ਮੁੰਬਈ, 11 ਮਾਰਚ : ਅਭਿਨੇਤਾ ਅਤੇ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਬਹੁਤ ਪਸੰਦ ਕੀਤਾ ਜਾਂਦਾ ਹੈ। ਹਰ ਉਮਰ ਵਰਗ ਦੇ ਲੋਕ ਇਸ ਸ਼ੋਅ ਦੇ ਪ੍ਰਸ਼ੰਸਕ ਹਨ। ਸ਼ਾਹਰੁਖ ਖਾਨ, ਸਲਮਾਨ ਖਾਨ, ਅਕਸ਼ੇ ਕੁਮਾਰ, ਰਾਮ ਚਰਨ ਅਤੇ ਜੂਨੀਅਰ ਐਨਟੀਆਰ ਵਰਗੇ ਸਿਤਾਰੇ ਆਪਣੀਆਂ ਫਿਲਮਾਂ ਦੇ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ ‘ਤੇ ਆਉਂਦੇ ਰਹਿੰਦੇ ਹਨ। ਹੁਣ ਕਪਿਲ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਸ਼ੋਅ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦੇ ਚੁੱਕੇ ਹਨ। ਹਾਲਾਂਕਿ ਉਨ੍ਹਾਂ ਨੇ ਫਿਲਹਾਲ ਸ਼ੋਅ ‘ਤੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਨਾਲ ਇੰਟਰਵਿਊ ਦੌਰਾਨ ਕਪਿਲ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਸ਼ੋਅ ‘ਚ ਨਰਿੰਦਰ ਮੋਦੀ ਨੂੰ ਹੋਸਟ ਕਰਨਾ ਪਸੰਦ ਕਰਨਗੇ। ਉਨ੍ਹਾਂ ਕਿਹਾ, ‘ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ ‘ਤੇ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਸਰ, ਤੁਸੀਂ ਸਾਡੇ ਸ਼ੋਅ ‘ਤੇ ਵੀ ਆ ਜਾਓ। ਉਨ੍ਹਾਂ ਨੇ ਮੈਨੂੰ ਨਾਂਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਵੇਲੇ ਤਾਂ ਮੇਰੇ ਵਿਰੋਧੀ ਬਹੁਤ ਕਾਮੇਡੀ ਕਰ ਰਹੇ ਨੇ… ਕੁਝ ਇਸ ਤਰ੍ਹਾਂ ਕਿਹਾ। ਕਦੇ ਆਵਾਂਗੇ ਇਸ ਲਈ ਉਨ੍ਹਾਂ ਨੇ ਨਾਂਹ ਨਹੀਂ ਕੀਤੀ। ਜੇ ਉਹ ਆਉਣਗੇ ਤਾਂ ਸਾਡੀ ਖੁਸ਼ਕਿਸਮਤੀ ਹੈ। ਕਪਿਲ ਸ਼ਰਮਾ ਨੇ ਅੱਗੇ ਕਿਹਾ ਕਿ ਮੈਂ ਚਾਹਾਂਗਾ ਕਿ ਪ੍ਰਧਾਨ ਮੰਤਰੀ ਦੀ ਲਾਈਟਰ ਸਾਈਡ ਲੋਕਾਂ ਦੇ ਸਾਹਮਣੇ ਆਵੇ, ਤਾਂ ਲੋਕ ਵੀ ਵੇਖਣ ਮਜ਼ੇਦਾਰ, ਹਾਸੇ-ਮਜ਼ਾਕ ਵਾਲੀਆਂ ਗੱਲਾਂ। ਕਾਮੇਡੀਅਨ ਨੇ ਕਿਹਾ, ‘ਜਦੋਂ ਮੁੰਬਈ ‘ਚ ਫਿਲਮ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ ਤਾਂ ਮੋਦੀ ਜੀ ਨੇ ਉੱਥੇ ਬਹੁਤ ਵਧੀਆ ਮਜ਼ਾਕ ਕੀਤਾ। ਸਾਰੀ ਇੰਡਸਟਰੀ ਉੱਥੇ ਬੈਠੀ ਸੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਸਾਰੀ ਦੁਨੀਆ ਉਹੀ ਦੇਖੇ ਜੋ ਅਸੀਂ ਦੇਖਿਆ। ਮੈਂ ਤਾਂ ਬੁਲਾਉਂਦਾ ਰਹਾਂਗਾ ਉਨ੍ਹਾਂ ਨੂੰ।’ ਦੱਸ ਦੇਈਏ ਕਿ ਕਪਿਲ ਸ਼ਰਮਾ ਅੱਜਕਲ੍ਹ ਆਪਣੀ ਨਵੀਂ ਫਿਲਮ ‘ਜਵਿਗਾਟੋ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ‘ਚ ਉਹ ਡਿਲੀਵਰੀ ਬੁਆਏ ਦੀ ਭੂਮਿਕਾ ‘ਚ ਨਜ਼ਰ ਆਉਣਗੇ। ਨੰਦਿਤਾ ਦਾਸ ਵੱਲੋਂ ਨਿਰਦੇਸ਼ਿਤ ਇਹ ਫਿਲਮ 17 ਮਾਰਚ, 2023 ਨੂੰ ਸਿਨੇਮਾਘਰਾਂ ਵਿੱਚ ਆਵੇਗੀ। ਇਸ ਤੋਂ ਪਹਿਲਾਂ ਕਪਿਲ ਸ਼ਰਮਾ ‘ਕਿਸ ਕਿਸਕੋ ਪਿਆਰ ਕਰੂੰ’ ਅਤੇ ‘ਫਿਰੰਗੀ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਹਾਲਾਂਕਿ ਕਮਾਈ ਦੇ ਮਾਮਲੇ ‘ਚ ਇਹ ਫਿਲਮਾਂ ਕੁਝ ਖਾਸ ਨਹੀਂ ਦਿਖਾ ਸਕੀਆਂ।