ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਦੀ ਘਰ ਵਾਲੀ ਨੇ ਉਸ ਉਪਰ ਦੋਸ਼ ਲਗਾਏ ਹਨ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਮਸ਼ਹੂਰ ਗਾਇਕ ਲੈਂਬਰ ਹੁਸੈਨਪੁਰੀ ਦੇ ਘਰ ਦੇ ਬਾਹਰ ਉਸ ਸਮੇਂ ਸਥਿਤੀ ਕਾਫੀ ਗਰਮ ਬਣ ਗਈ ਜਦੋਂ ਪਰਿਵਾਰਕ ਝਗੜਾ ਘਰ ਤੋਂ ਬਾਹਰ ਆਇਆ ਅਤੇ ਮੀਡੀਆ ਵੀ ਉਥੇ ਆ ਗਿਆ ਸੀ। ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਦੀ ਪਤਨੀ ਅਤੇ ਉਸ ਦੀਆਂ ਸਾਲ਼ੀਆਂ ਵੱਲੋਂ ਉਸ ਉਪਰ ਦੋਸ਼ ਲਗਾਏ ਗਏ ਹਨ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਕੁੱਟ-ਮਾਰ ਕਰਦਾ ਹੈ। ਕੱਲ ਵੀ ਉਨ੍ਹਾਂ ਵੱਲੋਂ ਆਪਣਾ ਇੱਕ ਘਰ ਕਿਰਾਏ ਤੇ ਦਿੱਤੇ ਜਾਣ ਲਈ ਕੁਝ ਲੋਕਾਂ ਵੱਲੋਂ ਘਰ ਆਉਣ ਤੇ ਪਤਨੀ ਨਾਲ ਘਰ ਦੇ ਕਿਰਾਏ ਸਬੰਧੀ ਗੱਲ ਬਾਤ ਕੀਤੀ ਗਈ ਤਾਂ ਇਸ ਘਟਨਾ ਨੂੰ ਲੈ ਕੇ ਹੁਸੈਨਪੁਰੀ ਨੇ ਆਫਿਸ ਵਿੱਚ ਬੈਠੇ ਹੋਏ ਕੈਮਰੇ ਜ਼ਰੀਏ ਦੇਖਿਆ ਤੇ ਆਪਣੀ ਪਤਨੀ ਅਤੇ ਸਾਲੀਆ ਉਪਰ ਗਲਤ ਆਰੋਪ ਲਗਾ ਦਿੱਤੇ ਗਏ। ਇਹ ਗਲ੍ਹ ਏਨੀ ਵੱਧ ਗਈ ਕਿ ਹੱਥੋਂ ਪਾਈ ਤੱਕ ਪਹੁੰਚ ਗਈ। ਉਧਰ ਇਸ ਬਾਰੇ ਗੱਲ ਕਰਦੇ ਹੋਏ ਲੈਂਬਰ ਹੁਸੈਨਪੁਰੀ ਨੇ ਸਾਰੇ ਗੱਲਾਂ ਨੂੰ ਬੇ ਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਦੀਆਂ ਭੈਣਾਂ ਵੱਲੋਂ ਸਾਡੇ ਘਰ ਵਿਚ ਦਖ਼ਲ ਅੰਦਾਜ਼ੀ ਕਰਨ ਦੇ ਚੱਲਦੇ ਹੋਏ ਕਲੇਸ਼ ਹੋ ਰਿਹਾ ਹੈ। ਦੋਹਾਂ ਧਿਰਾਂ ਵੱਲੋਂ ਇਕ ਦੂਜੇ ਤੇ ਕੁੱਟ-ਮਾਰ ਦੇ ਦੋ-ਸ਼ ਵੀ ਲਗਾਏ ਗਏ ਹਨ। ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦੇ ਦਿਓਲ ਨਗਰ ਵਿਖੇ ਵਾਪਰੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਭਾਰਗੋ ਕੈਂਪ ਦੇ ਇੰਚਾਰਜ ਭਗਵੰਤ ਸਿੰਘ ਮੌਕੇ ਤੇ ਪਹੁੰਚੇ। ਜਿਨ੍ਹਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।