ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਲੜਕੀ ਦੀ ਮੌਤ

ਕੈਨੇਡਾ : ਕੈਨੇਡਾ ਵਿਚ ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ। ਅਜਿਹਾ ਹੀ ਇਕ ਮਾਮਲਾ ਫਿਰ ਤੋਂ ਸਾਹਮਣੇ ਆਇਆ ਹੈ, ਮੌਟਰੀਅਲ (ਕੈਨੇਡਾ) ਵਿਖੇ ਇੱਕਲੀ ਰਹਿੰਦੀ ਲੜਕੀ ਗਗਨਦੀਪ ਕੌਰ (29) ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਕੌਰ 5 ਦਸੰਬਰ ਨੂੰ ਕੰਮ ਉਤੇ ਜਾ ਰਹੀ ਸੀ। ਇਸੇ ਦੌਰਾਨ ਸੜਕ ਪਾਰ ਕਰਦਿਆਂ ਉਸ ਨਾਲ ਹਾਦਸਾ ਵਾਪਰ ਗਿਆ। ਗਗਨਦੀਪ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਉਹ ਕੈਨਡਾ ਦੇ ਮਾਂਟਰੀਅਲ ਵਿਚ ਰਹਿੰਦੀ ਸੀ ਤੇ ਗਗਨਦੀਪ ਆਪਣੇ ਪਿੱਛੇ 6 ਸਾਲਾ ਧੀ ਤੇ ਪਤੀ ਨੂੰ ਛੱਡ ਗਈ ਹੈ।