ਸ਼੍ਰੀ ਆਤਮ ਵਲੱਭ ਜੈਨ ਕਾਲਜ ਲੁਧਿਆਣਾ ਵਿਖੇ ਕੈਰੀਅਰ ਟਾਕ ਆਯੋਜਿਤ 

ਲੁਧਿਆਣਾ, 12 ਫਰਵਰੀ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋ (ਡੀ.ਬੀ.ਈ.ਈ.)  ਵੱਲੋੋਂ ਸਥਾਨਕ ਆਤਮ ਵੱਲਭ ਜੈਨ ਕਾਲਜ ਲੁਧਿਆਣਾ ਵਿਖੇ ਕੈਰੀਅਰ ਟਾਕ ਕਰਵਾਇਆ ਗਿਆ ਜਿੱਥੇ ਕਰੀਬ 60 ਪ੍ਰਾਰਥੀਆਂ ਨੇ ਭਾਗ ਲਿਆ। ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਰੁਪਿੰਦਰ ਕੌੌਰ ਵਲੋਂ ਪ੍ਰਾਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਕੈਰੀਅਰ ਟਾਕ ਦਾ ਮੁੱਖ ਉਦੇਸ਼ ਪ੍ਰਾਰਥੀਆਂ ਲਈ ਇੱਕ ਵਿਅਕਤੀਗਤ ਕੈਰੀਅਰ ਮਾਰਗਦਰਸ਼ਨ ਅਨੁਭਵ ਬਣਾਉਣਾ ਹੈ, ਤਾਂ ਜੋੋ ਪ੍ਰਾਰਥੀਆਂ ਨੂੰ ਭਵਿੱਖ ਵਿੱਚ ਇਕ ਸਹੀ ਕੈਰੀਅਰ ਚੁਣਨ ਵਿੱਚ ਮਦਦ ਹੋ ਸਕੇ। ਸ਼੍ਰੀ ਲਵਨੀਸ਼ ਸ਼ਰਮਾ (ਵਾਈ.ਪੀ.) ਡੀ.ਬੀ.ਈ.ਈ., ਲੁਧਿਆਣਾ ਨੇ ਵੀ ਪ੍ਰਾਰਥੀਆਂ ਨੂੰ ਕੈਰੀਅਰ ਸਬੰਧੀ ਗੱਲਬਾਤ ਕੀਤੀ। ਇਸ ਟਾਕ ਵਿੱਚ ਬਾਨੋ ਜੌੌਬ ਰੈਡੀ ਪ੍ਰੋੋਗਰਾਮ ਜੋ ਕਿ UNICEF ਦੁਆਰਾ ਵਿਕਸਿਤ ਕੀਤੀ ਗਈ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ।ਪ੍ਰਾਰਥੀਆਂ ਨੂੰ ਰੀਜ਼ਿਊਮ ਬਣਾਉਣ ਬਾਰੇ, NCS ਅਤੇ pgrkam.com ਪੋੋਰਟਲ ਨੂੰ ਚਲਾਉਣ ਬਾਰੇ, ਪੋੋਰਟਲ ਵਿੱਚ ਨੌੌਕਰੀਆਂ ਦੀ ਖੋੋਜ ਬਾਰੇ ਜਾਣਕਾਰੀ ਦਿੱਤੀ। ਪ੍ਰਾਰਥੀਆਂ ਨੂੰ ਡੀ.ਬੀ.ਈ.ਈ. ਲੁਧਿਆਣਾ ਵਿਖੇ ਦਿੱਤੀ ਜਾਣ ਵਾਲੀਆ ਸਹੂਲਤਾਵਾਂ ਬਾਰੇ ਵੀ ਦੱਸਿਆ। ਡਿਪਟੀ ਡਾਇਰੈਕਟਰ ਜਿਲ੍ਹਾ ਰੋੋਜ਼ਗਾਰ ਅਤੇ ਕਾਰੋੋਬਾਰ ਬਿਊਰੋੋ ਲੁਧਿਆਣਾ ਵਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਰੋੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਅਜਿਹੇ ਕੈਰੀਅਰ ਟਾਕ ਲਗਾਤਾਰ ਆਯੋਜਤ ਕੀਤੇ ਜਾਂਦੇ ਰਹਿਣਗੇ, ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਇਨ ਨੰਬਰ 77400-01682 'ਤੇ ਵੀ ਸੰਪਰਕ ਕਰ ਸਕਦੇ ਹਨ।