ਫ਼ਿਲਮ 'ਵਿੱਚ ਬੋਲੂੰਗਾ ਤੇਰੇ' ਕਾਮੇਡੀ ਭਰਪੂਰ, 14 ਅਕਤੂਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ

ਬਰਨਾਲਾ : ਪੰਜਾਬ ਸਿਨੇਮੇ ਨੂੰ ਹੱਲ ਹੋ, ਕੁੜਮਾਈਆਂ, ਤੂੰ ਮੇਰਾ ਕੀ ਲੱਗਦਾ, ਜੱਟਸ ਲੈਂਡ ਅਤੇ ਝੱਲੇ ਪੈ ਗਏ ਪੱਲੇ ਵਰਗੀਆਂ ਨਾਮੀ ਫ਼ਿਲਮਾਂ ਦੇਣ ਵਾਲੇ ਪੰਜਾਬੀ ਸਿਨੇਮਾ ਦੇ ਨਾਮਵਾਰ ਅਦਾਕਾਰ ਗੁਰਮੀਤ ਸਾਜਨ ਅਤੇ ਛੋਟੀ ਉਮਰ ’ਚ ਡਾਇਰੈਕਸ਼ਨ ਖੇਤਰ ’ਚ ਨਿਰੰਤਰ ਨਾਮਣਾ ਖੱਟਣ ਵਾਲੇ ਮਨਜੀਤ ਸਿੰਘ ਟੋਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ 14 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਨਵੀਂ ਪੰਜਾਬੀ ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਹਰ ਵਰਗ ਦੇ ਸਰੋਤਿਆਂ ਦੀ ਪਸੰਦ ਬਣੇਗੀ। ਉਨ੍ਹਾਂ ਦੱਸਿਆ ਕਿ ਭੂਤਾਂ-ਪ੍ਰੇਤਾਂ ਤੇ ਆਧਾਰਿਤ ਇਹ ਫ਼ਿਲਮ ਮੰਨੋਰਜੰਨ ਭਰਪੂਰ ਕਾਮੇਡੀ ਹੈ। ਉਨ੍ਹਾਂ ਕਿਹਾ ਸਿਨੇਮੇ ਘਰ ’ਚ ਜਾਣ ਵਾਲੇ ਕਿਸੇ ਵੀ ਦਰਸ਼ਕ ਨੂੰ ਨਿਰਾਸ਼ਾ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਗੋਇਲ ਮਿਊਜ਼ਿਕ ਅਤੇ ਵਿੰਨਰਜ਼ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫ਼ਿਲਮ ‘ਵਿੱਚ ਬੋਲੂੰਗਾ ਤੇਰੇ’ ਦੇ ਟਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਵੱਡੇ ਪੱਧਰ ਤੇ ਮਿਲੇ ਹੁੰਗਾਰੇ ਕਾਰਨ ਸਾਰੀ ਟੀਮ ਦੇ ਹੌਂਸਲੇ ਬੁਲੰਦ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ’ਚ ਨਾਇਕ ਦੇ ਰੂਪ ’ਚ ਦਰਸ਼ਕ ਆਪਣੇ ਸਦਾਬਹਾਰ ਗਾਇਕ ਰਵਿੰਦਰ ਗਰੇਵਾਲ ਨੂੰ ਵੇਖਣਗੇ। ਉਨ੍ਹਾਂ ਨਾਲ ਫ਼ਿਲਮ ਦੀ ਨਾਇਕਾ ਮਲੀਨਾ ਸੋਢੀ ਹੈ। ਇਸ ਦੇ ਨਾਲ ਹੀ ਜਿੰਮੀ ਸ਼ਰਮਾ, ਨਿਸ਼ਾ ਬਾਨੋ, ਸੁੱਖੀ ਚਾਹਲ, ਅਨੀਤਾ ਮੀਤ,ਗੁਰਮੀਤ ਸਾਜਨ, ਮਨਜੀਤ ਮਨੀ,ਮਲਕੀਤ ਰੌਣੀ,ਪਰਮਿੰਦਰ ਕੌਰ ਗਿੱਲ,ਦਿਲਾਵਰ ਸਿੱਧੂ,ਸੁਖਦੇਵ ਬਰਨਾਲਾ, ਅੰਮਿ੍ਰਤਪਾਲ ਸਿੰਘ ਬਿੱਲਾ,ਸਤਿੰਦਰ ਕੌਰ,ਗੁਰਪ੍ਰੀਤ ਸਿੰਘ ਤੋਤੀ,ਜਸਬੀਰ ਸਿੰਘ ਜੱਸੀ, ਜੱਸੀ ਮਾਨ,ਅਮਰਜੀਤ ਸਿੰਘ ਸੇਖੋਂ,ਲਛਮਣ ਭਾਣਾ, ਲਛਮਣ ਸਿੰਘ,ਅਮਰਜੀਤ ਸਿੰਘ ਖੁਖਰਾਣਾ, ਬਲਜੀਤ ਸਿੰਘ, ਗਗਨਦੀਪ,ਗੁਰੂ ਗੁਰਭੇਜ, ਗਾਇਕ ਸੁਰਜੀਤ ਗਿੱਲ, ਅੰਗਰੇਜ਼ ਮੰਨਨ, ਹਰਜੋਤ ਨਟਰਾਜ, ਸੁਖਬੀਰ ਰੰਧਾਵਾ, ਬਰਿੰਦਰ ਸੰਧੂ, ਬਿਕਮ ਗਿੱਲ ਜਿਹੇ ਸੁਲਝੇ ਅਦਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਸ਼੍ਰੀ ਸਾਜਨ ਅਤੇ ਸ਼੍ਰੀ ਟੋਨੀ ਨੇ ਕਿਹਾ ਫ਼ਿਲਮ ’ਚ ਸਸਪੈਂਸ, ਕਾਮੇਡੀ, ਰੁਮਾਂਸ ਸਮਾਜਿਕ ਗੱਲਬਾਤ, ਮਜ਼ੇਦਾਰ ਗੀਤ-ਸੰਗੀਤ ਸ਼ਾਮਲ ਹਨ।