ਸਕੂਲ ਬੱਸ ਅਤੇ ਮੋਟਰਸਾਈਕਲ ਦੀ ਟੱਕਰ ‘ਚ ਇੱਕ ਨੌਜਵਾਨ ਦੀ ਮੌਤ

ਖੰਨਾ, 11 ਫਰਵਰੀ 2025 : ਸਥਾਨਕ ਸ਼ਹਿਰ ਤੋਂ ਅਮਲੋਹ ਨੂੰ ਜਾਂਦੀ ਸੜਕ ਤੇ ਸਥਿਤ ਸਨਸਿਟੀ ਸਕੂਲ ਦੇ ਨੇੜੇ ਬੱਸ ਅਤੇ ਇੱਕ ਮੋਟਰਸਾਈਕਲ ਦੀ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕ ਦੀ ਪਛਾਣ ਹਰਜਤਿ ਸਿੰਘ (22) ਫਤਿਹਗੜ੍ਹ ਨਵਾਂ (ਫਤਿਹਗੜ੍ਹ ਸਾਹਿਬ) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਹਰਜੋਤ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਅਮਲੋਹ ਤੋਂ ਖੰਨਾ ਜਾ ਰਿਹਾ ਸੀ, ਜਦੋਂ ਉਹ ਸਨਸਿਟੀ ਸਕੂਲ ਦੇ ਨੇੜੇ ਪੁੱਜਾ ਤਾਂ ਸਕੂਲ ਦੀ ਬੱਸ ਜੋ ਬੱਚਿਆਂ ਨੂੰ ਛੱਡਣ ਜਾ ਰਹੀ ਸੀ ਤਾਂ ਬੱਸ ਨੇ ਅਚਾਨਕ ਕੱਟ ਮਾਰ ਦਿੱਤਾ ਤਾਂ ਮੋਟਰਸਾਈਕਲ ਨਾਲ ਟਕਰਾ ਗਈ, ਜਿਸ ਕਾਰਨ ਨੌਜਵਾਨ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਰਾਹਗੀਂਰਾਂ ਨੇ ਉਸਨੂੰ ਜਖ਼ਮੀ ਹਾਲਤ ਵਿੱਚ ਹਸਪਤਾਲ ਸਿੰਘ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ।ਪਰ ਨੌਜਵਾਨ ਨੇ ਦਮਤੋੜ ਦਿੱਤਾ। ਪੁਲਿਸ ਨੇ ਬੱਸ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰਦਿੱਤੀ ਹੈ।