![](/sites/default/files/2025-02/31_4.jpg)
ਮਹਿਲ ਕਲਾਂ 11 ਫਰਵਰੀ (ਭੁਪਿੰਦਰ ਸਿੰਘ ਧਨੇਰ) : ਹਾਕਮ ਸਰਕਾਰ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਲਾਰੇ ਲਾ ਕੇ ਝੰਝੋੜ ਰੱਖਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਦੋ ਵਕਤ ਦੀ ਰੋਟੀ ਤੋਂ ਬੀ ਵਾਂਝੇ ਕਰਨ ਦੇ ਸੁਪਨੇ ਪਾਲੇ ਜਾ ਰਹੇ ਹਨ! ਪਰ ਹਲਕਾ ਮਹਿਲ ਕਲਾ ਦੇ ਲੋਕ ਮੂੰਹ ਤੋੜ ਜਵਾਬ ਦੇਣਗੇ! ਜੋ ਕਿ ਹਲਕਾ ਮਹਿਲ ਕਲਾਂ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਹੱਥ ਬਾਂਗ ਡੂਰ ਸਾਂਭੀ ਇੱਕ ਵਾਰ ਕੋਈ ਹੈ! ਹਲਕਾ ਲੰਮੇ ਸਮੇਂ ਤੋਂ ਨਰਕ ਹੀ ਭੋਗ ਰਿਹਾ ਹੈ ਹਲਕੇ ਵਿੱਚ ਨਾ ਕੋਈ ਸਰਕਾਰੀ ਕਾਲਜ ਅਤੇ ਨਾ ਹੀ ਕੋਈ ਸਰਕਾਰੀ ਰੁਜ਼ਗਾਰ ਬੀ ਨਸੀਬ ਨਹੀਂ ਹੋਇਆ! ਹਲਕੇ ਨੂੰ ਸਿਰਫ ਤੇ ਸਿਰਫ ਭੋਗ ਅਤੇ ਵਿਆਹ ਮੰਤਰੀ ਹੀ ਨਸੀਬ ਹੋਏ ਹਨ! ਪਰ ਹੁਣ ਹਲਕੇ ਤੇ ਲੋਕ ਆਪਣੇ ਹੱਕਾਂ ਲਈ ਪ੍ਰਚੰਡ ਘੋਲ ਸ਼ੁਰੂ ਕਰਨ ਲਈ ਮਜਬੂਰ ਹੋ ਗਏ ਹਨ ਜੋ ਹਲਕੇ ਦੇ ਐਮਐਲਏ ਨੂੰ ਭੁਗਤਨੀਆ ਪੈਣਗੀਆਂ,!ਭਾਈ ਲਾਲੋ ਪੰਜਾਬੀ ਮੰਚ ਬਲਾਕ ਮਹਿਲ ਕਲਾਂ ਵੱਲੋਂ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਿਹਾ ਮਨਰੇਗਾ ਮਜਦੂਰਾਂ ਨੂੰ 31 ਮਾਰਚ ਤੱਕ ਕੰਮ ਦੇਣ ਦੇ 100 ਦਿਨ ਪੂਰਾ ਕਰਨ , ਮਨਰੇਗਾ ਤਹਿਤ ਪਸ਼ੂ ਪਾਲਣ ਧੰਦਾ ਸ਼ੁਰੂ ਕਰਨ ਲਈ ਸ਼ੈਡ , ਸਕਿੱਲ ਡਿਵੈਲਪ ਕਰਨ ਲਈ ਸਪੈਸ਼ਲ ਟ੍ਰੇਨਿੰਗ ਦਾ ਪ੍ਰਬੰਧ , ਮਜਦੂਰਾਂ ਨੂੰ ਤੀਜੇ ਹਿੱਸੇ ਦੀ ਪੰਚਾਇਤੀ ਜਮੀਨ ਖੇਤੀ ਲਈ ਘੱਟ ਰੇਟ ਠੇਕੇ ਤੇ , ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋਂ ਬਚਣ ਲਈ ਮਹਿਲ ਕਲਾਂ ਦੇ ਕਮਿਊਨਟੀ ਹੈਲਥ ਸੈਂਟਰ ਨੂੰ ਸਬ ਡਿਵੀਜ਼ਨ ਸਿਵਿਲ ਹਸਪਤਾਲ ਵਿਚ ਤਬਦੀਲ ਕਰਕੇ ਪੂਰੇ ਡਾਕਟਰਾਂ ਸਮੇਤ ਦਿੱਤਾ ਜਾਵੇ ਦਰਜਾ , ਇਹ ਸਾਰੇ ਹੱਕ ਦੇਣ ਤੋਂ ਮੁਨਕਰ ਹੋ ਰਹੀ ਸਰਕਾਰ, ਅਫ਼ਸਰਸ਼ਾਹੀ ਦੇ ਤਾਨਾਸ਼ਾਹੀ ਰਵੱਈਏ ਨੂੰ ਦੇਖਦਿਆਂ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਭਗਤ ਰਵਿਦਾਸ ਜੀ ਨੂੰ ਸਮਰਪਿਤ ਸੰਘਰਸ਼ ਦਾ ਬਿਗਲ ਵਜਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ 14 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਬੱਸ ਸਟੈਂਡ ਮਹਿਲ ਕਲਾਂ ਤੋਂ ਕੀਤੀ ਜਾਵੇਗੀ। ਭਰਾਤਰੀ ਸਮਾਜ ਸੇਵਕ ਜਥੇਬੰਦੀਆਂ ਨੂੰ ਨਾਲ ਲੈ ਕੇ ਲੰਬੇ ਸੰਘਰਸ਼ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਸਰਕਾਰਾਂ ਆਪਣੇ ਫਰਜ਼ ਪਛਾਨਣ ਤੇ ਲੋਕਾਈ ਪ੍ਰਤੀ ਜਵਾਬਦੇਹ ਹੋਣ। ਮੰਚ ਦੇ ਕਨਵੀਨਰ ਹਰਜੀਤ ਸਿੰਘ ਖਿਆਲੀ ਅਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਸਹਿਜੜਾ ਨੇ ਗੱਲ ਬਾਤ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਇੰਨਾ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਮਹਿਲਕਲਾਂ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ !