ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ‘ਮੇਰਾ ਨਾਂਅ’ ਹੋਇਆ ਰਿਲੀਜ਼, ਕੁਝ ਮਿੰਟਾਂ ਬਾਅਦ ਹੀ ਇੱਕ ਮਿਲੀਅਨ ਟੱਪਿਆ 

ਚੰਡੀਗੜ੍ਹ, 7 ਅਪ੍ਰੈਲ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਇਕ ਹੋਰ ਗਾਣਾ ‘ਮੇਰਾ ਨਾਂਅ’ ਉਹਨਾਂ ਦੇ ਅਧਿਕਾਰਤ ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ। ਇਹ ਗਾਣਾ ਵਿਦੇਸ਼ੀ ਰੈਪਰ ਬਰਨਾ ਬੁਆਏ ਅਤੇ ਸਟੀਲ ਬੈਂਗਲਸ ਨਾਲ ਹੈ। ਰਿਲੀਜ਼ ਹੋਣ ਦੇ ਮਹਿਜ਼ ਕੁਝ ਮਿੰਟਾਂ ਬਾਅਦ ਹੀ ਇੱਕ ਮਿਲੀਅਨ ਦੇ ਕਰੀਬ ਲੋਕਾਂ ਨੇ ਗਾਣਾ ਸੁਣ ਲਿਆ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹਨਾਂ ਦੀ ਮੌਤ ਤੋਂ ਬਾਅਦ ਇਹ ਤੀਜਾ ਗਾਣਾ ਹੈ ਜੋ ਰਿਲੀਜ਼ ਕੀਤਾ ਗਿਆ ਹੈ।