![](/sites/default/files/2025-02/20_6.jpg)
ਨਿਊਯਾਰਕ, 9 ਫਰਵਰੀ 2025 : ਪੰਜਾਬੀ ਨੌਜਵਾਨ ਅਮਨਦੀਪ ਸਿੰਘ ਨੂੰ ਨਿਊਯਾਰਕ ਵਿਚ 25 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਮਨਦੀਪ ਨੇ ਨਸ਼ੇ ਵਿਚ 2 ਮੁੰਡਿਆਂ ਦੀ ਜਾਨ ਲਈ ਸੀ। ਨੌਜਵਾਨ ਅਮਨਦੀਪ ਸਿੰਘ (36) ਨੇ ਸ਼ਰਾਬ ਦੇ ਨਸ਼ੇ ਵਿਚ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਪਿਕਅੱਪ ਟੱਰਕ ਚਲਾ ਰਿਹਾ ਸੀ, ਜਿਸ ਵਿਚ 8ਵੀਂ ਵਿਚ ਪੜ੍ਹਦੇ 14 ਸਾਲ ਦੇ 2 ਮੁੰਡਿਆਂ ਦੀ ਮੌਕੇ ‘ਤੇ ਮੌਤ ਹੋ ਗਈ ਸੀ। ਹਾਦਸਾ 2023 ਵਿਚ ਨਿਊਯਾਰਕ ਦੇ ਲੋਂਗ ਆਈਲੈਂਡ ਵਿਚ ਵਾਪਰਿਆ ਸੀ। ਹਾਦਸੇ ਵਿਚ 14 ਸਾਲ ਦੇ ਈਥਨ ਫਾਲਕੋਵਿਟਜ਼ ਅਤੇ ਡ੍ਰਿਊ ਹਸੇਨਬੇਨ ਦੀ ਮੌਤ ਹੋ ਗਈ ਸੀ। ਮਾਮਲੇ ਵਿਚ ਮਿਨੋਲਾ ਦੀ ਇਕ ਅਦਾਲਤ ਵੱਲੋਂ ਅਮਨਦੀਪ ਨੂੰ 25 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸੁਣਵਾਈ ਵਿਚ ਕਿਹਾ ਗਿਆ ਕਿ ਹਾਦਸੇ ਕਾਰਨ ਸਕੂਲ ਤੋਂ ਲੈ ਕੇ ਆਉਣ ਦੀ ਬਜਾਏ ਉਨ੍ਹਾਂ ਕਬਿਰਸਤਾਨ ’ਚ ਲਿਜਾਣਾ ਪਿਆ ਸੀ। ਮੁੰਡਿਆਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਗੱਡੀ ਵਿਚ 4 ਸਵਾਰ ਸਨ। 2 ਦੀ ਮੌਕੇ ਉਤੇ ਮੌਤ ਹੋ ਗਈ ਸੀ ਤੇ 2 ਜ਼ਖਮੀ ਹੋ ਗਏ ਸਨ। ਰਿਪੋਰਟ ਮੁਤਾਬਕ ਅਮਨਦੀਪ ਸਿੰਘ ਸ਼ਰਾਬੀ ਸੀ ਅਤੇ ਉਸ ਦੇ ਖੂਨ ’ਚ ਅਲਕੋਹਲ ਦੀ ਮਾਤਰਾ .15 ਸੀ, ਜੋ ਕਾਨੂੰਨੀ ਹੱਦ ਤੋਂ ਲਗਭਗ ਦੁੱਗਣੀ ਸੀ। ਦੋ ਬੱਚਿਆਂ ਦਾ ਪਿਤਾ ਅਮਨਦੀਪ ਸਿੰਘ ਬਾਅਦ ’ਚ ਮੌਕੇ ਤੋਂ ਭੱਜ ਗਿਆ ਅਤੇ ਨੇੜਲੇ ਸ਼ਾਪਿੰਗ ਸੈਂਟਰ ’ਚ ਇਕ ਡੰਪਸਟਰ ਦੇ ਪਿੱਛੇ ਲੁਕ ਗਿਆ ਜਿੱਥੇ ਪੁਲਿਸ ਨੇ ਉਸ ਨੂੰ ਫੜ ਲਿਆ ਸੀ।