ਪਟਿਆਲਾ ਪੁਲਿਸ ਨੇ 3 ਦੋਸੀਆਂ ਨੂੰ 5 ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ

ਪਟਿਆਲਾ, 11 ਫਰਵਰੀ, 2025 : ਸੀ.ਆਈ.ਏ ਸਟਾਫ਼ ਪਟਿਆਲਾ ਨੇ ਤਿੰਨ ਖਤਰਨਾਕ ਅਪਰਾਧੀਆ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ 4 ਪਿਸਤੌਲ .32 ਬੋਰ ਅਤੇ 1 ਪਿਸਤੌਲ .315 ਬੋਰ ਸਮੇਤ 21 ਕਾਰਤੂਸ ਬਰਾਮਦ ਕੀਤੇ ਹਨ। ਦੋਸੀਆਂ ਵਿਰੁੱਧ ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਨਸ਼ੀਲੇ ਪਦਾਰਥਾਂ ਦੇ ਤਹਿਤ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਦੋਸ਼ੀ ਜੁਲਾਈ 2024 ਤੋਂ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਲੋੜੀਂਦਾ ਸੀ ਅਤੇ ਪਹਿਲਾਂ ਦੋ ਮਾਮਲਿਆਂ ਵਿੱਚ ਦੋਸ਼ੀ ਵੀ ਠਹਿਰਾਇਆ ਗਿਆ ਹੈ। ਪਟਿਆਲਾ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਟੀਮਾਂ ਵੱਲੋਂ ਮੁਲਜ਼ਮਾਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਦਿਲਦਾਰ ਖਾਨ ਖਿਲਾਫ ਪਹਿਲਾਂ ਵੀ ਇਰਾਦਾ ਕਤਲ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ। ਚੰਡੀਗੜ੍ਹ ਵਿਖੇ ਦਰਜ ਦੋ ਮਾਮਲਿਆਂ ਵਿੱਚ ਦਿਲਦਾਰ ਖਾਨ ਸਜ਼ਾ ਯਾਫ਼ਤਾ ਵੀ ਹੈ। ਦਿਲਦਾਰ ਨੂੰ ਸੀਆਈਏ ਟੀਮ ਨੇ ਪਟਿਆਲਾ ਦੇ ਅਪਚਲ ਨਗਰ ਤੋਂ ਗ੍ਰਿਫਤਾਰ ਕਰਕੇ ਇਸ ਕੋਲੋਂ 2 ਪਿਸਟਲ .32 ਬੋਰ ਅਤੇ 8 ਰੋਂਦ ਬਰਾਮਦ ਕੀਤੇ ਹਨ। ਕੁਲਵਿੰਦਰ ਮੋਫਰ ਨੂੰ ਪਟਿਆਲਾ ਦੇ ਡੀਸੀ ਡਬਲ ਪੁੱਲ ਕੋਲ ਗ੍ਰਿਫਤਾਰ ਕਰਕੇ ਇਸ ਕੋਲੋਂ ਦੋ ਪਿਸਟਲ 32 ਬੋਰ ਅਤੇ 10 ਰੋਂਦ ਬਰਾਮਦ ਕੀਤੇ ਗਏ ਹਨ। ਇਹਨਾਂ ਦੇ ਤੀਸਰੇ ਸਾਥੀ ਮਨਿੰਦਰ ਸਿੰਘ ਉਰਫ ਲੱਡੂ ਕੋਲੋਂ ਇੱਕ ਦੇਸੀ ਕੱਟਾ ਅਤੇ ਤਿੰਨ ਰੋਂਦ ਬਰਾਮਦ ਹੋਏ ਹਨ। ਐਸਐਸ ਪੀ ਅਨੁਸਾਰ ਦਿਲਦਾਰ ਖਾਨ ਅਤੇ ਕੁਲਵਿੰਦਰ ਕਈ ਗੈਂਗਸਟਰਾਂ ਦੇ ਸੰਪਰਕ ਵਿੱਚ ਰਹੇ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।