ਨਵੀਂ ਦਿੱਲੀ, 15 ਫਰਵਰੀ : ਅਦਾਕਾਰ ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਸੈਲਫੀ' ਦਾ ਪ੍ਰਮੋਸ਼ਨ ਕਰ ਰਹੇ ਹਨ। ਆਮ ਅਤੇ ਖਾਸ ਦੇ ਨਾਲ-ਨਾਲ ਉਹ ਇਸ ਫਿਲਮ ਦੇ ਗੀਤ 'ਤੇ ਡਾਂਸ ਕਰ ਰਹੇ ਹਨ। ਪਰ ਦੂਜੇ ਪਾਸੇ ਇੱਕ ਗਲਤੀ ਕਾਰਨ ਉਹ ਮੁਸ਼ਕਲਾਂ ਵਿੱਚ ਵੀ ਘਿਰਦੇ ਨਜ਼ਰ ਆ ਰਹੇ ਹਨ। ਅਦਾਕਾਰ ਅਕਸ਼ੈ ਕੁਮਾਰ ਖ਼ਿਲਾਫ਼ ਗ੍ਰਹਿ ਮੰਤਰਾਲੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਸ 'ਤੇ ਭਾਰਤ ਦੇ ਨਕਸ਼ੇ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਦਰਅਸਲ, ਕੁਝ ਦਿਨ ਪਹਿਲਾਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਅਕਸ਼ੈ ਕੁਮਾਰ ਇੱਕ ਇੰਟਰਨੈਸ਼ਨਲ ਏਅਰਲਾਈਨਜ਼ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਸਨ। ਇਸ 'ਚ ਉਹ ਗਲੋਬ 'ਤੇ ਸੈਰ ਕਰਦੇ ਨਜ਼ਰ ਆਏ ਪਰ ਜਿੱਥੇ ਉਸ ਦੇ ਪੈਰ ਸਨ, ਉਸਦੇ ਬਿਲਕੁਲ ਹੇਠਾਂ ਭਾਰਤ ਦਾ ਨਕਸ਼ਾ ਸੀ। ਇਸ ਕਾਰਨ ਅਕਸ਼ੈ ਕੁਮਾਰ ਖ਼ਿਲਾਫ਼ ਸ਼ਿਕਾਇਤ ਆਈ ਸੀ। ਭਾਵਨਾਵਾਂ ਨੂੰ ਠੇਸ ਪੁੱਜਣ 'ਤੇ ਐਡਵੋਕੇਟ ਵਰਿੰਦਰ ਪੰਜਾਬੀ ਨੇ ਜ਼ਿਲ੍ਹੇ ਦੇ ਐਸਪੀ ਸਮੇਤ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਕੀਤੀ। ਅਕਸ਼ੈ ਕੁਮਾਰ ਦੀ ਵੀਡੀਓ ਸ਼ੇਅਰ ਕਰਦੇ ਹੋਏ ਜਿਸ ਨੇ ਵਿਵਾਦ ਛੇੜ ਦਿੱਤਾ ਹੈ।