ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਮਾਡਲਿੰਗ, ਐਕਟਿੰਗ ਤੇ ਬਿਜ਼ਨੈੱਸ ਸਦਕਾ ਅਰਬਾਂ ਦੀ ਮਾਲਕਣ ਹੈ।

ਫਿਲਮੀ ਦੁਨੀਆਂ : ਬਚਨ ਪਰਿਵਾਰ ਦੀ ਨੂੰਹ ਅਤੇ ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੀਆਂ ਬਿਹਤਰੀਨ ਅਭਿਨੇਤਰੀਆਂ ਵਿੱਚੋਂ ਇੱਕ ਹੈ। ਐਸ਼ਵਰਿਆ ਦੀ ਖੂਬਸੂਰਤੀ ਤੋਂ ਹਰ ਕੋਈ ਵਾਕਿਫ ਹੈ, ਪਰ ਐਸ਼ਵਰਿਆ ਐਕਟਿੰਗ ਦੇ ਨਾਲ-ਨਾਲ ਉਹ ਆਪਣਾ ਕਾਰੋਬਾਰ ਵੀ ਕਰਦੀ ਹੈ। ਸਾਬਕਾ ਵਿਸ਼ਵ ਸੁੰਦਰੀ ਐਸ਼ਵਰਿਆ ਦੀ ਅੱਜ ਵੀ ਦੁਨੀਆ ਦੀਵਾਨੀ ਹੈ। ਜੇਕਰ ਐਸ਼ਵਰਿਆ ਰਾਏ ਦੀ ਜ਼ਿੰਦਗੀ ਵੱਲ ਧਿਆਨ ਮਾਰੀਏ ਤਾਂ ਉਹ ਇੱਕ ਲਗਜ਼ਰੀ ਜ਼ਿੰਦਗੀ ਬਤੀਤ ਕਰਦੀ ਹੈ। ਐਸ਼ਵਰਿਆ ਨੇ ਆਪਣੀ ਮਾਡਲਿੰਗ, ਐਕਟਿੰਗ ਤੇ ਬਿਜ਼ਨੈੱਸ ਸਦਕਾ ਅੱਜ ਅਰਬਾਂ ਦੀ ਮਾਲਕਣ ਹੈ। ਸਾਬਕਾ ਵਿਸ਼ਵ ਸੁੰਦਰੀ ਰਾਏ ਕੋਲ ਆਲੀਸ਼ਾਨ ਘਰ ਅਤੇ ਮਹਿੰਗੀਆਂ ਗੱਡੀਆਂ ਹਨ। ਅਭਿਨੇਤਰੀ ਹੋਣ ਦੇ ਨਾਲ-ਨਾਲ ਐਸ਼ਵਰਿਆ ਇੱਕ ਬਿਜ਼ਨੈੱਸ ਵੂਮੈਨ ਵੀ ਹੈ। ਐਸ਼ਵਰਿਆ ਨੇ ’ਅੰਬੀ’ ਨਾਂ ਦੀ ਕੰਪਨੀ ’ਚ ਕਰੀਬ ਇਕ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਜੋ ਕਿ ਇੱਕ ਵਾਤਾਵਰਣ ਇੰਟੈਲੀਜੈਂਸ ਸਟਾਰਟਅੱਪ ਹੈ। ਇਸ ਤੋਂ ਇਲਾਵਾ ਉਹ ਨਿਊਟ੍ਰੀਸ਼ਨ ਆਧਾਰਿਤ ਹੈਲਥਕੇਅਰ ਸਟਾਰਟਅੱਪ ’ਪੋਸੀਬਲ’ ਵਿੱਚ ਵੀ ਨਿਵੇਸ਼ਕ ਹੈ। ਇਸ ਕੰਪਨੀ ਨੇ ਐਸ਼ਵਰਿਆ ਦੀ ਮਦਦ ਨਾਲ ਪੰਜ ਕਰੋੜ ਰੁਪਏ ਲਏ ਹਨ। ਐਸ਼ਵਰਿਆ ਦੇ ਜੁਹੂ ਹਾਊਸ ਜਲਸਾ ਦੀ ਕੀਮਤ ਕਰੀਬ 112 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਅਭਿਸ਼ੇਕ ਨੇ ਦੁਬਈ ਦੇ ਜੁਮੇਰਾਹ ਗੋਲਫ ਅਸਟੇਟ ’ਚ ਸੈਂਕਚੂਰੀ ਫਾਲਸ ’ਚ ਮਹਿਲ ਵਰਗਾ ਵਿਲਾ ਵੀ ਖਰੀਦਿਆ ਹੈ। ਅਦਾਕਾਰਾ ਕੋਲ ਬਾਂਦਰਾ-ਕੁਰਲਾ ਕੰਪਲੈਕਸ ਵਿੱਚ ਇੱਕ ਲਗਜ਼ਰੀ ਅਪਾਰਟਮੈਂਟ ਵੀ ਹੈ। 38,000 ਰੁਪਏ ਪ੍ਰਤੀ ਵਰਗ ਫੁੱਟ ਦੀ ਕੀਮਤ ’ਤੇ 5500 ਵਰਗ ਫੁੱਟ ਦੇ ਖੇਤਰ ’ਚ ਇਸ ਅਪਾਰਟਮੈਂਟ ਨੂੰ ਖਰੀਦਿਆ ਹੈ। ਜਿਸ ਦੀ ਕੁੱਲ ਕੀਮਤ 21 ਕਰੋੜ ਰੁਪਏ ਦੱਸੀ ਗਈ ਹੈ। ਅਦਾਕਾਰਾ ਕੋਲ ਇੱਕ ਆਲੀਸ਼ਾਨ ਰੋਲਸ ਰਾਇਸ ਘੋਸਟ ਹੈ, ਜਿਸ ਦੀ ਕੀਮਤ 7.95 ਕਰੋੜ ਰੁਪਏ, 1.60 ਕਰੋੜ ਰੁਪਏ ਦੀ ਮਰਸੀਡੀਜ਼ ਬੈਂਜ਼ ਐੱਸ350 ਡੀ ਕੂਪ, 1.58 ਕਰੋੜ ਰੁਪਏ ਦੀ ਅੁਦਿ 1udi 18L Lexus LX 570 ਅਤੇ Mercedes 2en੍ਰ S500 ਵਰਗੀਆਂ ਕਾਰਾਂ ਵੀ ਹਨ।ਮਿਲੀ ਜਾਣਕਾਰੀ ਮੁਤਾਬਕ ਐਸ਼ਵਰਿਆ ਰਾਏ 776 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ। ਉਹ ਆਪਣੀ ਹਰ ਫਿਲਮ ਲਈ 10 ਤੋਂ 12 ਕਰੋੜ ਰੁਪਏ ਚਾਰਜ ਕਰਦੀ ਹੈ। ਫਿਲਮਾਂ, ਕਾਰੋਬਾਰ, ਜਾਇਦਾਦ ਅਤੇ ਵਾਹਨਾਂ ਤੋਂ ਇਲਾਵਾ ਉਹ ਕਈ ਬ੍ਰਾਂਡਾਂ ਦੀ ਬ੍ਰਾਂਡ ਅੰਬੈਸਡਰ ਵੀ ਹੈ। ਉਹ ਬਰਾਂਡ ਐਡੋਰਸਮੈਂਟ ਤੋਂ 80 ਤੋਂ 90 ਕਰੋੜ ਰੁਪਏ ਸਾਲਾਨਾ ਕਮਾ ਲੈਂਦੀ ਹੈ। ਉਹ ਇੱਕ ਦਿਨ ਲਈ 6 ਤੋਂ 7 ਕਰੋੜ ਰੁਪਏ ਲੈਂਦੇ ਹਨ।