ਸਿੱਧੂ ਮੂਸੇਵਾਲਾ ਦਾ ਗੀਤ ‘ਵਾਰ’ ਨੇ ਬਿਲਬੋਰਡ ’ਚ ਬਣਾਈ ਜਗ੍ਹਾ

ਦਿੱਲੀ : ਸਿੱਧੂ ਮੂਸੇਵਾਲ ਦੇ ਚਹੇਤਿਆਂ ਦੀ ਗਿਣਤੀ ਦੇਸ਼ ਦੇ ਨਾਲ ਨਾਲ ਹੁਣ ਵਿਦੇਸ਼ਾ ‘ਚ ਵੀ ਵੱਧਦੀ ਨਜ਼ਰ ਆ ਰਹੀ ਹੈ। ਇਸੇ ਕਰਕੇ ਅਸੀ ਕਹਿ ਸਕਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ‘ਬਿਲਬੋਰਡ’ ’ਤੇ ਆਉਣਾ ਹੁਣ ਕੋਈ ਵੱਡੀ ਗੱਲ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਦੇ ਬਹੁਤ ਸਾਰੇ ਗੀਤ ‘ਬਿਲਬੋਰਡ’ ’ਚ ਛਾਇਆ ਹੋਇਆ ਹੈ। ਦੱਸ ਦੇਈਏ ਕਿ 8 ਨਵੰਬਰ ਨੂੰ ਯੂਟਿਊਬ ’ਤੇ ‘ਵਾਰ’ ਗੀਤ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਅੱਜ ਵੀ ਯੂਟਿਊਬ ਦੀ ਮਿਊਜ਼ਿਕ ਕੈਟਾਗਰੀ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ ਰਿਹਾ ਹੈ, ਜਿਸ ਨੂੰ 23 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸਿੱਧੂ ਮੂਸੇਵਾਲਾ ਦਾ ਹਾਲ ਹੀ ’ਚ ਰਿਲੀਜ਼ ਹੋਇਆ ਗੀਤ ‘ਵਾਰ’ ਹੁਣ ‘ਬਿਲਬੋਰਡ’ ’ਚ ਵੀ ਆਪਣੀ ਜਗ੍ਹਾ ਬਣਾ ਚੁਕਿਆ ਹੈ। ‘ਬਿਲਬੋਰਡ’ ਦੀ ‘ਕੈਨੇਡੀਅਨ ਹੌਟ 100’ ਦੀ ਲਿਸਟ ’ਚ ਸਿੱਧੂ ਮੂਸੇਵਾਲਾ ਦੇ ਗੀਤ ਨੇ ਆਪਣੀ ਜਗ੍ਹਾ ਬਣਾਈ ਹੈ। ਇਹ ਗੀਤ ਇਸ ਲਿਸਟ ’ਚ 64ਵੇਂ ਨੰਬਰ ’ਤੇ ਹੈ।