂ ਨਾਲ ਵਿਦਾਇਗੀ

  • ਵਰਿਆਮ ਸਿੰਘ ਸੰਧੂ, ਕਜ਼ਾਕ,ਸ਼ਮਸ਼ੇਰ ਸੰਧੂ, ਜੌਹਲ ਤੇ ਗੁਰਭਜਨ ਗਿੱਲ ਵੱਲੋਂ ਸਰਧਾਂਜਲ਼ੀ ਭੇਂਟ
  • ਸੁਖਜੀਤ ਦੀ ਸਪੁੱਤਰੀ ਪ੍ਰੋ. ਜਪੁਜੀ ਕੌਰ ਨੇ ਚਿਖ਼ਾ ਨੂੰ ਅਗਨੀ ਵਿਖਾਈ

ਲੁਧਿਆਣਾ 13 ਫਰਵਰੀ : ਪੰਜਾਬੀ ਕਹਾਣੀ ਪੁਸਤਕ “ਮੈਂ ਅਯਨਘੋਸ਼ ਨਹੀਂ”ਲਿਖਣ ਲਈ ਭਾਰਤ ਸਾਹਿਤ ਅਕਾਦਮੀ ਪੁਰਸਕਾਰ 2022 ਜੇਤੂ ਪ੍ਰਸਿੱਧ ਸਾਹਿਤਕਾਰ ਸੁਖਜੀਤ ਮਾਛੀਵਾੜਾ ਜਿਨ੍ਹਾਂ ਦੀ ਬੀਤੀ ਸ਼ਾਮ ਪੀ ਜੀ ਆਈ ਚੰਡੀਗੜ੍ਹ ਵਿੱਚ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੱਜ ਮਾਛੀਵਾਡ਼ਾ ਦੇ ਸਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਜਿੱਥੇ ਸੈਂਕਡ਼ੇ ਲੇਖਕਾਂ ਕਲਾਕਾਰਾਂ ਤੇ ਬੁੱਧੀਜੀਵੀਆ ਤੋਂ ਇਲਾਵਾ ਇਲਾਕੇ ਦੇ ਹਜ਼ਾਰਾ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਸਪੁੱਤਰੀ ਪ੍ਰੋ. ਜਪੁਜੀ ਕੌਰ ਨੇ ਆਪਣੇ ਪਿਤਾ ਜੀ ਦੀ ਚਿਖ਼ਾ ਨੂੰ ਅਗਨੀ ਦਿਖਾਈ। ਇਸ ਮੌਕੇ ਪੰਜਾਬ ਭਰ ਤੋਂ ਪੰਜਾਬੀ ਲੇਖਕਾਂ ਸਮੇਤ ਵੱਖ-ਵੱਖ ਖੇਤਰਾਂ ਨਾਲ ਜੁਡ਼ੀਆਂ ਸਖ਼ਸ਼ੀਅਤਾਂ ਨੇ ਸਵ. ਸੁਖਜੀਤ ਮਾਛੀਵਾੜਾ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਤੇ ਚਾਦਰਾਂ ਭੇਟ ਕਰਕੇ ਸ਼ਰਧਾਜਲੀਂ ਦਿੱਤੀ। ਅਮੋਲਕ ਸਿੰਘ ਜਨਰਲ ਸਕੱਤਰ ਪਲਸ ਮੰਚ ਵਲੋਂ ਸੁਖਜੀਤ ਤੇਰੀ ਕਹਾਣੀ ਸਦਾ ਲਈ ਚੱਲਦੀ ਰਹੇਗੀ ਦੇ ਨਾਅਰੇ ਲਗਾਏ ਗਏ। ਚਿਖ਼ਾ ਨੂੰ ਅਗਨੀ ਦਿਖਾਉਣ ਤੋਂ ਪਹਿਲਾਂ ਪੰਜਾਬੀ ਲੇਖਕ ਗੁਰਸੇਵਕ ਸਿੰਘ ਢਿੱਲੋਂ ਨਾਮਧਾਰੀ ਨੇ ਅਰਦਾਸ ਕੀਤੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਸੁਖਜੀਤ ਨੇ ਹੁਣ ਤੀਕ ਕੁੱਲ ਪੰਜ ਪੁਸਤਕਾਂ ਲਿਖੀਆਂ ਸਨ ਜਿੰਨ੍ਹਾਂ ਵਿੱਚੋਂ ਤਿੰਨ ਕਹਾਣੀ ਸੰਗ੍ਰਹਿ ਅੰਤਰਾ, ਹੁਣ ਮੈਂ ਇੰਜੁਆਏ ਕਰਦੀ ਹਾਂ ਤੇ ਮੈਂ ਅਯਨਘੋਸ਼ ਨਹੀਂ, ਸ੍ਵੈਜੀਵਨੀ ਮੂਲਕ ਵਾਰਤਕ ਪੁਸਤਕ ਮੈਂ ਜੈਸਾ ਹੂੰ ਵੈਸਾ ਕਿਉਂ ਹੂੰ ਤੇ ਕਾਵਿ ਸੰਗ੍ਰਹਿ ਰੰਗਾਂ ਦਾ ਮਨੋਵਿਗਿਆਨ ਹਨ। ਸੁਖਜੀਤ ਦਾ ਇੱਕ ਕਹਾਣੀ ਸੰਗ੍ਰਹਿ ਅੰਗਰੇਜ਼ੀ ਵਿੱਚ ਵੀ ਪਿਛਲੇ ਸਾਲ ਪ੍ਰਕਾਸ਼ਿਤ ਹੋਇਆ ਸੀ। ਸੁਖਜੀਤ ਲੰਮਾ ਸਮਾਂ ਭੈਣੀ ਸਾਹਿਬ (ਲੁਧਿਆਣਾ)ਪਿੰਡ ਦੇ ਸਰਪੰਚ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ 2010-12 ਤੀਕ ਦੋ ਸਾਲ ਸੀਨੀਅਰ ਮੀਤ ਪ੍ਰਧਾਨ ਵੀ ਰਹੇ ਸਨ ਅਤੇ ਇਸ ਵੇਲੇ ਵੀ ਆਪ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਕਾਰਜਕਾਰਨੀ ਮੈਂਬਰ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਹਰ ਰੋਜ਼ ਨਿੱਤ ਨੇਮ ਵਾਂਗ ਮੇਰੇ ਨਾਲ ਫ਼ੋਨ ਤੇ ਲੰਮੀ ਵਾਰਤਾਲਾਪ ਕਰਦੇ ਸਨ ਪਰ ਪਿਛਲੇ ਇੱਕ ਹਫ਼ਤੇ ਤੋਂ ਬੀਮਾਰੀ ਕਾਰਨ ਉਹ ਮੇਰੇ ਨਾਲ ਚੁੱਪ ਸਨ। ਉਨ੍ਹਾਂ ਦੀ ਜੀਵਨ ਸਾਥਣ ਗੁਰਦੀਪ ਕੌਰ ਰਾਹੀਂ ਹੀ ਖ਼ਬਰਸਾਰ ਮਿਲਦੀ ਸੀ। ਇਸ ਮੌਕੇ ਸੁਖਜੀਤ ਦੇ ਨਿੱਕੇ ਭਰਾਵਾਂ ਬਲਵਿੰਦਰ ਸਿੰਘ ਤੇ ਊਧਮ ਸਿੰਘ ਨਾਲ ਪ੍ਰਸਿੱਧ ਪੰਜਾਬੀ ਲੇਖਕ ਡਾ. ਵਰਿਆਮ ਸਿੰਘ ਸੰਧੂ,ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ,ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਉੱਘੇ ਗੀਤਕਾਰ ਸਮਸ਼ੇਰ ਸਿੰਘ ਸੰਧੂ, ਪ੍ਰਸਿੱਧ ਕਹਾਣੀਕਾਰ ਕ੍ਰਿਪਾਲ ਕਜ਼ਾਕ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਹਾਲੀ ਰਵੀਇੰਦਰ ਸਿੰਘ ਮੱਕੜ,ਸੁਰਿੰਦਰ ਰਾਮਪੁਰੀ, ਡਾ. ਸੁਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ,ਡਾ. ਹਰਜੋਧ ਸਿੰਘ ਜੋਗਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ, ਡਾ. ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਕੌਮੀ ਪ੍ਰਗਤੀਸ਼ੀਲ ਲੇਖਕ ਸੰਘ,ਸੰਜੀਵਨ ਸਿੰਘ ਪ੍ਰਧਾਨ ਇਪਟਾ ਪੰਜਾਬ, ਡਾ. ਗੁਲਜ਼ਾਰ ਪੰਧੇਰ, ਤਰਨ ਬੱਲ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਨਰਿੰਦਰ ਸ਼ਰਮਾ, ਗਗਨਦੀਪ ਸ਼ਰਮਾ, ਪਰਮਿੰਦਰ ਸਿੰਘ ਗਰੇਵਾਲ, ਗੁਰਬੀਰ ਸ਼ਾਹੀ,ਦਲਜੀਤ ਸਿੰਘ ਸ਼ਾਹੀ, ਜਸਪ੍ਰੀਤ ਸਿੰਘ ਕਲਾਲ ਮਾਜਰਾ (ਸਾਰੇ ਐਡਵੋਕੇਟ), ਸੁਖਚਰਨ ਸਿੰਘ ਚੰਨੀ ਤਹਿਸੀਲਦਾਰ ਜਗਰਾਉਂ,ਪ੍ਰਧਾਨ ਰੈਵੇਨਿਉ ਆਫੀਸਰਜ਼ ਅਸੋਸੀਏਸ਼ਨ,ਅਦਾਕਾਰ ਗੁਰਿੰਦਰ ਸਿੰਘ ਮਕਣਾ, ਸਕੱਤਰ ਸ਼੍ਰੋਮਣੀ ਕਮੇਟੀ ਸਿਮਰਜੀਤ ਸਿੰਘ ਕੰਗ, ਰਾਜਵਿੰਦਰ ਸਮਰਾਲਾ, ਚਿੱਤਰਕਾਰ ਜਗਦੀਸ਼ ਸਿੰਘ ਬਰਾਡ਼, ਤੇਲੂ ਰਾਮ ਕੁਹਾਡ਼ਾ, ਰਘਬੀਰ ਸਿੰਘ ਭਰਤ, ਸਾਬਕਾ ਮੈਨੇਜਰ ਗੁਰਮੀਤ ਸਿੰਘ ਕਾਹਲੋਂ, ਹੈੱਡ ਗ੍ਰੰਥੀ ਹਰਪਾਲ ਸਿੰਘ ਗੁਰਮੁਖ, ਲੇਖਕ ਗੁਰਦਿਆਲ ਦਲਾਲ, ਉਜਾਗਰ ਸਿੰਘ ਬੈਨੀਪਾਲ, ਦਲਜੀਤ ਸਿੰਘ ਗਿੱਲ (ਦੋਵੇਂ ਸਾਬਕਾ ਪ੍ਰਧਾਨ), ਦਵਿੰਦਰ ਸਿੰਘ ਬਵੇਜਾ, ਸ਼ਿਵ ਕੁਮਾਰ ਸ਼ਿਵਲੀ, ਇੰਦਰਜੀਤ ਸਿੰਘ ਕੰਗ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਲਖਵੀਰ ਸਿੰਘ ਗਰੇਵਾਲ, ਦੀਪ ਦਿਲਬਰ, ਰਾਕੇਸ਼ ਕੁਮਾਰ ਗੁਪਤਾ, ਬੁੱਧ ਸਿੰਘ ਨੀਲੋਂ, ਨਿਰੰਜਣ ਸੂਖਮ, ਸਤੀਸ਼ ਗੁਲਾਟੀ ਚੇਤਨਾ ਪ੍ਰਕਾਸ਼ਨ, ਸੁਰਜੀਤ ਸੁਮਨ, ਡਾ. ਗੁਲਜ਼ਾਰ ਪੰਧੇਰ,ਜਸਦੀਪ ਸਿੱਧੂ, ਹਰਵਿੰਦਰ ਚੰਡੀਗਡ਼੍ਹ, ਸਵਰਨ ਸਿੰਘ ਭੰਗੂ, ਅਨਿਲ ਫਤਹਿਗਡ਼੍ਹ ਜੱਟਾਂ, ਕਮਲਜੀਤ ਨੀਲੋਂ, ਹਰਬੰਸ ਮਾਲਵਾ, ਕੰਧਾਰਾ ਮਾਣੇਵਾਲ, ਗੁਰਚਰਨ ਸਿੰਘ ਚੰਨੀ, ਜੈਨਿੰਦਰ ਚੌਹਾਨ, ਅਸ਼ਵਨੀ ਬਾਗੜੀਆਂ, ਜਗਦੀਪ ਸਿੱਧੂ, ਸਰਪੰਚ ਜਗਦੀਸ਼ਪਾਲ ਸਿੰਘ ਗਰੇਵਾਲ ਦਾਦ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੰਨਰ, ਰਵਿੰਦਰ ਸਹਿਰਾਅ ਅਮਰੀਕਾ,ਸਰਦਾਰਾ ਸਿੰਘ ਚੀਮਾ, ਅਮਰਿੰਦਰ ਸੋਹਲ, ਮਾਸਟਰ ਜੋਗਾ ਸਿੰਘ, ਤਰਲੋਚਨ ਲੋਚੀ, ਜਸਦੇਵ ਜੱਸ, ਟੀ. ਲੋਚਨ, ਅਵਤਾਰ ਉਟਾਲਾਂ, ਕਮਲ ਭੰਗੂ, ਸਤਪਾਲ ਭੰਗੂ, ਐੱਸ ਰਾਜਿੰਦਰਨ, ਬਲਜਿੰਦਰ ਸਿੰਘ, ਐੱਸ. ਨਸੀਮ, ਗੁਰਸਿਮਰ ਸਿੰਘ, ਮਨਦੀਪ ਸਿੰਘ ਰਾਣਵਾਂ,ਕਹਾਣੀਕਾਰ ਅਮਨਦੀਪ ਸ਼ਰਮਾ ਤੇ ਮੁਖਤਿਆਰ ਸਿੰਘ, ਬਲਵੰਤ ਮਾਂਗਟ, ਜਸਵੀਰ ਸਿੰਘ ਝੱਜ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।