‘ਸਸੁਰਾਲ ਸਿਮਰ ਕਾ’ ਵਿਚ ਕਿਰਦਾਰ ਨਿਭਾਉਣ ਵਾਲੀ ਐਕਟ੍ਰੈਸ ਵੈਸ਼ਾਲੀ ਠੱਕਰ ਨੇ ਕੀਤਾ ਸੁਸਾਈਡ

ਇੰਦੌਰ  : ਮਸ਼ਹੂਰ ਟੀਵੀ ਸ਼ੋਅ ‘ਸਸੁਰਾਲ ਸਿਮਰ ਕਾ’ ਵਿਚ ਅੰਜਲੀ ਭਾਰਦਵਾਜ ਦਾ ਕਿਰਦਾਰ ਨਿਭਾਉਣ ਵਾਲੀ ਐਕਟ੍ਰੈਸ ਵੈਸ਼ਾਲੀ ਠੱਕਰ ਨੇ ਸੁਸਾਈਡ ਕਰ ਲਿਆ ਹੈ। 30 ਸਾਲ ਦੀ ਵੈਸ਼ਾਲੀ ਦੀ ਲਾਸ਼ ਇੰਦੌਰ ਦੀ ਸਾਈਂ ਬਾਗ ਕਾਲੋਨੀ ਵਿਚ ਉਨ੍ਹਾਂ ਦੇ ਘਰ ਮਿਲਿਾ। ਉੁਨ੍ਹਾਂ ਨੇ ਸਟਾਰ ਪਲੱਸ ਦੇ ਮਸ਼ਹੂਰ ਟੀਵੀ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਿਚ ਸੰਜਨਾ ਦੇ ਰੋਲ ਵਿਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਪੁਲਿਸ ਮੁਤਾਬਕ ਵੈਸ਼ਾਲੀ ਨੇ ਫਾਂਸੀ ਲਗਾਈ ਹੈ। ਵੈਸ਼ਾਲੀ ਠੱਕਰ ਨੂੰ ਗੁਆਂਢ ਵਿਚ ਰਹਿਣ ਵਾਲਾ ਰਾਹੁਲ ਨਾਂ ਦਾ ਲੜਕਾ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੇ ਖੁਦਕੁਸ਼ੀ ਕੀਤੀ ਹੈ। ਵੈਸ਼ਾਲੀ ਇਕ ਦੂਜੇ ਵਿਅਕਤੀ ਨਾਲ ਵਿਆਹ ਕਰਨ ਵਾਲੀ ਸੀ ਪਰ ਰਾਹੁਲ ਨੇ ਇਸ ਨੂੰ ਤੁੜਵਾ ਦਿੱਤਾ ਤਾਂ ਕਿ ਉਹ ਖੁਦ ਵੈਸ਼ਾਲੀ ਨਾਲ ਵਿਆਹ ਕਰ ਸਕੇ। ਵੈਸ਼ਾਲੀ ਦੇ ਸੁਸਾਈਡ ਕਰਨ ਦੇ ਬਾਅਦ ਤੋਂ ਰਾਹੁਲ ਫਰਾਰ ਹੈ, ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇੰਦੌਰ ਪੁਲਿਸ ਨੇ ਪੋਸਟਮਾਰਟਮ ਦੇ ਬਾਅਦ ਵੈਸ਼ਾਲੀ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਲੋਕਲ ਰਿਪੋਰਟ ਮੁਤਾਬਕ ਵੈਸ਼ਾਲੀ ਨੇ ਸ਼ਨੀਵਾਰ ਰਾਤ ਨੂੰ ਹੀ ਖੁਦਕੁਸ਼ੀ ਕਰ ਲਈ ਸੀ ਪਰ ਪਰਿਵਾਰ ਵਾਲਿਆਂ ਨੇ ਸਵੇਰੇ ਪੁਲਿਸ ਨੂੰ ਖਬਰ ਦਿੱਤੀ। ਪੁਲਿਸ ਨੂੰ ਮੌਕੇ ਤੋਂ 8 ਪੇਜ ਦਾ ਸੁਸਾਈਡ ਨੋਟ ਮਿਲਿਆ ਹੈ।