ਫਿਲਮ “ਬਾਬੇ ਭੰਗੜਾ ਪਾਉਦੇ “ਰਾਹੀ ਸਾਰੰਗੀ ਵਾਦਕ ਚਮਕੌਰ ਸੇਖੋਂ ਭੋਤਨਾ ਹੁਣ ਵੱਡੇ ਪਰਦੇ ਤੇ

ਗੁਰਭਿੰਦਰ ਗੁਰੀ  
ਸ੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਸ਼ਾਗਿਰਦ ਤੇ ਸਾਰੰਗੀ ਮਾਸਟਰ ਚਮਕੌਰ ਸੇਖੋਂ ਭੋਤਨਾ, ਜੋ ਕਿ ਪਿਛਲੇ ਸਮੇਂ ਤੋਂ ਕੈਨੇਡਾ ਦੇ ਸਰੀਂ ਸਹਿਰ ਵਿੱਚ ਰਹਿ ਰਹੇ ਹਨ।ਜਿਹਨਾਂ ਨੇ ਕਿਸਾਨ ਅੰਦੋਲਨ ਦੌਰਾਨ ਅੰਦੋਲਨ ਨੂੰ ਹੁਲਾਰਾ ਦੇਣ ਵਾਲੇ ਕਾਫ਼ੀ ਕਵੀਸਰੀ ਰੰਗਤ ਵਾਲੇ ਗੀਤ ਗਾਏ ਅਤੇ ਇਸਦੇ ਨਾਲ ਹੀ ਪ੍ਰਦੇਸੀਆਂ ਨੂੰ ਅੰਦੋਲਨ ਵਿੱਚ ਪਹੁੰਚਣ ਦਾ ਸੱਦਾ ਦਿੰਦੀ ਫਿਲਮ “ਪਰਦੇਸੋਂ ਪੰਜਾਬ” ਵਿੱਚ ਵੀ ਮੁੱਖ ਭੂਮਿਕਾ ਨਿਭਾਈ ਜਿਸ ਦੀ ਖੂਬ ਚਰਚਾ ਹੋਈ ।ਇਹ ਸਭ ਕੈਨਵੁੱਡ ਫਿਲਮ ਕੈਨੇਡਾ ਦੇ ਸਹਿਯੋਗ ਨਾਲ ਸੰਭਵ ਹੋਇਆ। ਹੁਣ ਉਹਨਾਂ ਦੀ ਕਲਾ ਨੂੰ ਦੇਖਕੇ ਵੱਡੇ ਪਰਦੇ ਤੇ ਮੌਕਾ ਮਿਲਿਆ ।ਪ੍ਰਸਿੱਧ ਫਿਲਮੀਂ ਕਲਾਕਾਰ ਦਲਜੀਤ ਦੁਸਾਂਝ ਦੇ ਨਾਲ ਪੰਜ ਅਕਤੂਬਰ ਨੂੰ ਦੁਸਿਹਰੇ ਤੇ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ,  ਬਾਬੇ ਭੰਗੜਾ ਪਾਉਦੇ ਨੇ ਵਿੱਚ ਇੱਕ ਬਿਜਨਸਮੈਨ ਦੇ ਰੋਲ ਵਿੱਚ ਨਜ਼ਰ ਆਉਣਗੇ। ਸੱਤ ਸਮੁੰਦਰੋਂ ਪਾਰ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਲਹਿਰਾ ਰਹੇ ਚਮਕੌਰ ਸੇਖੋਂ ਭੋਤਨਾ ਨੇ  ਬਾਪੂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਵਾਲੇ ਦੇ ਜਥੇ ਵਿੱਚ ਆਪਣੀ ਬੁਲੰਦ ਅਵਾਜ਼ ਤੇ ਸਾਰੰਗੀ ਨਾਲ ਸੰਗੀਤਕ ਧੁਨਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ਹੈ। ਅੱਜ ਵੀ ਉਨ੍ਹਾਂ ਦੀ ਕਲਾ ਦੇ ਲੱਖਾਂ ਦਿਵਾਨੇ ਹਨ, ਜੋ ਪੁਰਾਤਨ ਗਾਇਕੀ ਸੁਣਕੇ ਆਪਣੀ ਰੂਹ ਦੀ ਤ੍ਰਿਪਤੀ ਕਰਦੇ ਹਨ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਸ ਫਿਲਮ,  ਬਾਬੇ ਭੰਗੜਾ ਪਾਉਦੇ ਨੇ  ਰਾਹੀਂ ਆਪਣੇ ਸੱਭਿਆਚਾਰ ਨੂੰ ਰੂਪਮਾਨ ਕਰਨ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸੂਟਿੰਗ ਪੰਜਾਬ ਤੋਂ ਇਲਾਵਾ ਕੈਨੇਡਾ ਵਿੱਚ ਵੀ ਹੋਈ ਹੈ। ਫਿਲਮ ਵਿੱਚ ਦਲਜੀਤ ਦੁਸਾਂਝ ਤੋਂ ਇਲਾਵਾ ਸਰਗੁਣ ਮਹਿਤਾ ਤੇ ਸੋਹਿਲ ਅਹਿਮਦ ਜਿਹੇ ਨਾਮੀ ਕਲਾਕਾਰ ਕੰਮ ਕਰ ਪਰਦੇ ਤੇ ਨਜ਼ਰ ਆਉਣਗੇ ਹਨ।