ਸ਼੍ਰੀ ਗੁਰੂ ਹਰਰਾਏ ਜੀ ਅਤੇ ਭਗਤ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਰਕਬਾ ਭਵਨ ਵਿਖੇ ਮਨਾਇਆ

  • ਦਿਲਜੀਤ ਸਿੰਘ ਹਿੱਸੋਵਾਲ ਅਮਰੀਕਾ ਫਾਊਂਡੇਸ਼ਨ ਦੇ ਜਨਰਲ ਸਕੱਤਰ ਬਣਾਏ ਜਦ ਕਿ ਰਕਬਾ ਭਵਨ ਦੇ ਟਰਸਟੀ ਗੁਰਮੀਤ ਸਿੰਘ ਗਿੱਲ ਅਤੇ ਮਨਦੀਪ ਸਿੰਘ ਹਾਂਸ,  ਮੁੱਖ ਸਰਪ੍ਰਸਤ ਤਲਵਿੰਦਰ ਸਿੰਘ ਘੁਮਾਣ ਮੁੱਖ ਤੌਰ 'ਤੇ ਹਾਜ਼ਰ ਹੋਏ

ਮੁੱਲਾਂਪੁਰ ਦਾਖਾ, 11 ਫਰਵਰੀ 2025 : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼੍ਰੀ ਗੁਰੂ ਹਰਰਾਏ ਜੀ ਅਤੇ ਭਗਤ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਸਤਿਕਾਰ ਨਾਲ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮੇਂ ਫਾਊਂਡੇਸ਼ਨ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਚੇਅਰਮੈਨ ਮਨਦੀਪ ਸਿੰਘ ਹਾਂਸ ਟਰਸਟੀ ਅਤੇ ਮੁੱਖ ਸਰਪ੍ਰਸਤ ਤਲਵਿੰਦਰ ਸਿੰਘ ਘੁਮਾਣ ਦੀ ਸਹਿਮਤੀ ਨਾਲ ਇਤਿਹਾਸ ਨੂੰ ਪਿਆਰ ਕਰਨ ਵਾਲੇ ਉੱਘੇ ਸਮਾਜ ਸੇਵੀ ਅਮਰੀਕਾ (ਸਿਆਟਲ) ਦੇ ਬਿਜਨਸਮੈਨ ਦਲਜੀਤ ਸਿੰਘ ਹਿਸੋਵਾਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਮਰੀਕਾ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਮੇਂ ਭੁਪਿੰਦਰ ਸਿੰਘ ਨੰਨੜੇ, ਪ੍ਰਿੰਸੀਪਲ ਪਰਮਜੀਤ ਸਿੰਘ, ਦਿਲਜੀਤ ਸਿੰਘ ਨੂੰ "ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕ ਭੇਂਟ ਕੀਤੀ ਗਈ। ਇਸ ਸਮੇਂ ਉਪਰੋਕਤ ਨੇਤਾਵਾਂ ਨੇ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਹਰਿਰਾਏ ਜੀ ਨੇ ਸਮੁੱਚੀ ਮਨੁੱਖਤਾ ਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਇਆ ਜਦ ਕਿ ਭਗਤ ਗੁਰੂ ਰਵਿਦਾਸ ਜੀ ਜਿਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਕਿਤ ਕੀਤੀ ਹੈ ਅਤੇ ਉਸ ਸਮੇਂ ਛੂਤ-ਛਾਤ, ਊਚ-ਨੀਚ, ਵਹਿਮਾਂ ਭਰਮਾਂ, ਭੁਲੇਖੇ ਦੂਰ ਕਰਕੇ ਕਿਰਤ ਅਤੇ ਸਮੁੱਚੀ ਮਾਨਵਤਾ ਨੂੰ ਬਰਾਬਰਤਾ ਦਾ ਸੰਦੇਸ਼ ਦਿੱਤਾ। ਇਸ ਸਮੇਂ ਪ੍ਰਿੰਸੀਪਲ ਪਰਮਜੀਤ ਸਿੰਘ, ਜਗਮੋਹਨ ਸਿੰਘ ਥਿੰਦ ਮੋਹੀ, ਮੇਘ ਸਿੰਘ ਸਿੱਧੂ ਕਲਕੱਤਾ ਪ੍ਰਧਾਨ ਫਾਊਂਡੇਸ਼ਨ, ਦਰਸ਼ਨ ਸਿੰਘ ਸਿੱਧੂ (ਸਾਬਕਾ ਸਰਵਿਸਮੈਨ), ਉਮਰਾਓ ਸਿੰਘ ਛੀਨਾ ਪ੍ਰਧਾਨ ਫਾਊਂਡੇਸ਼ਨ ਹਰਿਆਣਾ, ਰੰਜਨਾ, ਜਗਵੀਰ ਸਿੰਘ ਵਾਸਨ, ਵਿਜੇ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮੂਹ ਹਾਜ਼ਰੀਨ ਅਤੇ ਭਵਨ 'ਤੇ ਆਏ ਮਹਿਮਾਨਾਂ ਨੇ ਪਹਿਲਾਂ "ਸ਼ਬਦ ਪ੍ਰਕਾਸ਼ ਅਜਾਇਬ ਘਰ" ਦੇ ਦਰਸ਼ਨ ਕੀਤੇ ਅਤੇ ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਅਤੇ ਐੱਸ.ਪੀ. ਸਿੰਘ ਉਬਰਾਏ ਨੂੰ ਵਧਾਈ ਦਿੱਤੀ। ਇਸ ਸਮੇਂ ਕਮਲਜੀਤ ਸਿੰਘ ਘੜਿਆਲ, ਜਸਦੀਪ ਸਿੰਘ, ਸੁਖਦੀਪ ਸਿੰਘ ਆਦਿ ਹਾਜ਼ਰ ਸਨ।