ਡਾਕਟਰ ਅੰਮ੍ਰਿਤਜੋਤ ਕੌਰ ਵੱਲੋਂ ਲਿਖਿਤ ਕਿਤਾਬ ਰਿਲੀਜ਼

ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ਼ ਐਮ‌ ਡੀ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਪਟਿਆਲਾ ਵਿਖੇ ਪੀ ਐਸ ਪੀ ਸੀ ਐਲ ਦੀ ਲਾਅ ਅਫਸਰ ਡਾਕਟਰ ਅੰਮ੍ਰਿਤ ਜੋਤ ਕੌਰ ਵੱਲੋਂ ਲਿਖਿਤ ਕਿਤਾਬ ਜਿਸ ਦਾ ਸਿਰਲੇਖ ਲੀਗਲ ਆਸ ਪੈਕਟਸ ਟੂ ਰੈਗੂਲੇਟ ਬਾਈਟੈਕਨਾਲੋਜੀ ਫਾਰ ਅਟੇਨਿੰਗ ਫੂਡ ਸਕਿਊਰਟੀ ਵਿਦ ਸਪੈਸ਼ਲ ਰੈਫਰੈਸ ਟੂ ਬੀਆਰਏਆਈ ਬਿੱਲ 2013 ਹੈ, ਰਿਲੀਜ਼ ਕੀਤਾ। ਇਸ ਕਿਤਾਬ ਰਾਹੀਂ ਲੇਖਿਕਾ ਨੇ ਇਸ ਗੱਲ ਤੇ ਜੋਰ ਦਿੱਤਾ ਹੈ ਕਿ ਜਿਥੇ  ਦੁਨੀਆਂ ਵਿਚ ਵੱਡੇ ਪੈਮਾਨੇ ਤੇ ਫੈਲੀ ਭੁੱਖਮਰੀ ਨੂੰ ਨਜਿੱਠਣ ਲਈ ਅਨਾਜ ਦੀ ਪੈਦਾਵਾਰ ਵਧਾਉਣ ਵਿੱਚ ਬਾਇਓ ਟੈਕਨੋਲੋਜੀ ਦਾ ਬਹੁਤ ਵੱਡਾ ਯੋਗਦਾਨ ਹੈ, ਉਥੇ ਇਸ ਦੀ ਵਰਤੋਂ ਨੂੰ ਕਾਨੂੰਨੀ ਤੌਰ ਤੇ ਨਿਯੰਤਰਣ ਕਰਨ ਦੀ ਬਹੁਤ ਸਖਤ ਜ਼ਰੂਰਤ ਹੈ ਤਾਕਿ ਇਸ ਟੈਕਨਾਲੋਜੀ ਦਾ ਦੁਰਉਪਯੋਗ ਨਾ ਹੋ ਸਕੇ। ਇਸ ਮੌਕੇ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ ਐਮ ਡੀ ਇੰਜ ਬਲਦੇਵ ਸਿੰਘ ਸਰਾਂ ਨੇ ਲਾਅ ਅਫਸਰ ਡਾਕਟਰ ਅੰਮ੍ਰਿਤ ਜੋਤ ਕੌਰ ਨੂੰ ਕਿਤਾਬ ਲਿਖਣ ਲਈ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ।