ਗਾਇਕੀ ਅਤੇ ਗੀਤਕਾਰੀ ਖੇਤਰ 'ਚ ਉੱਭਰ ਰਹੀ ਸਖ਼ਸੀਅਤ ਰੱਤ ਸਿੱਧੂ

ਗਾਇਕ ਰੱਤ ਸਿੱਧੂ ਨੂੰ ਰੱਬ ਨੇ ਗਾਉਣ ਦੇ ਨਾਲ ਲਿਖਣ ਦੀ ਕਲਾ ਵੀ ਬਖ਼ਸ਼ੀ ਹੈ ਜੋ ਕਿ ਕਰਮ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ, ਇਹ ਸ਼ੌਕ ਤਾਂ ਉਸਨੂੰ ਬਚਪਨ ਤੋਂ ਹੀ ਸੀ ਪਰ ਕਈ ਵਾਰ ਸਹੀ ਮੌਕਾ ਮਿਲਦਿਆਂ ਸਮਾਂ ਲੱਗ ਜਾਂਦਾ ਹੈ, ਪਿੰਡ ਠੁੱਲ੍ਹੇਵਾਲ (ਜ਼ਿਲ੍ਹਾ ਬਰਨਾਲਾ) ਵਿੱਚ ਮਾਤਾ ਨਿਰਪਾਲ ਕੌਰ ਦੀ ਕੁੱਖੋਂ ਤੇ ਪਿਤਾ ਸ੍ਰ. ਬਹਾਦਰ ਸਿੰਘ ਦੇ ਘਰ ਜਨਮੇ ਰੱਤ ਸਿੱਧੂ ਦਾ ਜੀਵਨ ਸੰਘਰਸ਼ ਭਰਿਆ ਰਿਹਾ ਹੈ, ਅਗਾਹਾਂਵਧੂ ਸੋਚ ਵਾਲਾ ਇਹ ਨੌਜਵਾਨ ਹਮੇਸ਼ਾ ਹੀ ਪਿੰਡ ਸਾਂਝੇ ਕੰਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਰਿਹਾ ਹੈ, ਪੜ੍ਹਾਈ ਦੇ ਨਾਲ-ਨਾਲ ਸਿੱਧੂ ਆਪਣੀ ਕਲਾ ਵਿੱਚ ਵੀ ਪ੍ਰਪੱਕਤਾ ਹਾਸਲ ਕਰਦਾ ਗਿਆ, ਜਿਸ ਤਰ੍ਹਾਂ ਸੋਨੇ ਨੂੰ ਚਮਕਣ ਤੋਂ ਪਹਿਲਾਂ ਭੱਠੀ ਵਿੱਚ ਤਪਣਾ ਪੈਂਦਾ ਹੈ, ਉਸੇ ਤਰ੍ਹਾਂ ਰੱਤ ਸਿੱਧੂ ਵੀ ਸੰਘਰਸ਼ ਦੀ ਭੱਠੀ ਵਿੱਚ ਤਪ ਕੇ ਸੋਨਾ ਬਣਿਆ ਹੈ, ਕਾਲਜ ਸਮੇਂ ਭੰਗੜੇ 'ਚ ਬਹੁਤ ਮਾਣ-ਸਨਮਾਨ ਹਾਸਲ ਕਰਨ ਵਾਲੇ ਸਿੱਧੂ ਨੂੰ ਉਸਦੇ ਅੰਦਰਲੀ ਕਲਾਕਾਰੀ ਨੇ ਕਦੇ ਟਿਕ ਕੇ ਨਹੀਂ ਬੈਠਣ ਦਿੱਤਾ | ਸੋ ਕੁਝ ਕਰਨ ਦੀ ਇੱਛਾ ਉਸਨੂੰ ਪਿੰਡੋਂ ਚੰਡੀਗੜ੍ਹ ਖਿੱਚ ਲਿਆਈ | ਆਪਣੇ ਕੰਮ ਦੇ ਨਾਲ-ਨਾਲ ਸਿੱਧੂ ਗਾਇਕੀ ਦੇ ਗੁਰ ਵੀ ਸਿੱਖਦਾ ਰਿਹਾ ਤੇ ਲਿਖਦਾ ਵੀ ਰਿਹਾ | ਲਿਖਣ ਦੇ ਵਾਲੇ ਮਾਮਲੇ 'ਚ ਵੀ ਉਹ ਆਮ ਬੰਦਿਆਂ ਨਾਲੋਂ ਅਲੱਗ ਸੋਚ ਰੱਖਦਾ ਹੈ, ਹਰ ਇੱਕ ਮੁੱਦੇ 'ਤੇ ਬਾਕਮਾਲ ਲਿਖਦਾ ਹੈ | ਹੁਣ ਤੱਕ ਉਸਦੇ ਕਈ ਗੀਤ ਲੋਕ ਕਚਹਿਰੀ ਵਿੱਚ ਆ ਚੁੱਕੇ ਹਨ ਜਿਵੇਂ ਕਿ 'ਪੱਗਾਂ ਆਲ਼ੇ' ਜੋ ਉਸਨੇ ਕਿਸਾਨ ਅੰਦੋਲਨ ਦੌਰਾਨ ਪੇਸ਼ ਕੀਤਾ ਸੀ, ਫਿਰ ਹਿੰਮਤਾਂ ਹੌਸਲਿਆਂ ਵਾਲਾ ਗੀਤ 'ਗ੍ਰਿਪ', ਸ੍ਰ. ਭਗਤ ਸਿੰਘ ਦੇ ਸ਼ਹੀਦੇ ਦਿਹਾੜੇ ਨੂੰ ਸਮਰਪਿਤ 'ਬੁੱਕ ਐਂਡ ਗੰਨ', 'ਦਿਲ ਸਾਲਾ', 'ਬੈਸਟੀ', 'ਮੱਚਦੇ', 'ਛੜਿਆਂ ਦੀ ਮੰਗ' | ਇਸਦੇ ਨਾਲ-ਨਾਲ ਉਸਦੇ ਲਿਖੇ ਗੀਤ 'ਸੋਲ ਟੂ ਸੋਲ' ਅਤੇ 'ਬੈਸਟ ਸਟੱਫ' ਗਾਇਕ ਸਿਮਰ ਤੇ ਪੰਨੂ ਬਲਜਿੰਦਰ ਦੁਆਰਾ ਗਾਏ ਗਏ ਹਨ | ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਉਹਨੇ ਦੇ ਕਈ ਸਾਰੇ ਗੀਤ ਆ ਰਹੇ ਹਨ ਜਿਨ੍ਹਾਂ ਵਿੱਚ 'ਜੱਟ ਐਂਈਂ ਹੁੰਦੇ ਨੇ', 'ਬੱਲੇ-ਬੱਲੇ', 'ਹਾਓ ਮੱਚ', 'ਰੁਮਾਲ' ਹਨ ਪ੍ਰਮਾਤਮਾ ਉਹਦੀ ਗਾਇਕੀ ਤੇ ਗੀਤਕਾਰੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਤੇ ਆਉਣ ਵਾਲੇ ਸਮੇਂ 'ਚ ਰੱਤ ਸਿੱਧੂ ਸੁਪਰ ਸਟਾਰ ਗਾਇਕ ਤੇ ਗੀਤਕਾਰ ਵਜੋਂ ਜਾਣਿਆ ਜਾਵੇ|

                                                                                                                                         ਸੋਨੀ ਠੁੱਲੇਵਾਲ  +91 98767 67466