ਨਵੀਂ ਦਿੱਲੀ : ਸਦਾਬਹਾਰ ਅਦਾਕਾਰਾ ਤਬੱਸੁਮ ਦਾ ਦੇਹਾਂਤ ਹੋ ਗਿਆ ਹੈ। ਉਹ 78 ਸਾਲਾਂ ਦੇ ਸਨ। ਉਨ੍ਹਾਂ ਦੇ ਬੇਟੇ ਹੋਸ਼ਾਨ ਗੋਵਿਲ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਮੌਤ ਨੇ ਪੂਰੇ ਪਰਿਵਾਰ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਸਦਮਾ ਦਿੱਤਾ ਹੈ। ਹੋਸ਼ਾਨ ਗੋਵਿਲ ਨੇ ਕਿਹਾ, 'ਮਾਤਾ ਦਾ ਬੀਤੀ ਰਾਤ 8:40 'ਤੇ ਦੇਹਾਂਤ ਹੋ ਗਿਆ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਹ ਬਚ ਨਹੀਂ ਸਕੀ। ਉਹ ਬਹੁਤ ਸਿਹਤਮੰਦ ਸੀ। ਅਸੀਂ ਆਪਣੇ ਸ਼ੋਅ ਲਈ 10 ਦਿਨ ਪਹਿਲਾਂ ਹੀ ਸ਼ੂਟ ਕਰ ਚੁੱਕੇ ਹਾਂ ਤੇ ਅਸੀਂ ਅਗਲੇ ਹਫਤੇ ਦੁਬਾਰਾ ਸ਼ੂਟ ਕਰਨ ਵਾਲੇ ਸੀ। ਇਸ ਦੌਰਾਨ ਇਹ ਘਟਨਾ ਵਾਪਰੀ। ਸ਼ਨੀਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਤਬੱਸੁਮ ਨੇ 1947 'ਚ ਬਾਲ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਮਹੱਤਵਪੂਰਨ ਗੱਲ ਇਹ ਹੈ ਕਿ ਤਬੱਸੁਮ ਨੇ 1947 ਵਿੱਚ ਬਾਲ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ। ਫਿਰ ਉਸਨੇ ਦੂਰਦਰਸ਼ਨ 'ਤੇ ਮਸ਼ਹੂਰ ਟਾਕ ਸ਼ੋਅ ਫੂਲ ਖਿਲੇ ਹੈਂ ਗੁਲਸ਼ਨ-ਗੁਲਸ਼ਨ ਦੀ ਮੇਜ਼ਬਾਨੀ ਕੀਤੀ। ਉਸਨੇ 1972 ਤੋਂ 1993 ਤੱਕ ਇਸ ਸ਼ੋਅ ਦੀ ਮੇਜ਼ਬਾਨੀ ਕੀਤੀ। ਤਬੱਸੁਮ ਨੇ ਨਰਗਿਸ ਦੇ ਨਾਲ ਇੱਕ ਬਾਲ ਕਲਾਕਾਰ ਦੇ ਰੂਪ 'ਚ ਆਪਣੀ ਫ਼ਿਲਮ ਦੀ ਸ਼ੁਰੂਆਤ ਕੀਤੀ।