ਅਮਰੀਕਾ ਦੀ ਬਲਿਊ-ਓਰੀਜਨ ਕੰਪਨੀ ਨੂੰ ਮਿਲੀ ਲਾਇਸੈਂਸ ਦੀ ਮਨਜ਼ੂਰੀ

ਅਮਰੀਕਾ ਦੇ ਹਵਾਬਾਜ਼ੀ ਪ੍ਰਸ਼ਾਸਨ (ਐਫ. ਏ. ਏ.) ਨੇ ਦੱਸਿਆ ਕਿ ਉਨ੍ਹਾਂ ਨੇ ਮਨੁੱਖ ਨੂੰ ਪੁਲਾੜ 'ਚ ਲੈ ਕੇ ਜਾਣ ਲਈ ਬਲਿਊ-ਓਰੀਜਨ ਕੰਪਨੀ ਨੂੰ ਲਾਇਸੈਂਸ ਦੀ ਮਨਜ਼ੂਰੀ ਦੇ ਦਿੱਤੀ ਹੈ | ਹੁਣ ਇਹ ਕੰਪਨੀ ਪੁਲਾੜ 'ਚ ਜਾਣ ਦੇ ਸ਼ੌਕੀਨਾਂ ਦਾ ਸੁਪਨਾ ਪੂਰਾ ਕਰੇਗੀ | ਜ਼ਿਕਰਯੋਗ ਹੈ ਕਿ ਬਲਿਊ-ਓਰੀਜਨ ਦੀ ਪਹਿਲੀ ਉਡਾਨ 'ਚ ਐਮਾਜ਼ਾਨ ਦੇ ਸਾਬਕਾ ਮੁੱਖ ਕਾਰਜਕਾਰੀ ਜ਼ੈੱਫ਼ ਬੇਜ਼ੋਸ 20 ਜੁਲਾਈ ਨੂੰ ਪੁਲਾੜ ਦੀ ਯਾਤਰਾ ਕਰਨਗੇ | (ਐਫ. ਏ. ਏ.) ਏਜੰਸੀ ਨੇ ਪੁਸ਼ਟੀ ਕੀਤੀ ਕਿ ਬਲਿਊ-ਓਰੀਜਨ ਮਨੁੱਖਾਂ ਨੂੰ ਪੁਲਾੜ 'ਚ ਲਿਜਾਣ ਲਈ ਅਧਿਕਾਰਤ ਹੈ, ਜਦੋਂਕਿ ਇਸ ਦਾ ਐਫ. ਏ. ਏ. ਲਾਇਸੈਂਸ ਅਗਸਤ ਦੇ ਮਹੀਨੇ ਤੋਂ ਬਾਅਦ ਜਾਇਜ਼ ਹੋਵੇਗਾ ਤੇ ਟੈਕਸਾਸ 'ਚ ਇਸ ਨੂੰ ਆਪਣੀ ਲਾਚਿੰਗ ਸਾਈਟ ਤੋਂ ਇਨ੍ਹਾਂ ਮਿਸ਼ਨਾਂ ਨੂੰ ਚਲਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ | ਬਲਿਊ-ਓਰੀਜਨ ਨੂੰ ਇਸ ਦੇ ਲਾਂਚ ਵਾਹਨ ਦੇ ਹਾਰਡਵੇਅਰ ਤੇ ਸਾਫ਼ਟਵੇਅਰ ਦੀ ਜਾਂਚ ਕਰਨ ਲਈ ਲੋੜੀਂਦਾ ਸੀ | ਉਹ ਇਕ ਟੈਸਟ ਫਲਾਈਟ ਦੌਰਾਨ ਸੁਰੱਖਿਅਤ ਜਾਂਚ ਕਰ ਲਈ ਹੈ | ਐਫ.ਏ.ਏ. ਨੇ ਕਿਹਾ ਕਿ ਇਸ ਨੇ ਸਾਰੇ ਨਿਯਮ ਜ਼ਰੂਰਤਾਂ ਨੂੰ ਪੂਰੀਆਂ ਕਰ ਲਿਆ ਹੈ | ਵਰਜਿਨ ਗੈਲੈਕਟਿਕ ਦੇ ਬਾਨੀ ਬਿ੍ਟਿਸ਼ ਦੇ ਅਰਬਪਤੀ ਰਿਚਰਡ ਬ੍ਰੈਨਸਨ ਸਮੇਤ ਇਕ ਚਾਲਕ ਦਲ ਨੂੰ ਪੁਲਾੜ ਦੇ ਕਿਨਾਰੇ 'ਤੇ ਭੇਜਣ ਤੋਂ ਬਾਅਦ ਬਲਿਊ-ਓਰੀਜਨ ਦੀ ਉਡਾਨ ਪੁਲਾੜ ਦੀ ਯਾਤਰਾ ਕਰੇਗੀ | ਇਸ ਰਾਕੇਟ ਯਾਤਰਾ ਦਾ ਮਕਸਦ ਇਹ ਸਾਬਤ ਕਰਨਾ ਹੈ ਕਿ ਇਹ ਲੋਕਾਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ | ਸਵਿਸ-ਅਧਾਰਿਤ ਨਿਵੇਸ਼ ਬੈਂਕ ਯੂ.ਬੀ.ਐਸ. ਦਾ ਅਨੁਮਾਨ ਹੈ ਕਿ ਇਕ ਦਹਾਕੇ 'ਚ 3 ਅਰਬ ਡਾਲਰ ਦਾ ਸਾਲਾਨਾ ਪੁਲਾੜ ਯਾਤਰਾ ਦਾ ਬਾਜ਼ਾਰ ਹੋਵੇਗਾ |