Urvashi Rautela ਨੇ 'ਇਸਤਰੀ ਸ਼ਕਤੀ ਰਾਸ਼ਟਰੀ ਪੁਰਸਕਾਰ' ਹਾਸਲ ਕਰ ਰਚਿਆ ਇਤਿਹਾਸ, ਰਾਜਪਾਲ ਨੇ ਕੀਤਾ ਸਨਮਾਨਿਤ

ਬਾਲੀਵੁੱਡ ਐਕਟਰਸ ਉਰਵਸ਼ੀ ਰਾਉਤੇਲਾ ਨੂੰ ਹਾਲ ਹੀ ਵਿਚ 'ਇਸਤਰੀ ਸ਼ਕਤੀ ਰਾਸ਼ਟਰੀ ਪੁਰਸਕਾਰ 2021' ਨਾਲ ਸਨਮਾਨਤ ਕੀਤਾ ਗਿਆ। ਉਸ ਨੇ ਅੱਗੇ ਵਧ ਕੇ ਲੌਕਡਾਊਨ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ।  ਉਰਵਸ਼ੀ ਨੂੰ ਮਹਾਰਾਸ਼ਟਰ ਅਤੇ ਗੋਆ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਰਾਜ ਭਵਨ ਵਿਖੇ ਸਨਮਾਨਿਤ ਕੀਤਾ। ਅਦਾਕਾਰਾ ਨੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਫੈਨਸ ਉਨ੍ਹਾਂ ਨੂੰ ਬਹੁਤ ਪਸੰਦ ਕਰ ਰਹੇ ਹਨ।ਉਰਵਸ਼ੀ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਹੈ। ਉਹ ਇਸ ਪ੍ਰਾਪਤੀ ਨੂੰ ਹਾਸਲ ਕਰਕੇ ਬਹੁਤ ਖੁਸ਼ ਹੈ। ਇਸਦਾ ਕਾਰਨ ਇਹ ਵੀ ਹੈ ਕਿ ਉਰਵਸ਼ੀ ਫਿਲਮ ਇੰਡਸਟਰੀ ਤੋਂ ਇਹ ਸਨਮਾਨ ਹਾਸਲ ਕਰਨ ਵਾਲੀ ਸਭ ਤੋਂ ਛੋਟੀ ਅਦਾਕਾਰਾ ਹੈ। ਇਸ ਤਰ੍ਹਾਂ ਉਸਨੇ ਇਤਿਹਾਸ ਰਚਿਆ ਹੈ।