ਰਾਜ ਸਰਕਾਰ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਨਿਆਜ਼ ਖਾਂ ਨੇ ਦ ਕਸ਼ਮੀਰ ਫਾਇਲਜ਼ ਜੋ ਹਾਲ ਹੀ ਵਿੱਚ ਨਵੀਂ ਫ਼ਿਲਮ ਰਲੀਜ਼ ਹੋਈ ਹੈ ਉਸ ਉੱਪਰ ਵਿਵਦਿਕ ਟਵੀਟ ਕੀਤਾ ਸੀ ਜਿਸ ਕਾਰਨ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਉਸ ਟਵੀਟ ਕਰਨ ਤੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਹਫਤੇ ਦੀ ਟਵੀਟ ਵਿੱਚ ਨਿਆਜ਼ ਖਾਂ ਨੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਕਿਹਾ ਸੀ ਕਿ ਦੇਸ਼ ਭਰ ਵਿੱਚ ਮੁਸਲਮਾਨਾਂ ਦੇ ਕਤਲੇਆਮ ਨੂੰ ਪੇਸ਼ ਕਰਨ ਲਈ ਇਕ ਫ਼ਿਲਮ ਬਣਾਈ ਜਾਣੀ ਚਾਹੀਦੀ ਹੈ ਅਤੇ ਇਹ ਵੀ ਕਿਹਾ ਮੁਸਲਮਾਨ ਵੀ ਇਨਸਾਨ ਅਤੇ ਦੇਸ਼ ਦੇ ਨਾਗਰਿਕ ਹਨ, ਕੋਈ ਕੀੜੇ ਮਕੌੜੇ ਨਹੀਂ।
ਖਾਂ ਦੇ ਟਵੀਟ ਨੂੰ ਮਿਸ਼ਰਾ ਦੇ ਅਨੁਸਾਰ ਇੱਕ ਗੰਭੀਰ ਮੁੱਦਾ ਦੱਸਿਆ ਗਿਆ ਹੈ ਅਤੇ ਉਸਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਵੀ ਕਿਹਾ ਕਿ ਉਸਨੇ ਖਾਂ ਦੇ ਟਵੀਟ ਦੇਖੇ ਹਨ ਉਹ (ਸਰਕਾਰੀ) ਅਧਿਕਾਰੀਆਂ ਲਈ ਨਿਰਧਾਰਤ ਲਕਸ਼ਮਣ ਰੇਖਾ (ਸੀਮਾ) ਨੂੰ ਪਾਰ ਕਰ ਰਿਹਾ ਹੈ। ਸੂਬਾ ਸਰਕਾਰ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗੀ ਅਤੇ ਉਨ੍ਹਾਂ ਤੋਂ ਜਵਾਬ ਮੰਗੇਗੀ। ਖਾਂ ਨੇ ਇਹ ਵੀ ਕਿਹਾ ਸੀ ਕਿ ਉਹ ਆਪਣਾ ਮਨ ਬਣਾ ਰਹੇ ਹਨ ਕਿ ਉਹ ਮੁਸਲਮਾਨਾਂ ਦੇ ਕਤਲੇਆਮ ਨੂੰ ਦਿਖਾਉਣ ਲਈ ਇਕ ਕਿਤਾਬ ਲਿਖਣਗੇ। ਘੱਟ ਗਿਣਤੀਆਂ ਦੇ ਦਰਦ ਅਤੇ ਦੁੱਖ ਨੂੰ ਭਾਰਤੀਆਂ ਦੇ ਸਾਹਮਣੇ ਲਿਆਉਣ ਦਾ ਇਸ ਵਿਸ਼ੇ ਉੱਪਰ ਫ਼ਿਲਮ ਬਣਾਉਣਾ ਇਕ ਵਧੀਆ ਤਰੀਕਾ ਹੈ।
ਇਸ ਤੋਂ ਇਲਾਵਾ ਖਾਂ ਨੇ ‘ਦਿ ਕਸ਼ਮੀਰ ਫਾਈਲਜ਼’ ਦੇ ਨਿਰਮਾਤਾਵਾਂ ਨੂੰ ਫਿਲਮ ਤੋਂ ਹੋਣ ਵਾਲੀ ਸਾਰੀ ਕਮਾਈ ਕਸ਼ਮੀਰੀ ਪੰਡਤਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਲਈ ਕਸ਼ਮੀਰ ‘ਚ ਮਕਾਨਾਂ ਦੀ ਉਸਾਰੀ ਲਈ ਦਾਨ ਕਰਨ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਇੱਕ ਬਹੁਤ ਵੱਡਾ ਦਾਨ ਹੋਵੇਗਾ। ਖਾਨ ਦੇ ਟਵੀਟ ਦੇ ਵਾਇਰਲ ਹੋਣ ਤੋਂ ਬਾyਅਦ, ਫਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ 25 ਮਾਰਚ ਨੂੰ ਖਾਨ ਨਾਲ ਭੋਪਾਲ ਵਿੱਚ ਮੁਲਾਕਾਤ ਦੀ ਮੰਗ ਕੀਤੀ ਹੈ।