ਵਿਸ਼ਵ ਸਿਹਤ ਸੰਸਥਾ ਵੱਲੋਂ ਓਮੀਕਰੋਨ ‘ਤੇ ਕਾਬੂ ਪਾਉਣ ਲਈ ਸਾਰੇ ਮੁਲਕਾਂ ਨੂੰ ਕਹੀ ਬਹੁਤ ਵੱਡੀ ਗੱਲ !

ਜਿੱਥੇ ਸਾਰੇ ਵਿਸ਼ਵ ਨੂੰ ਕਰੋਨਾ ਮਹਾਮਾਰੀ ਨੇ ਝੰਜੋੜਕੇ ਰੱਖ ਦਿੱਤਾ ਹੈ, ਉੱਥੇ ਹੀ ਹੁਣੇ ਹੁਣੇ ਨਵੰਬਰ 2022 ਵਿੱਚ ਦੱਖਣੀ ਅਫ਼ਰੀਕਾ ਵਿੱਚ ਸਾਹਮਣੇ ਆਏ ਕਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਨਵੇਂ ਕੇਸ ਮਿਲਣ ‘ਤੇ ਇੱਕ ਵਾਰ ਫਿਰ ਪੂਰੀ ਦੁਨੀਆਂ ਵਿੱਚ ਦਹਿਸ਼ਤ ਪਸਰ ਗਈ ਹੈ । ਭਾਵੇਂ ਕਰੋਨਾ ਦੇ ਵਾਧੇ ਨੂੰ ਰੋਕਣ ਲਈ ਦੁਨੀਆਂ ਦੇ ਹਰ ਦੇਸ਼ ਵੱਲੋਂ ਹਰ ਹੀਲਾ ਵਰਤਿਆ ਗਿਆ ਸੀ । ਇੱਥੋਂ ਤੱਕ ਕਿ ਹਰ ਮੁਲਕ ਨੇ ਆਪਣੀਆਂ ਅੰਤਰਰਾਸ਼ਟਰੀ ਹਵਾਈ ਉਡਾਣਾਂ ‘ਤੇ ਵੀ ਪੂਰਨ ਤੌਰ ‘ਤੇ ਰੋਕ ਲਗਾ ਦਿੱਤੀ ਸੀ । ਵਿਸ਼ਵ ਸਿਹਤ ਸੰਗਠਨ ਦੀ ਤਾਜਾ ਰਿਪੋਰਟ ਅਨੁਸਾਰ ਇਹ ਨਵਾਂ ਓਮੀਕਰੋਨ ਵੇਰੀਐਂਟ ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ ਜੋ ਕਿ ਕਰੋਨਾ ਤੋਂ ਵਧੇਰੇ ਖ਼ਤਰਨਾਕ ਵੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਓਮਨੀਕਰੋਨ ਸੱਚਮੁੱਚ ਹੀ ਪੂਰੀ ਦੁਨੀਆਂ ਵਿੱਚ ਤਕਰੀਬਨ ਆਪਣੇ ਪੈਰ ਪਸਾਰ ਚੁੱਕਾ ਹੈ ।

          ਵਿਸ਼ਵ ਸਿਹਤ ਸੰਸਥਾ (ਡਬਲਯੂ ਐੱਚ ਓ) ਵੱਲੋਂ ਹੁਣੇ ਹੁਣੇ ਆਪਣੀ ਤਾਜਾ ਰਿਪੋਰਟ ਜਾਰੀ ਕਰਦਿਆਂ ਦੁਨੀਆ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਅਗਰ ਸਾਰੇ ਦੇਸ਼ ਆਪਣੀ ਕੁੱਲ ਅਬਾਦੀ ਦੇ 70 ਫੀਸਦ ਲੋਕਾਂ ਨੂੰ ਜੁਲਾਈ 2022 ਤੱਕ ਟੀਕਾਕਰਨ ਕਰਨ ਵਿੱਚ ਸਫਲ ਹੋ ਜਾਂਦਾ ਹੈ ਤਾਂ ਓਮੀਕਰੋਨ ਉੱਤੇ ਕਾਬੂ ਪਾਇਆ ਜਾ ਸਕਦਾ ਹੈ । ਕਿਉਂਕਿ ਇਸ ਨਵੇਂ ਵੇਰੀਐਂਟ ਦੇ ਇਜ਼ਰਾਈਲ ਵਿੱਚ ਹੁਣ ਤੱਕ ਲੱਗਭੱਗ 341 ਕੇਸ ਸਾਹਮਣੇ ਆ ਚੁੱਕੇ ਹਨ ਅਤੇ 807 ਕੇਸਾਂ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਇਹ ਕੇਸ ਵੀ ਪੂਰੀ ਤਰਾਂ ਸ਼ੱਕ ਦੇ ਘੇਰੇ ਵਿੱਚ ਹਨ ।

           ਮਿਲੀ ਜਾਣਕਾਰੀ ਅਨੁਸਾਰ ਇਜ਼ਰਾਈਲ ਵਿੱਚ ਓਮੀਕਰੋਨ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਬੂਸਟਰ ਤੋਂ ਪਿੱਛੋਂ ਫਿਰ ਇੱਕ ਹੋਰ ਟੀਕੇ ਦੀ ਚੌਥੀ ਯੋਜਨਾ ਉਲੀਕੀ ਜਾ ਰਹੀ ਹੈ ।