ਦੁਨੀਆ ਭਰ 'ਚ ਫ਼ਿਲਮ 'ਪਠਾਨ' ਦਾ ਸ਼ਾਨਦਾਰ ਪ੍ਰਦਰਸ਼ਨ, 729 ਕਰੋੜ ਦੀ ਕੀਤੀ ਕਮਾਈ

ਮੁੰਬਈ, 05 ਫਰਵਰੀ : ਚਾਰ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਫ਼ਿਲਮ 'ਪਠਾਨ' ਰਾਹੀਂ ਮੈਗਾ ਸੁਪਰਸਟਾਰ ਸ਼ਾਹਰੁਖ ਖਾਨ ਦੀ ਵਾਪਸੀ ਕਾਫ਼ੀ ਧਮਾਕੇਦਾਰ ਰਹੀ ਹੈ। ਸਿਨੇਮਾਘਰਾਂ ਤੋਂ ਲੈ ਕੇ ਬਾਕਸ ਆਫਿਸ ਤੱਕ 'ਪਠਾਨ' ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਆਲਮ ਇਹ ਹੈ ਕਿ ਹਰ ਰੋਜ਼ ‘ਪਠਾਣ’ ਦਾ ਕਲੈਕਸ਼ਨ ਵਧਦਾ ਜਾ ਰਿਹਾ ਹੈ। ਅਜਿਹੇ 'ਚ ਰਿਲੀਜ਼ ਦੇ 11ਵੇਂ ਦਿਨ ਮਤਲਬ ਦੂਜੇ ਸ਼ਨੀਵਾਰ 'ਪਠਾਨ' ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ। ਆਓ ਜਾਣਦੇ ਹਾਂ ਸ਼ਾਹਰੁਖ ਖਾਨ ਦੀ ਫ਼ਿਲਮ ਨੇ ਸ਼ਨੀਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ? ਸ਼ਾਹਰੁਖ ਖਾਨ ਦੀ 'ਪਠਾਨ' ਇਨ੍ਹੀਂ ਦਿਨੀਂ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਫ਼ਿਲਮ 'ਪਠਾਨ' ਦੀ ਹਰ ਕੋਈ ਤਾਰੀਫ ਕਰ ਰਿਹਾ ਹੈ, ਇਹੀ ਕਾਰਨ ਹੈ ਕਿ 'ਪਠਾਨ' ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਾਰੋਬਾਰ ਕਰ ਰਹੀ ਹੈ। ਰਿਲੀਜ਼ ਦੇ ਪਹਿਲੇ ਦਿਨ ਰਿਕਾਰਡਤੋੜ 55 ਕਰੋੜ ਦੀ ਕਮਾਈ ਕਰਨ ਵਾਲੀ 'ਪਠਾਨ' ਰਿਲੀਜ਼ ਦੇ 11 ਦਿਨ ਬਾਅਦ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ 'ਪਠਾਨ' ਨੇ ਸ਼ਨੀਵਾਰ ਨੂੰ ਬਾਕਸ ਆਫਿਸ 'ਤੇ 21-22 ਕਰੋੜ ਦੀ ਕਮਾਈ ਕੀਤੀ ਹੈ। ਇਸ ਕਾਰਨ 'ਪਠਾਨ' ਦਾ ਕੁੱਲ ਬਾਕਸ ਆਫਿਸ ਕਲੈਕਸ਼ਨ 400 ਕਰੋੜ ਦੇ ਜਾਦੂਈ ਅੰਕੜੇ ਨੂੰ ਛੂਹਣ ਦੇ ਨੇੜੇ ਪਹੁੰਚ ਗਿਆ ਹੈ। ਸ਼ੁੱਕਰਵਾਰ ਦੇ 13 ਕਰੋੜ ਦੇ ਕਲੈਕਸ਼ਨ ਦੇ ਮੁਕਾਬਲੇ ਸ਼ਨੀਵਾਰ ਨੂੰ 'ਪਠਾਨ' ਦੇ ਕਲੈਕਸ਼ਨ 'ਚ ਕਾਫੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੂਜੇ ਐਕਸਟੈਂਡਡ ਵੀਕੈਂਡ 'ਤੇ 'ਪਠਾਨ' ਆਸਾਨੀ ਨਾਲ 400 ਕਰੋੜ ਤੋਂ ਜ਼ਿਆਦਾ ਦਾ ਬਾਕਸ ਆਫਿਸ ਕਲੈਕਸ਼ਨ ਕਰ ਲਵੇਗੀ। ਜਿਵੇਂ ਹੀ ਰਿਲੀਜ਼ ਦੇ 11 ਦਿਨਾਂ ਦੇ ਬਾਕਸ ਆਫਿਸ ਕਲੈਕਸ਼ਨ ਦੇ ਅੰਕੜੇ ਸਾਹਮਣੇ ਆਏ ਤਾਂ 'ਪਠਾਨ' ਦਾ ਕੁੱਲ ਕਲੈਕਸ਼ਨ 386 ਕਰੋੜ ਹੋ ਗਿਆ ਹੈ। ਇੰਨਾ ਹੀ ਨਹੀਂ ਸ਼ਾਹਰੁਖ ਖਾਨ ਦੀ ਫ਼ਿਲਮ 'ਪਠਾਨ' ਨੇ ਦੁਨੀਆ ਭਰ 'ਚ ਬਾਕਸ ਆਫਿਸ ਕਲੈਕਸ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਯਸ਼ਰਾਜ ਫਿਲਮਜ਼ ਮੁਤਾਬਕ ਰਿਲੀਜ਼ ਦੇ 10 ਦਿਨਾਂ 'ਚ 'ਪਠਾਨ' ਨੇ ਦੁਨੀਆ ਭਰ 'ਚ 729 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ।