8, 9 ਅਤੇ 10 ਦਸੰਬਰ 2024 ਨੂੰ ਚਲੇਗਾ ਪਲਸ ਪੋਲੀਓ ਦਾ ਰਾਊਂਡ

  • ਪੱਲਸ ਪੋਲੀਓ ਰਾਓਂਡ ਲਈ ਜਿਲਾ ਟਾਸਕ ਫੋਰਸ ਦੀ ਕੀਤੀ ਮੀਟਿੰਗ 

ਅੰਮ੍ਰਿਤਸਰ 27 ਨਵੰਬਰ 2024 : ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਵਧੀਕ ਡਿਪਟੀ ਕਮਿਸ਼ਨਰ ਸ੍ਰ ਹਰਸਿਮਰਨ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠਾਂ ਵਿਸ਼ਵ ਸਿਹਤ ਸੰਗਠਨ ਵਲੋਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਦੀ ਅਗਵਾਈ ਹੇਠ ਮਿਤੀ 8,9 ਅਤੇ 10 ਦਸੰਬਰ 2024 ਨੂੰ ਕੀਤੇ ਜਾਣ ਵਾਲੇ ਪੱਲਸ ਪੋਲੀਓ ਰਾਓਂਡ ਦੀ ਕਾਮਯਾਬੀ ਲਈ ਜਿਲਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਵੱਖ-ਵੱਖ ਬਲਾਕਾ ਦੇ ਸੀਨੀਅਰ ਮੈਡੀਕਲ ਅਫਸਰ, ਸ਼ਹਿਰੀ  ਮੈਡੀਕਲ ਅਫਸਰ, ਆਈ.ਸੀ.ਡੀ.ਐਸ, ਬਿਜਲੀ ਵਿਭਾਗ, ਸਿੱਖਿਆ ਵਿਭਾਗ, ਨਰਸਿੰਗ ਕਾਲਜ, ਆਈ.ਐਮ.ਏ., ਪੰਚਾਇਤੀ ਵਿਭਾਗ, ਰੋਡਵੇਜ ਅਤੇ ਪਲਿਸ ਵਿਭਾਗ ਤੋ  ਆਏ ਨੂਮਾਇਦਿਆ ਨੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਜਿਲਾ੍ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਨੇ ਕਿਹਾ ਕਿ ਬੇਸ਼ਕ ਭਾਰਤ ਪੋਲਿੳ ਮੁਕਤ ਦੇਸ਼ਾ ਦੀ ਗਿਣਤੀ ਵਿਚ ਆ ਚੁੱਕਾ ਹੈ, ਪਰ ਫਿਰ ਵੀ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਵਿਸ਼ਵ ਸਿਹਤ ਸੰਗਠਨ ਵਲੋ ਇਹ ਰਾਊਡ ਚਲਾਏ ਜਾ ਰਹੇ ਹਨ। ਉਨਾ ਨੇ ਕਿਹਾ ਪੋਲੀੳ ਵਰਗੀ ਲਾ-ਇਲਾਜ ਬਿਮਾਰੀ ਨਾਲ ਨਜਿਠਣ ਲਈ ਇਕਲੇ ਸਿਹਤ ਵਿਭਾਗ ਨੂੰ ਹੀ ਕਮਰਬੰਦ ਹੋਣ ਦੇ ਨਾਲ ਬਾਕੀ ਵਿਭਾਗਾਂ ਦੇ ਸਹਿਯੋਗ ਦੀ ਉਨੀ ਹੀ ਲੋੜ ਹੈ। ਇਸ ਆੳਣ ਵਾਲੇ ਰਾਊਡ ਲਈ ਸਿਹਤ ਵਿਭਾਗ ਵਲੋ ਮੁਕੰਮਲ ਤੋਰ ਤੇ ਤਿਆਰੀ ਕਰ ਲਈ ਗਈ ਹੈ। ਉਨਾਂ ਆਏ ਹੋਏ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਸ਼ਹਿਰੀ  ਮੈਡੀਕਲ ਅਫਸਰਾ ਨੂੰ ਹਦਾਇਤ ਕੀਤੀ ਕਿ ਇਸ ਰਾਊਡ ਵਿਚ  ਨਵ-ਜਨਮੇ ਬੱਚੇ ਤੋ ਲੈਕੇ 5 ਸਾਲ ਤੱਕ ਦਾ ਕੋਈ ਵੀ ਬੱਚਾ ਜੀਵਨ ਰੂਪੀ ਪੌਲੀੳ ਦੀਆ 2 ਬੂੰਦਾਂ ਤੋ ਵਾਂਝਾ ਨਹੀ ਰਹਿਣਾ ਚਾਹੀਦਾ। ਇਸ ਅਵਸਰ ਤੇ ਡਬਲਯ.ਐਚ.ਓ. ਵਲੋਂ ਡਾ ਇਸ਼ਿਤਾ ਨੇ ਕਿਹਾ ਕਿ ਇਸ ਰਾਊਡ ਜੋ ਕਿ ਮਿਤੀ 8, 9 ਅਤੇ 10 ਦਸੰਬਰ 2024 ਨੂੰ ਚਲਾਇਆ ਜਾ ਰਿਹਾ ਹੈ, ਤਹਿਤ 2782768 ਅਬਾਦੀ ਦੇ 549027 ਘਰਾਂ ਵਿੱਚ ਰਹਿੰਦੇ 0 ਤੋ 5 ਸਾਲ ਦੇ 297250 ਬੱਚਿਆ ਨੂੰ 1407 ਟੀਮਾਂ ਵਲੋ ਪੋਲੀੳ ਦੀਆਂ 2 ਬੂੰਦਾਂ ਪਿਲਾਈਆ ਜਾਣਗੀਆ ਅਤੇ 291 ਸੁਪਰਵਾਈਜਰਾ ਵਲੋ ਇਨਾਂ ਦਾ ਨਿਰੀਖਣ ਕੀਤਾ ਜਾਵੇਗਾ ਇਸ ਮੌਕੇ ਡਾ ਮਨਮੀਤ ਕੌਰ ਡਾ ਸੁਨੀਤ ਗੁਰਮ ਗੁਪਤਾ, ਡਾ ਵਨੀਤ ਕੌਰ, ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਸਮੂਹ ਸਨੀਅਰ ਮੈਡੀਕਲ ਅਫਸਰ ਅਤੇ ਅਰਬਨ ਮੈਡੀਕਲ ਅਫਸਰ ਹਾਜਰ ਸਨ।