ਸਿੱਧੂ ਮੂਸੇਵਾਲਾ ਦੇ ਨਾਲ ਨਜ਼ਰ ਆਉਣਗੇ ਵਿਵਿਅਨ ਡਿਵਾਇਨ, ਪਿਤਾ ਤੋਂ ਲਈ ਮਨਜ਼ੂਰੀ

ਮੁੰਬਈ : ਵਿਵਿਅਨ ਡਿਵਾਇਨ ਜਿਨ੍ਹਾਂ ਨੂੰ ਭਾਰਤ ਦੇ ਸਭ ਤੋਂ ਵਧੀਆ ਰੈਪਰਾਂ ਚੋਂ ਇੱਕ ਮੰਨਿਆ ਜਾਂਦਾ ਹੈ। ਵਿਵਿਅਨ ਡਿਵਾਇਨ ਨੇ Kaam 25, Satya, 3:59 AM ਤੇ ਹੋਰ ਬਹੁਤ ਸਾਰੇ ਸ਼ਾਨਦਾਰ ਗਾਣਿਆਂ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਦੱਸ ਦਈਏ ਕਿ ਡਿਵਾਇਨ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਕੌਲੈਬ੍ਰੈਟਿਬ ਟਰੈਕ ਦਾ ਓਫੀਸ਼ਿਅਲ ਐਲਾਨ ਕਰ ਦਿੱਤਾ ਹੈ। ਡਿਵਾਇਨ ਨੇ ਹਾਲ ਹੀ ਵਿੱਚ ਮੁੰਬਈ ‘ਚ ਐਲਬਮ ਲਾਂਚ ਸ਼ੋਅ ਆਯੋਜਿਤ ਕੀਤਾ ਤੇ ਆਪਣੀ ਐਲਬਮ ਰਿਲੀਜ਼ ਕੀਤੀ। ਕੁੱਲ 13 ਗਾਣਿਆਂ ਵਾਲੀ ਗੁਨੇਹਗਾਰ ਐਲਬਮ ਹੁਣ 12 ਗੀਤਾਂ ਦੇ ਨਾਲ ਸਾਰੇ ਮਿਊਜ਼ਿਕ ਪਲੇਟਫਾਰਮਾਂ ‘ਤੇ ਸਟ੍ਰੀਮ ਹੋਵੇਗੀ। ਜਾਣਕਾਰੀ ਅਨੁਸਾਰ ਇੱਕ ਗਾਣਾ ਬਾਅਦ ‘ਚ ਰਿਲੀਜ਼ ਕੀਤਾ ਜਾਵੇਗਾ ਕਿਉਂਕਿ ਇਹ ਇੱਕ ਲੈਵਲ-ਅੱਪ ਗੀਤ ਹੈ। ਜਿਸ ‘ਚ ਸਿੱਧੂ ਮੂਸੇਵਾਲਾ ਦੇ ਨਾਲ ਵਿਵਿਅਨ ਡਿਵਾਇਨ ਨਜ਼ਰ ਆਉਣਗੇ। ਡਿਵਾਇਨ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਵੱਲੋ ਟਰੈਕ ਨੂੰ ਰਿਲੀਜ਼ ਕਰਨ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੋਂ ਮਨਜ਼ੂਰੀ ਲੈ ਲਈ ਗਈ ਹੈ।