ਕਰੋਨਾ ਮਹਾਂਮਾਰੀ ਨਾਲ ਪੂਰੇ ਵਿਸ਼ਵ ਵਿੱਚ ਆਰਥਿਕ ਮੰਦਹਾਲੀ ਆ ਚੁੱਕੀ ਹੈ । ਇਸ ਸਮੇਂ ਦੁਨੀਆਂ ਦੇ ਦੇਸ਼ ਆਰਥਿਕ ਮੰਦੀ ਵਿੱਚ ਗੁਜ਼ਰ ਹੀ ਰਹੇ ਹਨ, ਸਗੋਂ ਅਮਰੀਕਾ-ਕਨੇਡਾ ਜਿਹੇ ਸ਼ਕਤੀਸ਼ਾਲੀ ਦੇਸ਼ ਵੀ ਪੂਰੀ ਮੰਦੀ ਦੀ ਗ੍ਰਿਫਤ ਵਿੱਚ ਫਸੇ ਹੋਏ ਹਨ । ਇਹਨਾਂ ਮੁਲਕਾਂ ਨੂੰ ਕਾਮੇ ਨਾ ਮਿਲਣ ਕਾਰਨ ਕਾਰੋਬਾਰ ਠੱਕ ਹੋਣ ਕਿਨਾਰੇ ਪੁੱਜ ਚੁੱਕੇ ਹਨ । ਪਰ ਕਨੇਡਾ ਸਰਕਾਰ ਨੇ ਇਸ ਸੰਕਟ ਵਿੱਚੋਂ ਨਿਕਲਣ ਲਈ ਬੀਤੇ ਦਿਨੀਂ ਇੱਕ ਇਤਿਹਾਸਕ ਫੈਸਲਾ ਲਿਆ ਹੈ, ਜਿਸ ਕਾਰਨ ਟਰੂਡੋ ਸਰਕਾਰ ਦੀਆਂ ਸਭ ਪਾਸਿਓਂ ਸਲਾਹੁਤਾਂ ਹੋ ਰਹੀਆਂ ਹਨ । ਕਿਉਂਕਿ ਟਰੂਡੋ ਸਰਕਾਰ 6 ਮਈ ਤੋਂ ਅੰਤਰਰਾਸ਼ਟਰੀ ਗਰੈਜੂਏਡ ਵਿਦਿਆਰਥੀਆਂ ਅਤੇ ਜਰੂਰੀ ਕਾਮਿਆਂ ਨੂੰ ਪੱਕੇ ਕਰਨ ਦਾ ਸੱਦਾ ਦੇ ਰਹੀ ਹੈ । ਇਸ ਸਬੰਧੀ 6 ਮਈ ਤੋਂ ਹੀ ਕਨੇਡਾ ਸਰਕਾਰ ਵੱਲੋਂ ਅਰਜੀਆਂ ਲੈਣੀਆਂ ਸੁਰੂ ਕਰ ਦਿੱਤੀਆਂ ਜਾਣਗੀਆਂ । ਇਹ ਅਰਜੀਆਂ ਤਿੰਨ ਕੈਟਾਗਿਰੀਆਂ ਵਿੱਚ ਲਈਆਂ ਜਾਣਗੀਆਂ । ਅਸਥਾਈ ਸਿਹਤ ਕਾਮਿਆਂ ਨੂੰ ਪੱਕੇ ਕਰਨ ਲਈ 20,000 ਅਰਜੀਆਂ, ਦੂਸਰੇ ਹੋਰ ਜਰੂਰੀ ਕੰਮਾਂ ਵਾਸਤੇ ਅਸਥਾਈ ਕਾਮਿਆਂ ਲਈ 30,000 ਅਤੇ ਇਸ ਤੋਂ ਇਲਾਵਾ ਕਨੇਡਾ ਦੀਆਂ ਸੰਸਥਾਵਾਂ ਤੋਂ ਗਰੈਜੂਏਟ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ 40,000 ਅਰਜੀਆਂ ਮੰਗੀਆਂ ਜਾਣਗੀਆਂ । ਉਪਰੋਕਤ ਤਿੰਨ ਕੈਟਾਗਿਰੀਆਂ ਲਈ ਅਰਜੀਆਂ ਲੈਣ ਦੀ ਪ੍ਰਕਿਰਿਆ ਪੂਰੇ 6 ਮਹੀਨੇ ਭਾਵ 6 ਮਈ ਤੋਂ 5 ਨਵੰਬਰ ਤੱਕ ਜਾਰੀ ਰਹੇਗੀ । ਟਰੂਡੋ ਸਰਕਾਰ ਦੇ ਇਸ ਇਤਿਹਾਸਕ ਫੈਸਲੇ ਨਾਲ ਕੁੱਲ 90,000 ਲੋਕਾਂ ਨੂੰ ਕਨੇਡਾ ਵਿੱਚ ਪੱਕੇ ਹੋਣ ਦਾ ਸੁਨਿਹਰੀ ਮੌਕਾ ਮਿਲੇਗਾ ਅਤੇ ਉਹ ਉਹ ਆਪਣੇ ਭਵਿੱਖ ਦੇ ਸੁਪਨੇ ਪੂਰੇ ਕਰ ਸਕਣਗੇ ।