
ਕੀਵ, 2 ਫਰਵਰੀ 2025 : ਰੂਸ ਨੇ ਯੂਕਰੇਨ ’ਤੇ ਡਰੋਨ ਤੇ ਮਿਜ਼ਾਇਲਾਂ ਨਾਲ ਹਮਲਾ, ਅੱਠ ਲੋਕਾਂ ਦੀ ਮੌਤ ਹੋ ਗਈ ਤੇ ਦੇਸ਼ ਭਰ ਦੇ ਦਰਜਨਾਂ ਰਿਹਾਇਸ਼ੀ ਘਰਾਂ ਦੇ ਨਾਲ ਨਾਲ ਊਰਜਾ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆ ਵਿਚ 108 ਯੂਕਰੇਨੀ ਡਰੋਨ ਤਬਾਹ ਕੀਤਾ ਗਏ ਹਨ। ਮਿਜ਼ਾਈਲ ਹਮਲਿਆਂ ਵਿਚ ਪੋਲਟਾਵਾ ਵਿਚ 18 ਇਮਾਰਤਾਂ, ਇਕ ਕਿੰਡਰਗਾਰਟਨ ਤੇ ਊਰਜਾ ਸਬੰਧੀ ਢਾਂਚਾ ਤਬਾਹ ਹੋ ਗਿਆ। ਚਾਰ ਲੋਕ ਮਾਰੇ ਗਏ ਤੇ ਤਿੰਨ ਬੱਚਿਆਂ ਸਣੇ 13 ਜ਼ਖਮੀ ਹੋ ਗਏ। ਮਾਸਕੋ ਦੀ ਸੈਨਾ ਨੇ ਯੂਕਰੇਨ ਦੇ ਪੂਰਬ ’ਚ ਆਪਣੀ ਬੜ੍ਹਤ ਜਾਰੀ ਰੱਖੀ ਹੈ। ਇਸ ਨਾਲ ਸਬੰਧਤ ਕਈ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਇਸ ਵਿਚ ਇਮਾਰਤ ਦੀ ਉੱਪਰਲੀਆਂ ਮੰਜ਼ਲਾਂ ਟੁੱਟੀਆਂ ਹੋਈਆਂ ਹਨ ਤੇ ਧੂੰਆਂ ਉੱਠਦਾ ਨਜ਼ਰ ਆ ਰਿਹਾ ਹੈ। ਬਚਾਅ ਕਰਮਚਾਰੀ ਮਲਬੇ ਵਿਚ ਖੋਜਬੀਨ ਕਰਦੇ ਦਿਖੇ ਹਨ। ਮੇਅਰ ਨੇ ਕਿਹਾ ਕਿ ਪੂਰਬੀ ਇਲਾਕੇ ਦੇ ਖਾਰਕੀਵ ਵਿਚ ਡਰੋਨ ਹਮਲੇ ਵਿਚ ਕਇ ਦੀ ਮੌਤ ਹੋ ਗਈ ਹੈ ਤੇ ਚਾਰ ਜ਼ਖਮੀ ਹੋ ਗਏ। ਖੇਤਰੀ ਅਧਿਕਾਰੀਆਂ ਨੇ ਕਿਹਾ ਕਿ ਹਮਲੇ ਵਿਚ ਤਿੰਨ ਪੁਲਿਸ ਅਧਿਕਾਰੀ ਮਾਰੇ ਗਏ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲੇਂਸਕੀ ਨੇ ਕਿਹਾ ਕਿ ਰੂਸ ਨੇ ਮਿਜ਼ਾਈਲ, ਡਰੋਨ ਤੇ ਬੰਬਾਂ ਦੀ ਵਰਤੋ ਕਰਕੇ ਸਾਡੇ ਸ਼ਹਿਰਾਂ ’ਤੇ ਹਮਲਾ ਕੀਤਾ। ਛੇ ਖੇਤਰਾਂ ਵਿਚ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਰੇਕ ਹਮਲੇ ਤੋਂ ਸਾਬਤ ਹੁੰਦਾ ਹੈ ਕਿ ਸਾਨੂੰ ਰੂਸ ਦੇ ਖ਼ਿਲਾਫ਼ ਖੁਦ ਨੂੰ ਬਚਾਉਣ ਲਈ ਹੋਰ ਵੱਧ ਸਮਰੱਥਨ ਦੀ ਲੋੜ ਹੈ। ਹਵਾਈ ਰੱਖਿਆ ਪ੍ਰਣਾਲੀ, ਮਿਜਾਈਲ ਰੋਧੀ ਹਥਿਆਰ ਲੋਕਂ ਦੀ ਜਾਨ ਬਚਾਉਂਦਾ ਹੈ।