ਨਿਊਯਾਰਕ 'ਚ ਕੁਦਰਤ ਦੀ ਕਰੋਪੀ

ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਈਡਾ ਤੂਫਾਨ ਦੀ ਵਜਾ ਨਾਲ ਮੋਹਲੇਧਾਰ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਨਿਊਯਾਰਕ ਸ਼ਹਿਰ 'ਚ ਮੀਹ ਤੇ ਹੜ੍ਹਾਂ ਦੀ ਲਪੇਟ 'ਚ ਆਉਣ ਨਾਲ ਕਰੀਬ 41 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਲੋਕ ਆਪਣੀਆਂ ਬੇਸਮੈਂਟਾਂ 'ਚ ਹੀ ਮਾਰੇ ਗਏ। ਰਿਕਾਰਡ ਬਾਰਸ਼ ਦੇ ਹੁੰਦਿਆਂ ਨਿਊਯਾਰਕ ਸ਼ਹਿਰ 'ਚ ਭਾਰੀ ਹੜ੍ਹਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਹਾਲਾਤ ਇਹ ਹਨ ਕਿ ਗਲੀਆਂ ਤੇ ਸੜਕਾਂ ਨਹਿਰਾਂ ਦਾ ਰੂਪ ਧਾਰ ਗਈਆਂ ਹਨ। ਮੌਸਮ 'ਚ ਆਈ ਤਬਦੀਲੀ ਮਗਰੋਂ  LaGuardia and JFK ਹਵਾਈ ਅੱਡੇ ਤੋਂ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿੱਥੇ ਟਰਮੀਨਲ ਮੀਂਹ ਦੇ ਪਾਣੀ ਨਾਲ ਭਰ ਗਏ ਹਨ।

ਹੜ੍ਹਾਂ ਕਾਰਨ ਨਿਊਜਰਸੀ ਤੇ ਨਿਊਯਾਰਕ, ਮੈਨਹਟਨ, ਬਰੌਂਕਸ ਤੇ ਕੁਈਜ਼ ਦੀਆਂ ਸੜਕਾਂ ਦੀ ਆਵਾਜਾਈ ਬੰਦ ਹੋ ਚੁੱਕੀ ਹੈ। ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਦੇ ਮੁਤਾਬਕ ਸ਼ਹਿਰ 'ਚ ਕਰੀਬ 23 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਇਨ੍ਹਾਂ ਹਾਲਾਤਾਂ 'ਚ ਨਿਊਯਾਰਕ ਸ਼ਹਿਰ ਤੇ ਸੂਬੇ ਦੇ ਬਾਕੀ ਹਿੱਸਿਆਂ 'ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ।

ਕਿਹਾ ਜਾ ਰਿਹਾ ਹੈ ਕਿ ਅਜਿਹਾ ਤੂਫਾਨ ਸਦੀਆਂ 'ਚ ਇਕ ਵਾਰ ਆਉਂਦਾ ਹੈ ਤੇ ਇਸ ਤੂਫਾਨ ਨੇ ਅਮਰੀਕਾ ਦੀ ਸਾਰੀ ਵਿਵਸਥਾ ਹੀ ਲਗਪਗ ਖ਼ਤਮ ਕਰ ਦਿੱਤੀ ਹੈ। ਨਿਊਯਾਰਕ ਤੇ ਨਿਊਜਰਸੀ ਜਿਹੇ ਵੱਡੇ ਸ਼ਹਿਰ ਬੁਰੀ ਤਰ੍ਹਾਂ ਇਸ ਦੀ ਲਪੇਟ 'ਚ ਆਏ ਹੋਏ ਹਨ। ਅਜਿਹਾ ਹੀ ਹਾਲ ਦੇਸ਼ ਦੇ ਬਾਕੀ ਕਈ ਹਿੱਸਿਆਂ 'ਚ ਵੀ ਹੈ। ਨੇਵਾਰਕ ਇੰਟਰਨੈਸ਼ਨਲ ਏਅਰਪੋਰਟ ਦੀ ਬਿਲਡਿੰਗ 'ਚ ਪਾਣੀ ਭਰ ਗਿਆ। ਇਸ ਦੇ ਨਾਲ ਹੀ ਸਾਰੀਆਂ ਰੇਲ ਸੇਵਾਵਾਂ ਬੰਦ ਹਨ। ਉੱਥੇ ਹਾਲਾਤ ਬੇਕਾਬੂ ਹਨ।