ਅੰਤਰ-ਰਾਸ਼ਟਰੀ

ਰੂਸ ਵੱਲੋਂ ਯੂਕਰੇਨ ਦੇ ਚਾਰ ਸੂਬਿਆਂ ਨੂੰ ਆਪਣੇ ਨਾਲ ਜੋੜਨ ਤੋਂ ਬਾਅਦ ਜੰਗ ਦੇ ਜਲਦੀ ਖ਼ਤਮ ਨਾ ਹੋਣ ਦਾ ਸਿੱਧਾ ਸੰਕੇਤ
ਨਵੀਂ ਦਿੱਲੀ : ਰੂਸ ਵੱਲੋਂ ਯੂਕਰੇਨ ਦੇ ਚਾਰ ਸੂਬਿਆਂ ਨੂੰ ਆਪਣੇ ਨਾਲ ਜੋੜਨ ਤੋਂ ਬਾਅਦ ਕੀਤਾ ਗਿਆ ਐਲਾਨ ਇਸ ਜੰਗ ਦੇ ਜਲਦੀ ਖ਼ਤਮ ਨਾ ਹੋਣ ਦਾ ਸਿੱਧਾ ਸੰਕੇਤ ਦੇ ਰਿਹਾ ਹੈ। ਦਰਅਸਲ, ਰੂਸ ਦਾ ਕਹਿਣਾ ਹੈ ਕਿ ਉਹ ਯੂਕਰੇਨ ਦੇ ਵੱਡੇ ਖੇਤਰਾਂ ਨੂੰ ਆਪਣੇ ਨਾਲ ਮਿਲਾ ਲਵੇਗਾ। ਰੂਸ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੀ ਨਜ਼ਰ ਹੁਣ ਡੋਨਬਾਸ 'ਤੇ ਹੈ। ਇਸ ਬਿਆਨ ਨਾਲ ਰੂਸ ਨੇ ਵੀ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਇਹ ਜੰਗ ਜਲਦੀ ਰੁਕਣ ਵਾਲੀ ਨਹੀਂ ਹੈ। ਹਾਲਾਂਕਿ ਲਗਪਗ ਪੂਰੀ ਦੁਨੀਆ ਰੂਸ ਦੇ ਇਸ ਕਦਮ ਦਾ ਵਿਰੋਧ ਕਰ....
ਕੈਨੇਡਾ ਚ ਆਏ ਤੂਫ਼ਾਨ ਨੇ ਮਚਾਈ ਹਾਹਾਕਾਰ, ਲੋੜਵੰਦਾਂ ਦੀ ਮੱਦਦ ਅੱਗੇ ਆਏ ਅੰਤਰ ਰਾਸ਼ਟਰੀ ਵਿਦਿਆਰਥੀ
ਓਟਾਵਾ : ਪਿਛਲੇ ਦਿਨਾਂ ਤੋ ਕੈਨੇਡਾ ਦੇ Atlantic ਸੂਬਿਆਂ ਚ ਆਏ ਤੂਫ਼ਾਨ (Hurricane Fiona) ਨੇ ਹਾਹਾਕਾਰ ਮਚਾਈ ਹੋਈ ਹੈ। ਇਸ ਮੌਕੇ 'ਤੇ ਲੰਗਰ ਤੇ ਮਦਦ ਲਈ ਅੱਗੇ ਆਉਣ ਵਾਲੇ ਅੰਤਰ ਰਾਸ਼ਟਰੀ ਵਿਦਿਆਰਥੀ ਦਿਨ ਰਾਤ ਲੋੜਵੰਦਾਂ ਦੀ ਮੱਦਦ ਕਰੇ ਹਨ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਵਿਦਿਆਰਥੀਆ ਦੇ ਇਸ ਉੱਦਮ ਦੀ ਸਲਾਹਣਾ ਕੀਤੀ ਜਾ ਰਹੀ ਹੈ।
ਆਡੀਓ ਲੀਕ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਸਹਿਮੀ
ਜੇਐੱਨਐੱਨ, ਨਵੀਂ ਦਿੱਲੀ : ਆਡੀਓ ਲੀਕ ਹੋਣ ਤੋਂ ਬਾਅਦ ਪਾਕਿਸਤਾਨ ਸਰਕਾਰ ਸਹਿਮੀ ਹੋਈ ਹੈ। ਉਹ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਨੂੰ ਸਰਕਾਰ 'ਤੇ ਉਂਗਲ ਚੁੱਕਣ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੀ। ਇਸ ਦੇ ਮੱਦੇਨਜ਼ਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਹੁਣ ਪ੍ਰਧਾਨ ਮੰਤਰੀ ਦਫ਼ਤਰ 'ਚ ਲੈਪਟਾਪ, ਮੋਬਾਈਲ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਸਟਾਫ਼ ਨਾਲ ਜੁੜਿਆ ਕੋਈ ਵੀ ਵਿਅਕਤੀ ਇਨ੍ਹਾਂ ਚੀਜ਼ਾਂ ਨਾਲ ਪ੍ਰਧਾਨ ਮੰਤਰੀ ਦਫ਼ਤਰ 'ਚ ਐਂਟਰੀ ਨਹੀਂ ਲੈ ਸਕੇਗਾ। ਸਰਕਾਰ ਨੇ ਇਸ ਦੇ ਲਈ ਸੁਰੱਖਿਆ....
ਚੀਨ ਵਿਚਖ਼ੁਰਾਕ ਅਤੇ ਊਰਜਾ ਸੁਰੱਖਿਆ 'ਤੇ ਪਿਆ ਮਾੜਾ ਅਸਰ, ਸਰਕਾਰ ਲਈ ਸੋਕੇ ਨਾਲ ਨਜਿੱਠਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ
ਏਜੰਸੀ, ਬੀਜਿੰਗ : ਆਰਥਿਕ ਸੰਕਟ ਦੇ ਵਿਚਕਾਰ ਚੀਨ ਵੀ ਸੋਕੇ ਨਾਲ ਜੂਝ ਰਿਹਾ ਹੈ। ਤਾਪਮਾਨ ਰਿਕਾਰਡ ਬਣਾ ਕਿਹਾ ਹੈ। ਫ਼ਸਲਾਂ ਬਰਬਾਦ ਹੋ ਰਹੀਆਂ ਹਨ। ਜਲ ਭੰਡਾਰ ਸੁੱਕ ਰਹੇ ਹਨ। ਦਰਿਆਵਾਂ ਦੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਦੇਸ਼ ਦੇ ਹਾਲਾਤ ਚੀਨੀ ਸਰਕਾਰ ਦੇ ਹੋਸ਼ ਉਡਾ ਰਹੇ ਹਨ। ਚੀਨ ਸਰਕਾਰ ਲਈ ਸੋਕੇ ਨਾਲ ਨਜਿੱਠਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਕਿਉਂਕਿ ਇਹ ਦੇਸ਼ ਦੀ ਆਰਥਿਕਤਾ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ, 17 ਤੋਂ ਵੱਧ ਸੂਬਿਆਂ ਦੇ 90 ਕਰੋੜ ਤੋਂ ਵੱਧ ਲੋਕ ਭਿਆਨਕ ਗਰਮੀ ਤੋਂ....
ਭਾਰਤ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਸ਼ੀਆ ਇਲਾਕੇ 'ਚ ਹੋਏ ਬੰਬ ਧਮਾਕੇ ਦੀ ਕੀਤੀ ਨਿੰਦਾ
ਨਵੀਂ ਦਿੱਲੀ : ਭਾਰਤ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਸ਼ੀਆ ਇਲਾਕੇ 'ਚ ਹੋਏ ਬੰਬ ਧਮਾਕੇ ਦੀ ਨਿੰਦਾ ਕੀਤੀ ਹੈ। ਸ਼ੁੱਕਰਵਾਰ ਨੂੰ ਅਫ਼ਗਾਨਿਸਤਾਨ ਦੇ ਕਾਬੁਲ 'ਚ ਇਕ ਸਿੱਖਿਆ ਕੇਂਦਰ ਦੇ ਅੰਦਰ ਹੋਏ ਬੰਬ ਧਮਾਕੇ 'ਚ 19 ਲੋਕਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ ਦਸ਼ਤੀ ਬਰਚੀ ਇਲਾਕੇ 'ਚ ਇਕ ਸਿੱਖਿਆ ਕੇਂਦਰ ਦੇ ਅੰਦਰ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ 'ਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। - ਤਾਲਿਬਾਨ ਦੀ ਤਰਫ਼ੋਂ ਗ੍ਰਹਿ ਮੰਤਰਾਲੇ....
ਕਨੇਡਾ ਤੇ ਅਮਰੀਕਾ ਵਿੱਚ ਫਲਾਂ ਦੇ ਦਰੱਖਤਾ ਨੂੰ ਹੋ ਰਿਹਾ ਹੈ ਭਾਰੀ ਨੁਕਸਾਨ, ਮੱਖੀਆਂ ਦੇ ਝੁੰਡ ਵਧਾਈ ਕਿਸਾਨਾਂ ਦੀ ਚਿੰਤਾ
ਟੋਰੰਟੋ (ਭੁਪਿੰਦਰ ਸਿੰਘ ਧਾਲੀਵਾਲ) : ਜਿੱਥੇ ਦੁਨੀਆ ਦੇ ਹਰਵਇਕ ਪਾਸੇ ਕੁਦਰਤ ਵੱਲੋਂ ਪਿਛਲੇ 2-3 ਸਾਲ ਤੋਂ ਹਰ ਵਿਆਕਤੀ ਨੂੰ ਕੋਵਿਡ ਵਰਗੀ ਭਿਆਨਕ ਬਿਮਾਰੀ ਨੇ ਭਾਰੀ ਕਹਿਰ ਢਾਹ ਕੇ ਆਪਣੀ ਲਪੇਟ ਵਿੱਚ ਲਿਆ ਹੈ ਉੱਥੇ ਅੱਜ ਖਾਸ ਕਰਕੇ ਕਨੇਡਾ ਅਮਰੀਕਾ ਦੇ ਕਈ ਇਲਾਕਿਆਂ ਵਿੱਚ ਫਲਾਂ ਦੇ ਦਰੱਖਤਾ ਉੱਤੇ ਖਾਸ ਕਿਸਮ ਦੀ ਮੱਖੀ (ਲੈਟਨਫਲਾਏ)ਵੱਲੋਂ ਭਾਰੀ ਮਾਤਰਾ ਵਿੱਚ ਹਮਲਾ ਕਰਕੇ ਕਿਸਾਨ ਭਰਾਵਾ ਨੂੰ ਚੋਖਾ ਨੁਕਸਾਨ ਪਹੁੰਚਾਇਆ ਦਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਮਾਹਿਰ ਖੇਤੀ ਵਿਗਿਆਨੀ ਨੇ....
ਭਾਰਤ ਹਮੇਸ਼ਾ ਹੀ ਮਾਲਦੀਵ ਦੀ ਮਦਦ ਲਈ ਅੱਗੇ ਆਇਆ ਹੈ : ਅਬਦੁਲਾ ਸ਼ਾਹਿਦ
ਨਵੀਂ ਦਿੱਲੀ : ਭਾਰਤ ਹਮੇਸ਼ਾ ਹੀ ਮਾਲਦੀਵ ਦੀ ਮਦਦ ਲਈ ਅੱਗੇ ਆਇਆ ਹੈ। 1988 ਵਿੱਚ ਆਪਰੇਸ਼ਨ ਕੈਕਟਸ ਤੋਂ ਲੈ ਕੇ ਕੋਵਿਡ-19 ਮਹਾਂਮਾਰੀ ਦੌਰਾਨ ਇੱਕ ਕੋਰੋਨਾ ਵੈਕਸੀਨ ਦੀ ਡਿਲੀਵਰੀ ਤੱਕ, ਭਾਰਤ ਨੇ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਾਲਦੀਵ ਦੀ ਮਦਦ ਕੀਤੀ ਹੈ ਅਤੇ ਮਾਲਦੀਵ ਨੇ ਵੀ ਭਾਰਤ ਨੂੰ ਆਪਣਾ ਪਹਿਲਾ ਅਤੇ ਸਭ ਤੋਂ ਨਜ਼ਦੀਕੀ ਦੋਸਤ ਮੰਨਿਆ ਹੈ। ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਇੱਕ ਤਸਵੀਰ ਨਾਲ ਟਵੀਟ ਕੀਤਾ ਹੈ। ਅਬਦੁਲਾ ਸ਼ਾਹਿਦ ਨੇ ਟਵੀਟ 'ਚ ਲਿਖਿਆ, "ਸਾਡੇ ਟਾਪੂ....
ਹਾਊਸ ਆਫ ਕਾਮਨਜ਼ ਕੈਨੇਡਾ ਨੇ ਨਵੰਬਰ ਨੂੰ 'ਹਿੰਦੂ ਵਿਰਾਸਤੀ ਮਹੀਨੇ' ਵਜੋਂ ਮਨਾਉਣ ਨੂੰ ਦਿੱਤੀ ਮਾਨਤਾ
ਕੈਨੇਡਾ : ਕੈਨੇਡਾ ਵਿੱਚ ਹਿੰਦੂ ਧਰਮ ਦੇ ਵਿਅਕਤੀਆਂ ਦੇ ਯੋਗਦਾਨ ਦੇ ਬਦਲੇ, ਕੈਨੇਡੀਅਨ ਹਾਊਸ ਆਫ਼ ਕਾਮਨਜ਼ ਨੇ ਸਰਬਸੰਮਤੀ ਨਾਲ ਨਵੰਬਰ ਮਹੀਨੇ ਨੂੰ 'ਹਿੰਦੂ ਵਿਰਾਸਤੀ ਮਹੀਨਾ' ਐਲਾਨਣ ਲਈ ਵੋਟ ਕੀਤਾ। ਅਕਤੂਬਰ ਨੂੰ ਕੈਨੇਡੀਅਨ-ਇਸਲਾਮਿਕ ਹੈਰੀਟੇਜ ਮਹੀਨੇ ਵਜੋਂ ਅਤੇ ਮਈ ਨੂੰ ਯਹੂਦੀ ਵਿਰਾਸਤੀ ਮਹੀਨੇ ਵਜੋਂ ਮਨਾਏ ਜਾਣ ਨੂੰ ਮਾਨਤਾ ਮਿਲੀ ਹੈ।ਯਾਦ ਰਹੇ ਕਿ ਇਸ ਤੋ ਪਹਿਲਾਂ ਅਪ੍ਰੈਲ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਕੈਨੇਡਾ ਵਿੱਚ ਮਾਨਤਾ ਦਿੱਤੀ ਗਈ ਸੀ । ਹਾਲਾਂਕਿ, ਇਹ ਧਿਆਨ ਦੇਣ ਯੋਗ ਹੈ ਕਿ ਇਹ ਫੈਸਲਾ....
Punjab Image
ਅਮਰੀਕਾ ਤੋਂ ਵੱਡੀ ਖਬਰ, ਸਕੂਲ 'ਚ ਫਿਰ ਹੋਈ ਗੋਲੀਬਾਰੀ, ਨਿੱਕੇ-ਨਿੱਕੇ ਬੱਚੇ ਹੋਏ ਗੰਭੀਰ ਜ਼ਖਮੀ
ਅਮਰੀਕਾ ਤੋਂ ਵੱਡੀ ਖਬਰ, ਸਕੂਲ 'ਚ ਫਿਰ ਹੋਈ ਗੋਲੀਬਾਰੀ, ਨਿੱਕੇ-ਨਿੱਕੇ ਬੱਚੇ ਹੋਏ ਗੰਭੀਰ ਜ਼ਖਮੀ
ਨਾਮਵਰ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਡਾ. ਸਾਹਿਬ ਸਿੰਘ ਨਾਲ ਵਿਸ਼ੇਸ਼ ਸੰਵਾਦ
ਕੈਨੇਡਾ : ਗ਼ਜ਼ਲ ਮੰਚ ਸਰੀ ਵੱਲੋਂ ਨਾਮਵਰ ਨਾਟਕਕਾਰ, ਨਿਰਦੇਸ਼ਕ ਅਤੇ ਅਦਾਕਾਰ ਡਾ. ਸਾਹਿਬ ਸਿੰਘ ਨਾਲ ਵਿਸ਼ੇਸ਼ ਸੰਵਾਦ ਰਚਾਇਆ ਗਿਆ। ਇਸ ਮੌਕੇ ਡਾ. ਸਾਹਿਬ ਸਿੰਘ ਨੇ ਆਪਣੀ ਜ਼ਿੰਦਗੀ, ਰੰਗਮੰਚ, ਸਮਾਜ ਅਤੇ ਸਿਸਟਮ ਬਾਰੇ ਵਿਸਥਾਰ ਵਿਚ ਗੱਲਬਾਤ ਕੀਤੀ। ਸਭ ਤੋਂ ਪਹਿਲਾਂ ਮੰਚ ਦੇ ਪ੍ਰਧਾਨ ਅਤੇ ਨਾਮਵਰ ਗ਼ਜ਼ਲਗੋ ਜਸਵਿੰਦਰ ਨੇ ਡਾ. ਸਾਹਿਬ ਸਿੰਘ ਨੂੰ ਮੰਚ ਦੇ ਦਫਤਰ ਵਿਚ ਜੀ ਆਇਆਂ ਆਖਦਿਆਂ ਉਨ੍ਹਾਂ ਨਾਲ ਆਪਣੀ ਤਿੰਨ ਦਹਾਕੇ ਤੋਂ ਚਲੀ ਆ ਰਹੀ ਸਾਹਿਤਕ ਸਾਂਝ ਅਤੇ ਦੋਸਤੀ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਡਾ....
ਇੰਡੋ ਕਨੇਡੀਅਨ ਸੀਨੀਅਰ ਸੈਂਟਰ ‘ਚ ਹੋਇਆ ਮਹੀਨਾਵਾਰ ਕਵੀ ਦਰਬਾਰ
ਕੈਨੇਡਾ : ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ੳਪਰਲੇ ਹਾਲ ਵਿੱਚ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਦਰਸ਼ਨ ਸਿੰਘ ਅਟਵਾਲ, ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਰਣਜੀਤ ਸਿੰਘ ਨਿੱਝਰ, ਗੁਰਮੀਤ ਕਾਲਕਟ, ਗੁਰਬਚਨ ਸਿੰਘ ਬਰਾੜ, ਗੁਰਮੀਤ ਸਿੰਘ ਸੇਖੋਂ, ਬਲਬੀਰ ਸਿੰਘ ਸੰਘਾ, ਚਮਕੌਰ ਸਿੰਘ ਅੋਲਖ, ਅਵਤਾਰ ਸਿੰਘ ਬਰਾੜ, ਰਣਜੀਤ ਸਿੰਘ ਨਿੱਝਰ, ਜਰਨੈਲ ਸਿੰਘ ਪਨੇਸਰ, ਗੁਰਦਰਸ਼ਨ ਬਾਦਲ....
ਫਿਲਮ ਪੋਨੀਯਿਨ ਸੇਲਵਾਨ ਸਿਨੇਮਾਘਰਾਂ 'ਚ ਫਿਲਮ ਰਿਲੀਜ ਹੋਈ ਤਾਂ ਹਸਪਤਾਲ 'ਚ ਮਿਲਣਗੇ ਕਰਮਚਾਰੀ
ਐਸ਼ਵਰਿਆ ਰਾਏ ਦੀ 10 ਸਾਲਾਂ ਬਾਅਦ ਤਾਮਿਲ ਸਿਨੇਮਾ ਵਿੱਚ ਵਾਪਸੀ ਕੈਨੇਡਾ : ਨਿਰਦੇਸ਼ਕ ਮਣੀ ਰਤਨਮ ਦੀ ਫਿਲਮ 'ਪੋਨੀਯਿਨ ਸੇਲਵਨ-1' ਰਿਲੀਜ਼ ਹੋਣ ਤੋਂ ਦੋ ਦਿਨ ਪਹਿਲਾਂ ਹੀ ਵੱਡੇ ਵਿਵਾਦ 'ਚ ਘਿਰ ਗਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੈਨੇਡਾ ਅਤੇ ਲੰਡਨ ਦੇ ਥੀਏਟਰ ਮਾਲਕਾਂ ਨੂੰ ਕੁਝ ਅਣਪਛਾਤੇ ਗਰੁੱਪਾਂ ਵੱਲੋਂ ਧਮਕੀ ਭਰੇ ਮੇਲ ਭੇਜੇ ਜਾ ਰਹੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੇ ਫਿਲਮ ਇੱਥੇ ਰਿਲੀਜ਼ ਕੀਤੀ ਤਾਂ ਉੱਥੇ ਦੀਆਂ ਸਕਰੀਨਾਂ ਨੂੰ ਢਾਹ ਦਿੱਤਾ ਜਾਵੇਗਾ ਅਤੇ ਸਟਾਫ਼ ਨਾਲ ਅਜਿਹਾ....
ਕਿੰਗ ਚਾਰਲਸ ਦੀ ਤਸਵੀਰ 2024 ਤੱਕ ਹੋਵੇਗੀ ਕਰੰਟੀ ਤੇ, ਬੈਂਕ ਆਫ਼ ਇੰਗਲੈਂਡ ਦਾ ਐਲਾਨ
ਇੰਗਲੈਂਡ : ਬੈਂਕ ਆਫ ਇੰਗਲੈਂਡ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ’ਚ ਕਿਹਾ ਕਿ ਕੇਂਦਰੀ ਬੈਂਕ ਸਾਲ ਦੇ ਅੰਤ ਤਕ ਪੋਲੀਮਰ ਨੋਟਾਂ ’ਤੇ ਨਵੇਂ ਸਮਰਾਟ ਦੀ ਤਸਵੀਰ ਜਾਰੀ ਕਰ ਦੇਵੇਗਾ। ਬੈਂਕ ਆਫ ਇੰਗਲੈਂਡ ਨੇ ਇਹ ਵੀ ਕਿਹਾ ਹੈ ਕਿ 5, 10, 20 ਤੇ 50 ਪੌਂਡ ਦੇ ਨੋਟਾਂ ’ਚ ਕੋਈ ਵਾਧੂ ਬਦਲਾਅ ਨਹੀਂ ਕੀਤਾ ਜਾਵੇਗਾ। ਬੈਂਕ ਆਫ ਇੰਗਲੈਂਡ ਨੇ ਕਿਹਾ ਕਿ ਕਿੰਗ ਚਾਰਲਸ ਦੀ ਤਸਵੀਰ ਵਾਲੇ ਬੈਂਕ ਨੋਟ 2024 ਦੇ ਮੱਧ ਤਕ ਚਲਨ ’ਚ ਆਉਣ ਦੀ ਉਮੀਦ ਹੈ। ਜਿਕਰਯੋਗ ਹੈ ਕਿ ਇਸ ਸਮੇਂ ਬੈਂਕ ਆਫ ਇੰਗਲੈਂਡ ਦੀ ਕਰੰਸੀ ’ਤੇ....
ਰਸੀਆ-ਯੂਕਰੇਨ ਯੁੱਧ ਦੇ ਚਲਦਿਆਂ, ਰਾਸ਼ਟਰਪਤੀ ਪੁਤਿਨ ਨੇ ਚੁੱਕਿਆ ਵੱਡਾ ਕਦਮ
ਕੀਵ : ਯੂਕਰੇਨ ਦੇ ਲੁਹਾਂਸਕ, ਡੋਨੈਸਕ, ਖੇਰਸਾਨ ਤੇ ਜਪੋਰੀਜੀਆ ਖੇਤਰਾਂ ਦੇ ਰੂਸ ’ਚ ਸ਼ਾਮਲ ਹੋਣ ਦੇ ਮਤੇ ’ਤੇ ਰੈਫਰੈਂਡਮ ਸ਼ੁਰੂ ਹੋ ਗਿਆ ਹੈ। 23 ਸਤੰਬਰ ਨੂੰ ਸ਼ੁਰੂ ਹੋਈ ਵੋਟਿੰਗ ਪ੍ਰਕਿਰਿਆ 27 ਸਤੰਬਰ ਤਕ ਚੱਲੇਗੀ। ਰੂਸੀ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਰਾਸ਼ਟਰ ਦੇ ਨਾਂ ਸੰਬੋਧਨ ’ਚ ਇਸ ਸਬੰਧੀ ਐਲਾਨ ਕੀਤਾ ਸੀ। ਯੂਕਰੇਨ ਤੇ ਉਸਦੇ ਸਹਿਯੋਗੀ ਪੱਛਮੀ ਦੇਸ਼ਾਂ ਨੇ ਰੈਫਰੈਂਡਮ ਦੀ ਨਿਖੇਧੀ ਕੀਤੀ ਹੈ ਤੇ ਇਸ ਨੂੰ ਗੈਰ-ਕਾਨੂੰਨੀ ਕਿਹਾ ਹੈ। ਰੂਸ ਦੇ ਇਸ ਕਦਮ ਨਾਲ ਹਾਲਾਤ ਤੇ ਵਿਗੜਨ ਦਾ ਖਦਸ਼ਾ ਹੈ। ਰੂਸ ਦੇ....
ਬੰਗਲਾਦੇਸ਼ 'ਚ ਕਿਸ਼ਤੀ ਪਲਟਣ ਕਾਰਨ 60 ਲੋਕਾਂ ਦੀ ਮੌਤ
ਏਐਨਆਈ, ਢਾਕਾ : ਬੰਗਲਾਦੇਸ਼ ਦੇ ਪੰਚਗੜ੍ਹ ਵਿੱਚ ਕਿਸ਼ਤੀ ਪਲਟਣ ਕਾਰਨ ਹੁਣ ਤਕ 60 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ 26 ਸੀ, ਜੋ ਹੁਣ ਵਧ ਗਈ ਹੈ। ਡੇਲੀ ਸਟਾਰ ਨੇ ਵਧੀਕ ਡਿਪਟੀ ਕਮਿਸ਼ਨਰ ਦੇ ਹਵਾਲੇ ਨਾਲ ਕਿਹਾ ਕਿ ਦੀਪਾਂਕਰ ਰਾਏ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ 25 ਔਰਤਾਂ ਅਤੇ 13 ਬੱਚੇ ਸ਼ਾਮਲ ਹਨ। ਇਹ ਸਾਰੇ ਲੋਕ ਇੱਕ ਕਿਸ਼ਤੀ ਵਿੱਚ ਸਵਾਰ ਹੋ ਕੇ ਮਹਾਲਿਆ (ਤਿਉਹਾਰ) ਮਨਾਉਣ ਲਈ ਬੋਦੇਸ਼ਵਰੀ ਮੰਦਰ ਜਾ ਰਹੇ ਸਨ। ਰਿਪੋਰਟ ਮੁਤਾਬਕ ਮਾਰੀਆ....