ਆਈ ਐਸਪਾਈਰ ਲੀਡਰਸ਼ਿਪ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਕਰਵਾਇਆ ਪੰਜਾਬ ਨੈਸ਼ਨਲ ਬੈਂਕ ਦਾ ਦੌਰਾ

ਅੰਮ੍ਰਿਤਸਰ, 27 ਨਵੰਬਰ 2024 : ਜਿਲ੍ਹੇ ਭਰ ਦੇ ਵਿਦਿਆਰਥੀਆਂ ਨੂੰ ਭਵਿੱਖ ਲਈ ਸੇਧ ਦੇਣ ਵਾਸਤੇ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ,ਡੀ.ਬੀ.ਈ.ਈ, ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਆਈ ਐਸਪਾਈਰ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇੱਛਾ ਦੇ ਅਨੁਸਾਰ ਭਵਿੱਖ ਲਈ ਅਗਵਾਈ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਜੋ ਵੀ ਬਣਨਾ ਦੀ ਇੱਛਾ ਹੋਵੇਗੀ ਉਨ੍ਹਾਂ ਨੂੰ ਉਸ ਕਿੱਤੇ ਦੀ ਅਹਿਮ ਸ਼ਖਸੀਅਤ ਨਾਲ ਮਿਲਾਇਆ ਜਾਵੇਗਾ, ਤਾਂ ਜੋ ਉਹ ਉਸ ਤੋਂ ਪ੍ਰੇਰਨਾ ਲੈ ਕੇ ਅੱਗੇ ਵੱਧ ਸਕਣ। ਇਸ ਸਬੰਧੀ ਬੈਕ ਵਿੱਚ ਕੰਮ ਕਰਨ ਦੀ ਦਿਲਚਸਪੀ ਰੱਖਦੇ ਵਿਦਿਆਰਥੀਆਂ ਨੂੰ ਪੰਜਾਬ ਨੈਸ਼ਨਲ ਬੈਂਕ, ਰਣਜੀਤ ਐਵਿਨਿਊ  ਅੰਮ੍ਰਿਤਸਰ ਵਿਖੇ 10 ਸਕੂਲੀ ਵਿਦਿਆਰਥੀਆਂ ਨੂੰ ਦੌਰਾ ਕਰਵਾਇਆ ਗਿਆ। ਜਿੱਥੇ ਸ਼੍ਰੀ ੳਮੇਸ਼ ਨਾਥ ਜੇਤਲੀ, ਲੀਡ ਬੈਂਕ ਮੈਨੇਜਰ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਬੈਕਿੰਗ ਦਾ ਕਰੀਅਰ ਚੁਣਨ ਅਤੇ ਇਸ ਫੀਲਡ ਦੇ ਫਾਇਦੇ ਬਾਰੇ ਦੱਸਿਆਂ ਵੱਡਮੁੱਲੀ ਜਾਣਕਾਰੀ ਦਿੱਤੀ ਜੋ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਜੀਵਨ ਇੱਕ ਮੀਲ ਦਾ ਪੱਥਰ ਸਾਬਿਤ ਹੋਵੇਗੀ।ਬੱਚਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਲੀਡ ਬੈਂਕ ਦਾ ਧੰਨਵਾਦ ਕੀਤਾ ਅਤੇ ਨਿਵੇਕਲੀ ਪਹਿਲ ਕਦਮੀ ਦਾ ਦਿਲੋਂ ਸਵਾਗਤ ਕੀਤਾ। ਵਿਦਿਆਰਥੀ ਰੋਜ਼ਗਾਰ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਦੇ ਟੈਲੀਗਾ੍ਰਮ ਗਰੁੱਪ https://tinyurl.com/dbeeasr   ਜਾਂ ਦਫਤਰ ਦੇ ਮੋਬਾਇਲ ਨੰਬਰ 9915789068 ਤੇ ਸੰਪਰਕ ਕਰ ਸਕਦੇ ਹਨ।