ਲੰਡਨ : ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਨੇ ਪਾਕਿਸਤਾਨ ਦੇ ਇਕ ਮੁਸਲਿਮ ਮੌਲਵੀ ਖ਼ਿਲਾਫ ਕਾਰਵਾਈ ਕੀਤੀ ਹੈ। ਬ੍ਰਿਟੇਨ ਸਰਕਾਰ ਨੇ ਕਾਰਵਾਈ ਕਰਦੇ ਹੋਏ ਸਿੰਧ ਦੇ ਘੋਟਕੀ ਸਥਿਤ ਭਰਚੁੰਡੀ ਸ਼ਰੀਫ ਦਰਗਾਹ ਦੇ ਮੀਆਂ ਅਬਦੁਲ ਹੱਕ ਨੂੰ ਪਾਬੰਦੀਸ਼ੁਦਾ ਲੋਕਾਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਮੀਆਂ ਅਬਦੁਲ ਹੱਕ ‘ਤੇ ਪਾਕਿਸਤਾਨ ਵਿਚ ਹਿੰਦੂਆਂ ਸਮੇਤ ਹੋਰ ਧਾਰਮਿਕ ਘੱਟ ਗਿਣਤੀਆਂ ਦੀਆਂ ਲੜਕੀਆਂ ਅਤੇ ਔਰਤਾਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਹੈ। ਬ੍ਰਿਟੇਨ ਸਰਕਾਰ ਦੀ ਇਸ....
ਅੰਤਰ-ਰਾਸ਼ਟਰੀ

ਬ੍ਰਿਟਿਸ਼ ਕੋਲੰਬੀਆ : ਪੰਜਾਬੀ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਲੋਕ ਕੈਨੇਡਾ ਵਿਚ ਰਹਿੰਦੇ ਹਨ। ਇਨ੍ਹਾਂ 'ਚੋਂ ਕਈ ਲੋਕ ਉਥੋਂ ਦੀ ਰਾਜਨੀਤੀ 'ਚ ਵੀ ਸਰਗਰਮ ਹਨ, ਪੰਜਾਬੀ ਮੂਲ ਦੀ ਰਚਨਾ ਸਿੰਘ ਨੇ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪਹਿਲੀ ਦੱਖਣੀ ਏਸ਼ੀਆਈ ਮੰਤਰੀ ਵਜੋਂ ਸਹੁੰ ਚੁੱਕ ਕੇ ਇਤਿਹਾਸ ਰਚ ਦਿੱਤਾ ਹੈ। ਉਹ ਪੰਜਾਬ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਟ ਹਨ। ਉਨ੍ਹਾਂ ਨੂੰ ਸਿੱਖਿਆ ਅਤੇ ਬਾਲ ਭਲਾਈ ਮੰਤਰੀ ਬਣਾਇਆ ਗਿਆ ਹੈ। ਉਹ ਮੋ ਸਿਹੋਤਾ ਤੋਂ ਬਾਅਦ ਪੋਰਟਫੋਲੀਓ ਸੰਭਾਲਣ ਵਾਲੀ ਦੂਜੀ....

ਲੰਡਨ : ਯੂ.ਕੇ. 'ਚ ਪੈਂਦੇ ਜਰਸੀ ਦੀ ਰਾਜਧਾਨੀ ਸੇਂਟ ਹੇਲੀਅਰ ਵਿੱਚ ਇੱਕ ਫ਼ਲੈਟਾਂ ਦੇ ਬਲਾਕ ਵਿੱਚ ਸ਼ਨੀਵਾਰ ਨੂੰ ਹੋਏ ਇੱਕ 'ਤਬਾਹਕੁੰਨ' ਧਮਾਕੇ 'ਚ, ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਲਾਪਤਾ ਹੋ ਗਏ। ਅੱਗ 'ਤੇ ਕਾਬੂ ਪਾ ਲਿਆ ਗਿਆ, ਪਰ ਐਮਰਜੈਂਸੀ ਸੇਵਾਵਾਂ ਹਾਲੇ ਵੀ ਮੌਕੇ 'ਤੇ 'ਮਹੱਤਵਪੂਰਨ ਕੰਮ' ਕਰ ਰਹੀਆਂ ਹਨ, ਪੁਲਿਸ ਨੇ ਕਿਹਾ। ਜਰਸੀ ਦੇ ਪੁਲਿਸ ਮੁਖੀ ਰੌਬਿਨ ਸਮਿਥ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਵੇਰੇ 4:00 ਵਜੇ ਹੋਏ ਧਮਾਕੇ ਤੋਂ ਪਹਿਲਾਂ, ਇਲਾਕਾ ਨਿਵਾਸੀਆਂ ਵੱਲੋਂ ਗੈਸ ਦੀ ਬਦਬੂ....

ਕੈਨੇਡਾ : ਕੈਨੇਡਾ ਵਿਚ ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਅਜਿਹਾ ਹੀ ਇਕ ਮਾਮਲਾ ਫਿਰ ਤੋਂ ਸਾਹਮਣੇ ਆਇਆ ਹੈ, ਮੌਟਰੀਅਲ (ਕੈਨੇਡਾ) ਵਿਖੇ ਇੱਕਲੀ ਰਹਿੰਦੀ ਲੜਕੀ ਗਗਨਦੀਪ ਕੌਰ (29) ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਕੌਰ 5 ਦਸੰਬਰ ਨੂੰ ਕੰਮ ਉਤੇ ਜਾ ਰਹੀ ਸੀ। ਇਸੇ ਦੌਰਾਨ ਸੜਕ ਪਾਰ ਕਰਦਿਆਂ ਉਸ ਨਾਲ ਹਾਦਸਾ ਵਾਪਰ ਗਿਆ। ਗਗਨਦੀਪ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਉਹ ਕੈਨਡਾ ਦੇ ਮਾਂਟਰੀਅਲ....

ਵਾਸ਼ਿੰਗਟਨ (ਜੇਐੱਨਐੱਨ) : ਅਮਰੀਕੀ ਵ੍ਹਾਈਟ ਹਾਊਸ ਨੇ ਦੁਨੀਆ 'ਚ ਭਾਰਤ ਦੇ ਵਧਦੇ ਪ੍ਰਭਾਵ 'ਤੇ ਪ੍ਰਤੀਕਿਰਿਆ ਦਿੱਤੀ ਹੈ। ਵ੍ਹਾਈਟ ਹਾਊਸ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਸੰਯੁਕਤ ਰਾਜ ਅਮਰੀਕਾ ਦਾ ਸਹਿਯੋਗੀ ਨਹੀਂ ਹੋਵੇਗਾ, ਸਗੋਂ ਇਕ ਹੋਰ ਵੱਡੀ ਤਾਕਤ ਬਣੇਗਾ। ਅਮਰੀਕੀ ਅਧਿਕਾਰੀ ਨੇ ਕਿਹਾ ਕਿ ਪਿਛਲੇ 20 ਸਾਲਾਂ ਵਿੱਚ ਭਾਰਤ-ਅਮਰੀਕਾ ਦੁਵੱਲੇ ਸਬੰਧ ਕਿਸੇ ਵੀ ਦੁਵੱਲੇ ਸਬੰਧਾਂ ਨਾਲੋਂ ਤੇਜ਼ੀ ਨਾਲ ਅਤੇ ਡੂੰਘੇ ਹੋਏ ਹਨ। ਵਾਸ਼ਿੰਗਟਨ ਵਿੱਚ ਐਸਪੇਨ ਸੁਰੱਖਿਆ ਫੋਰਮ ਦੀ ਮੀਟਿੰਗ ਵਿੱਚ ਹਾਜ਼ਰੀ....

ਅਮਰੀਕਾ : ਫਿਲਹਾਲ ਅਮਰੀਕਾ ਵਿਚ ਰਹਿਣ ਲਈ ਜ਼ਰੂਰੀ ਗ੍ਰੀਨ ਕਾਰਡ ‘ਤੇ ਹਰੇਕ ਦੇਸ਼ ਦੇ ਲਈ ਕੋਟਾ ਲੱਗਾ ਹੋਇਆ ਹੈ। ਗ੍ਰੀਨ ਕਾਰਡ ਕੈਪ ਨਾਲ ਭਾਰਤੀ ਪ੍ਰਵਾਸੀਆਂ ਨੂੰ ਸਥਾਈ ਨਿਵਾਸੀ ਬਣਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਿੱਲ ਦੇ ਪਾਸ ਹੁੰਦੇ ਹੀ ਪ੍ਰਤੀ ਦੇਸ਼ ਗ੍ਰੀਨ ਕਾਰਡ ਕੈਪ ਖਤਮ ਹੋ ਜਾਵੇਗਾ ਜਿਸ ਨਾਲ ਹਜ਼ਾਰਾਂ ਭਾਰਤੀ ਅਮਰੀਕੀ ਪ੍ਰਵਾਸੀਆਂ ਨੂੰ ਲਾਭ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨੇ ਵੀ ਇਸ ਬਿੱਲ ਨੂੰ ਪਾਸ ਕਰਨ ਲਈ ਕਾਂਗਰਸ ਸੰਸਦ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬਿੱਲ....

ਬ੍ਰਿਟਿਸ਼ ਕੋਲੰਬੀਆ : ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਆਪਣੀ ਬਦਲੀ ਹੋਈ ਕੈਬਨਿਟ ਵਿਚ ਨਵੇਂ ਅਤੇ ਪੁਰਾਣੇ ਚਿਹਰਿਆਂ ਨੂੰ ਨਿਯੁਕਤ ਕੀਤਾ। ਨਵੀਂ ਕੈਬਨਿਟ 23 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੀ ਬਣੀ ਹੈ। ਇਸ ਵਜ਼ਾਰਤ ਵਿਚ ਪੰਜਾਬੀ / ਭਾਰਤੀ ਮੂਲ ਦੇ 5 MLAs ਨੂੰ ਥਾਂ ਮਿਲੀ ਹੈ। ਪ੍ਰੀਮੀਅਰ ਨੇ ਆਪਣੀ ਅਗਵਾਈ ਵਾਲੀ ਮੁਹਿੰਮ ਦੇ ਸਹਿ-ਪ੍ਰਧਾਨ ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਗਵਰਨਮੈਂਟ ਹਾਊਸ ਲੀਡਰ ਬਣਾਇਆ ਹੈ। ਇਸੇ ਤਰ੍ਹਾਂ ਰਚਨਾ ਸਿੰਘ ਨੂੰ ਐਜੂਕੇਸ਼ਨ ਅਤੇ ਚਾਈਲਡ ਕੇਅਰ, ਹੈਰੀ....

ਵਾਸ਼ਿੰਗਟਨ : ਬਾਈਡਨ ਪ੍ਰਸ਼ਾਸਨ ਦੇ ਜ਼ਿੱਦ ਅੱਗੇ ਝੁਕਦੇ ਹੋਏ, ਅਮਰੀਕਾ ਦੇ ਇਕ ਸੰਘੀ ਜੱਜ ਨੇ ਅਮਰੀਕਾ ਸਥਿਤ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਮਾਮਲੇ 'ਚ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਖ਼ਿਲਾਫ਼ ਦਾਇਰ ਮੁਕੱਦਮਾ ਖਾਰਜ ਕਰ ਦਿੱਤਾ ਹੈ। ਡਿਸਟ੍ਰਿਕਟ ਆਫ਼ ਕੋਲੰਬੀਆ ਯੂਐਸ ਦੇ ਜ਼ਿਲ੍ਹਾ ਜੱਜ ਜੌਹਨ ਡੀ ਬੇਟਸ ਨੇ ਪ੍ਰਿੰਸ ਮੁਹੰਮਦ ਨੂੰ ਮੁਕੱਦਮੇ ਤੋਂ ਬਚਾਉਣ ਲਈ ਅਮਰੀਕਾ ਸਰਕਾਰ ਦੇ ਪ੍ਰਸਤਾਵ 'ਤੇ ਧਿਆਨ ਦਿੱਤਾ, ਹਾਲਾਂਕਿ ਬੇਟਸ ਨੇ "ਖਸ਼ੋਗੀ ਦੇ ਕਤਲ ਵਿੱਚ ਉਸ ਦੀ ਸ਼ਮੂਲੀਅਤ ਦੇ....

ਕੈਨੇਡਾ : ਪੰਜਾਬੀ ਮੂਲ ਦੇ ਜਗਰੂਪ ਬਰਾੜ ਨੇ ਕੈਨੇਡਾ ਵਿੱਚ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ। ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਨੂੰ ਬੁੱਧਵਾਰ ਨੂੰ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੀ ਐਨਡੀਪੀ ਸਰਕਾਰ ਵਿੱਚ ਰਾਜ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਮੰਤਰੀ ਮੰਡਲ ਨੇ ਵਿਕਟੋਰੀਆ ਦੇ ਸਰਕਾਰੀ ਹਾਊਸ ਵਿੱਚ ਸਹੁੰ ਚੁੱਕੀ। ਬਰਾੜ ਦਾ ਜਨਮ ਬਠਿੰਡਾ ਦੇ ਇੱਕ ਦੂਰ-ਦੁਰਾਡੇ ਪਿੰਡ ਦਿਓਣ ਵਿਖੇ ਹੋਇਆ ਸੀ। ਉਨ੍ਹਾਂ ਤੋਂ ਇਲਾਵਾ ਪੰਜਾਬੀ ਮੂਲ ਦੇ....

ਜਕਾਰਤਾ, (ਏਜੰਸੀ) : ਇੰਡੋਨੇਸ਼ੀਆ ਦੇ ਬੈਂਡੁੰਗ ਸ਼ਹਿਰ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਇੱਕ ਪੁਲਿਸ ਸਟੇਸ਼ਨ ਉੱਤੇ ਹਮਲਾ ਕੀਤਾ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇੰਡੋਨੇਸ਼ੀਆਈ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਇੱਕ ਸ਼ੱਕੀ ਇਸਲਾਮਿਕ ਅੱਤਵਾਦੀ ਨੇ ਬੈਂਡੁੰਗ ਸ਼ਹਿਰ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਆਪਣੇ ਆਪ ਨੂੰ ਉਡਾ ਲਿਆ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਰਾਸ਼ਟਰੀ ਪੁਲਿਸ ਦੇ ਜਨਤਕ....

ਤਾਲਿਬਾਨ : ਤਾਲਿਬਾਨ ਦੇ ਅਧਿਕਾਰੀਆਂ ਨੇ ਇੱਕ ਵਿਅਕਤੀ ਦੀ ਹੱਤਿਆ ਦੇ ਦੋਸ਼ੀ ਅਫਗਾਨ ਵਿਅਕਤੀ ਨੂੰ ਸ਼ਰ੍ਹੇਆਮ ਮੌਤ ਦੇ ਘਾਟ ਉਤਾਰ ਦਿੱਤਾ। ਇਹ ਅਗਸਤ 2021 ਵਿੱਚ ਦੇਸ਼ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਅਫਗਾਨਿਸਤਾਨ ਦੇ ਨਵੇਂ ਸ਼ਾਸਕਾਂ ਦੁਆਰਾ ਲਾਗੂ ਕੀਤੀਆਂ ਸਖ਼ਤ ਨੀਤੀਆਂ ਨੂੰ ਜਾਰੀ ਰੱਖਣ ਅਤੇ ਇਸਲਾਮੀ ਕਾਨੂੰਨ, ਜਾਂ ਸ਼ਰੀਆ ਦੀ ਆਪਣੀ ਵਿਆਖਿਆ 'ਤੇ ਕਾਇਮ ਰਹਿਣ ਦੇ ਇਰਾਦੇ ਨਾਲ ਕੀਤਾ ਗਿਆ ਸੀ। ਤਾਲਿਬਾਨ ਸਰਕਾਰ ਦੇ ਚੋਟੀ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਦੇ ਅਨੁਸਾਰ, ਇਹ ਫਾਂਸੀ ਪੱਛਮੀ ਫਰਾਹ....

ਲੰਡਨ : ਬ੍ਰਿਟੇਨ ਦੇ ਕਿੰਗ ਚਾਰਲਸ III ਲੰਡਨ ਨੇੜੇ ਲੂਟਨ ਕਸਬੇ 'ਚ ਇੱਕ ਨਵੇਂ ਬਣੇ ਗੁਰਦੁਆਰੇ ਵਿੱਚ ਨਤਮਸਤਕ ਹੋਏ। ਇਸ ਮੌਕੇ ਬੱਚਿਆਂ ਨੇ ਇੰਗਲੈਂਡ ਦਾ ਝੰਡਾ ਅਤੇ 'ਨਿਸ਼ਾਨ ਸਾਹਿਬ' ਫੜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਬ੍ਰਿਟੇਨ ਦੇ ਕਿੰਗ ਚਾਰਲਸ III ਨੇ ਪੂਰਬੀ ਇੰਗਲੈਂਡ ਖੇਤਰ ਬੈੱਡਫੋਰਡਸ਼ਾਇਰ ਦੇ ਰਾਜੇ ਵਜੋਂ ਆਪਣੇ ਪਹਿਲੇ ਦੌਰੇ ਦੌਰਾਨ ਗੁਰਦੁਆਰੇ ਦੇ ਦੌਰੇ ਦੌਰਾਨ ਪੌਪ-ਅੱਪ ਕੋਵਿਡ-19 ਵੈਕਸੀਨ ਕਲੀਨਿਕ ਅਤੇ ਸਿੱਖ ਭਾਈਚਾਰੇ ਵੱਲੋਂ ਲੰਗਰ ਸੇਵਾਵਾਂ ਦੀ ਸ਼ਲਾਘਾ ਕੀਤੀ। ਆਪਣੀ ਫੇਰੀ ਤੋਂ ਬਾਅਦ....

ਅਮਰੀਕਾ : ਸਾਲ 2021 ਵਿਚ ਹਾਲੀਵੁੱਡ ਦੀ ਮਸ਼ਹੂਰ ਗਾਇਕ ਲੇਡੀ ਗਾਗਾ ਦੇ ਡੌਗ ਵਾਕਰ ‘ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ ਸੀ। ਡੌਗ ‘ਤੇ ਹਮਲਾ ਕਰਨ ਵਾਲੇ ਦੋਸ਼ੀ ਦਾ ਨਾਂ ਹਾਰਵਰਡ ਜੈਕਸਨ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਿਚ ਜੈਕਸਨ ਦੋ ਸਾਥੀਆਂ ਨੇ ਵੀ ਉਸ ਦਾ ਸਾਥ ਦਿੱਤਾ ਸੀ। ਇਸੇ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੁੱਤੇ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਕੋਰਟ ਨੇ 21 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਜੈਕਸਨ ਨੇ ਲੇਡੀ ਗਾਗਾ ਦੇ ਕੁੱਤੇ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ....

ਅਮਰੀਕਾ : ਡੋਨਾਲਡ ਟਰੰਪ ਨੂੰ ਅਰਬਾਂ ਕਮਾ ਕੇ ਦੇਣ ਵਾਲੀ ਉਨ੍ਹਾਂ ਦੀ ਖਾਨਦਾਨੀ ਰੀਅਲ ਅਸਟੇਟ ਕੰਪਨੀ ਦਿ ਟ੍ਰੰਪ ਆਰਗੇਨਾਈਜ਼ੇਸ਼ਨ ਨੂੰ ਟੈਕਸ ਫਰਾਡ ਸਣੇ ਕਈ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਹੈ। ਇਕ ਮਹੀਨੇ ਤੱਕ ਚੱਲੀ ਸੁਣਵਾਈ ਵਿਚ ਕੋਰਟ ਨੇ ਟਰੰਪ ਦੀ ਕੰਪਨੀ ਨੂੰ 17 ਮਾਮਲਿਆਂ ਵਿਚ ਦੋਸ਼ੀ ਕਰਾਰ ਦਿੱਤਾ ਹੈ। ਦਿ ਟਰੰਪ ਆਰਗੇਨਾਈਜ਼ੇਸ਼ਨ ‘ਤੇ ਲੱਗੇ ਟੈਕਸ ਚੋਰੀ ਸਣੇ ਕਈ ਦੋਸ਼ਾਂ ਨੂੰ ਸਹੀ ਪਾਇਆ। ਕੋਰਟ ਨੇ ਆਪਣੀ ਜਜਮੈਂਟ ਵਿਚ ਦੱਸਿਆ ਕਿ ਕੰਪਨੀ ਨੇ ਕਈ ਅਧਿਕਾਰੀਆਂ ਨੂੰ ਮਿਲੇ ਲਗਜ਼ਰੀ ਅਪਾਰਟਮੈਂਟ, ਮਰਸੀਡਜ਼....

ਕੀਵ (ਜੇਐੱਨਐੱਨ) : ਯੂਕਰੇਨ ਦੇ ਡਰੋਨ ਜਹਾਜ਼ਾਂ ਨੇ ਰੂਸ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਦੋ ਹਵਾਈ ਅੱਡੇ 'ਤੇ ਹਮਲਾ ਕੀਤਾ। ਸੋਮਵਾਰ ਨੂੰ ਰੂਸ ਨੇ ਦੱਸਿਆ ਕਿ ਯੂਕਰੇਨ ਦੇ ਡਰੋਨ ਜਹਾਜ਼ ਦੇ ਹਮਲੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਯੂਕਰੇਨੀ ਡਰੋਨ ਨੇ ਦੋ ਰੂਸੀ ਹਵਾਈ ਅੱਡਿਆਂ 'ਤੇ ਹਮਲਾ ਕੀਤਾ. ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋ ਜਹਾਜ਼ਾਂ ਨੂੰ ਥੋੜ੍ਹਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਚਾਰ ਹੋਰ ਲੋਕ ਵੀ ਜ਼ਖਮੀ ਹੋਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਚਾਰ....