ਦੋਆਬਾ

ਆਪਣੀ ਸਪੱਸ਼ਟ ਹਾਰ ਦੇ ਡਰੋਂ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਕੀਤੀ ਉਲੰਘਣਾ: ਰਾਜਾ ਵੜਿੰਗ
ਜਲੰਧਰ, 10 ਮਈ : ਆਮ ਆਦਮੀ ਪਾਰਟੀ ਦੇ ਦੂਜੇ ਹਲਕੇ ਦੇ ਵਿਧਾਇਕਾਂ ਦੀ ਜਲੰਧਰ ਵਿੱਚ ਮੌਜੂਦਗੀ ਦੀ ਨਿੰਦਾ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੁੱਧਵਾਰ ਨੂੰ ਜਲੰਧਰ ਵਿੱਚ ਬੂਥਾਂ ਨੇੜੇ ਦੇਖੇ ਗਏ ‘ਆਪ’ ਆਗੂਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਕਾਂਗਰਸ ਸੂਬਾ ਪ੍ਰਧਾਨ ਨੇ ਕਿਹਾ ਕਿ 'ਆਪ' ਭਾਰਤ ਦੇ ਚੋਣ ਕਮਿਸ਼ਨ (ਈਸੀਆਈ) ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰ ਰਹੀ ਹੈ, ਜੋ ਕਿ ਦੂਜੇ ਹਲਕਿਆਂ ਦੇ ਨੇਤਾਵਾਂ ਨੂੰ ਚੋਣ ਹਲਕਿਆਂ ਵਿੱਚ ਚੋਣ ਡਿਊਟੀ ਤੋਂ ਰੋਕਦਾ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ....
ਸੂਬਾ ਪ੍ਰਧਾਨ ਸ਼ਰਮਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ‘ਆਪ’ ਦੇ ਵਿਧਾਇਕਾਂ ਅਤੇ ਉਨ੍ਹਾਂ ਦੇ ਹੋਰ ਆਗੂਆਂ ਤੇ ਵਰਕਰਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
ਜਲੰਧਰ 10 ਮਈ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਲੰਧਰ ਲੋਕ ਸਭਾ ਚੋਣਾਂ ਲਈ ਵੋਟਿੰਗ ਵਾਲੇ ਦਿਨ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵਲੋਂ ਚੋਣ ਕਮਿਸ਼ਨ ਦੇ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾਉਣ ਲਈ ਭਾਰਤ ਸਰਕਾਰ ਦੇ ਮੁੱਖ ਚੋਣ ਕਮਿਸ਼ਨਰ, ਡੀ.ਜੀ.ਪੀ.ਪੰਜਾਬ, ਚੀਫ਼ ਇਲੇਕ੍ਤ੍ਰੋਲ ਅਫਸਰ ਪੰਜਾਬ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਅਤੇ ਇਹਨਾ ਖਿਲਾਫ਼ ਕਾਰਵਾਈ ਕਰਨ ਡੀ ਮੰਗ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਸ਼ਿਕਾਇਤ ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਦੀ....
ਸਲੋਹ ਦੇ ਰਹਿਣ ਵਾਲੇ ਵਰਿੰਦਰ ਕੁਮਾਰ ਨੂੰ ਜਲ ਸਰੋਤ ਵਿਭਾਗ ’ਚ ਮਿਲੀ ਹੈ ਨੌਕਰੀ
ਨਵਾਂਸ਼ਹਿਰ, 10 ਮਈ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਵਾਂਸ਼ਹਿਰ ਵੱਲੋਂ ਅਪਰੈਲ-ਮਈ 2022 ਦੌਰਾਨ ਕੇ ਸੀ ਕਾਲਜ ਨਵਾਂਸ਼ਹਿਰ ਦੇ ਸਹਿਯੋਗ ਨਾਲ ਸਰਕਾਰੀ ਨੌਕਰੀਆਂ ਲਈ ਬਿਨੇ ਕਰਨ ਵਾਲਿਆਂ ਲਈ ਲਾਈ ਗਈ ਵਿਸ਼ੇਸ਼ ਕੋਚਿੰਗ ਕਲਾਸ ’ਚ ਤਿਆਰੀ ਕਰਕੇ, ਹਾਲ ਹੀ ਵਿੱਚ ਪੰਜਾਬ ਦੇ ਜਲ ਸਰੋਤ ਵਿਭਾਗ ਵਿੱਚ ਨੌਕਰੀ ਲੱਗਾ ਨੌਜੁਆਨ ਵਰਿੰਦਰ ਕੁਮਾਰ ਅੱਜ ਵਿਸ਼ੇਸ਼ ਤੌਰ ’ਤੇ ਬਿਊਰੋ ਤੇ ਚੇਅਰਮੈਨ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਰੋਜ਼ਗਾਰ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਨ....
ਜ਼ਿਲ੍ਹੇ ਦੀਆਂ ਮੰਡੀਆਂ ’ਚ 262533 ਮੀਟਿ੍ਰਕ ਟਨ ਕਣਕ ਦੀ ਹੋਈ ਖਰੀਦ
542.94 ਕਰੋੜ ਰੁਪਏ ਦੀ ਹੁਣ ਤੱਕ ਹੋਈ ਅਦਾਇਗੀ ਨਵਾਂਸ਼ਹਿਰ, 10 ਮਈ : ਜ਼ਿਲ੍ਹੇ ਦੀਆਂ ਮੰਡੀਆਂ ’ਚ ਬੁੱਧਵਾਰ ਸ਼ਾਮ ਤੱਕ 262533 ਮੀਟਿ੍ਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਜਿਸ ਵਿੱਚੋਂ 198730 ਮੀਟਿ੍ਰਕ ਟਨ ਕਣਕ ਦੀ ਮੰਡੀਆਂ ’ਚੋਂ ਲਿਫ਼ਟਿੰਗ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਹੁਣ ਤੱਕ 27569 ਕਿਸਾਨਾਂ ਨੂੰ 542.94 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੰਡੀਆਂ ’ਚ ਕਣਕ ਦੀ ਆਮਦ ਦਾ ਮਿੱਥਿਆ....
ਸਕੂਲ ਸਿੱਖਿਆ, ਉੱਚ-ਸਿੱਖਿਆ ਅਤੇ ਤਕਨੀਕੀ ਸਿਖਿਆ ਵਿਚਾਲੇ ਕੜੀ ਦਾ ਕੰਮ ਕਰ ਰਹੀ ਸਰਕਾਰ, ਵਿਦਿਆਰਥੀਆਂ ਨੂੰ ਮਿਲ ਰਿਹਾ ਸਿੱਧਾ ਲਾਭ : ਬੈਂਸ
ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿਖੇ ਚਲਾਏ ਗਏ ਪ੍ਰੋਜੈਕਟ "ਘਰ ਦੇ ਨੇੜੇ-ਮੇਰੇ ਨਾਲ, ਉੱਚ ਸਿਖਿਆ ਦੇ ਮੌਕੇ ਅਪਾਰ" ਦਾ ਰਿਵਿਊ ਯੂਨੀਵਰਸਿਟੀ ਦੇ ਐਡਮਿਸ਼ਨ ਸੱਤਰ 2023-24 ਸੰਬੰਧੀ ਔਨਲਾਈਨ ਪੋਰਟਲ ਦੀ ਕੀਤੀ ਸ਼ੁਰੂਆਤ, ਵੱਖੋ-ਵੱਖ ਰਾਜਾਂ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ ਯੂਨੀਵਰਸਿਟੀ ਨੂੰ 7ਵੇਂ ਪੇ-ਕਮਿਸ਼ਨ ਦੇ ਲਾਭ ਜਲਦ ਦਿਲਵਾਉਣ, ਪੈਨਸ਼ਨ ਦੇ ਦਾਇਰੇ ਚ ਲੈ ਕੇ ਆਉਣ ਸੰਬੰਧੀ ਮੰਗਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਆਈ.ਕੇ.ਜੀ ਪੀ....
ਜਲੰਧਰ ਪਾਰਲੀਮਾਨੀ ਹਲਕੇ ਦੀ ਚੋਣ ਲਈ ਨੀਮ ਫੌਜੀ ਦਸਤੇ ਤਾਇਨਾਤ ਕਰਨ ਤੇ ਹਰ ਬੂਥ ਦੀ ਵੀਡੀਓਗ੍ਰਾਫੀ ਕਰਵਾਈ ਜਾਵੇ : ਅਕਾਲੀ ਦਲ 
ਆਜ਼ਾਦ ਤੇ ਨਿਰਪੱਖ ਚੋਣ ਯਕੀਨੀ ਬਣਾਉਣ ਲਈ ਇਲੈਕਸ਼ਨ ਆਬਜ਼ਰਵਰਾਂ ਦੀ ਗਿਣਤੀ ਵੀ ਵਧਾਈ ਜਾਵੇ: ਅਰਸ਼ਦੀਪ ਸਿੰਘ ਕਲੇਰ ਚੋਣ ਕਮਿਸ਼ਨ ਨੂੰ ਆਪ ਵੱਲੋਂ ਬੂਥਾ ’ਤੇ ਕਬਜ਼ੇ ਕਰਨ ਦੀ ਯੋਜਨਾ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੀ ਵੀ ਦਿੱਤੀ ਜਾਣਗਕਾਰੀ ਚੰਡੀਗੜ੍ਹ, 9 ਮਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਨੂੰ ਬੇਨਤੀ ਕੀਤੀ ਕਿ 10 ਮਈ 2023 ਨੂੰ ਹੋ ਰਹੀ ਜਲੰਧਰ ਪਾਰਲੀਮਾਨੀ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਤੁਰੰਤ ਨੀਮ ਫੌਜੀ ਬਲ ਤਾਇਨਾਤ ਕੀਤੇ ਜਾਣ ਅਤੇ ਹਲਕੇ ਵਿਚ ਪੈਂਦੇ....
ਡੀ.ਸੀ.ਪੀ.ਵਲੋਂ ਪਾਰਕਿੰਗ ਵਾਲੀਆਂ ਥਾਵਾਂ 'ਤੇ ਸੀ.ਸੀ.ਟੀ.ਵੀ.ਕੈਮਰੇ ਲਗਾਉਣ ਦੇ ਹੁਕਮ
ਬੁਲਟ ਮੋਟਰ ਸਾਈਕਲ ਦੇ ਸਾਇਲੈਂਸਰ ਰਾਹੀਂ ਪਟਾਕੇ ਵਜਾਉਣ 'ਤੇ ਪਾਬੰਦੀ, ਉਲੰਘਣਾ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ ਮੈਰਿਜ ਪੈਲਸਾਂ/ਹੋਟਲਾਂ ਦੇ ਦਾਅਵਤ ਹਾਲਾਂ 'ਚ ਵਿਆਹ-ਸ਼ਾਦੀਆਂ ਅਤੇ ਹੋਰ ਸਮਾਜਿਕ ਪ੍ਰੋਗਰਾਮਾਂ 'ਚ ਹਥਿਆਰ ਲੈ ਕੇ ਜਾਣ 'ਤੇ ਰੋਕ ਪੁਲਿਸ ਸਾਂਝ ਕੇਂਦਰਾਂ 'ਚ ਕਿਰਾਏਦਾਰਾਂ ਬਾਰੇ ਲੋੜੀਂਦੀ ਜਾਣਕਾਰੀ ਦੇਣਾ ਲਾਜ਼ਮੀ ਹੋਟਲਾਂ/ਮੋਟਲ/ਗੈਸਟ ਹਾਊਸ ਅਤੇ ਸਰਾਵਾਂ 'ਚ ਬਿਨਾਂ ਸ਼ਨਾਖਤ ਤੋਂ ਕਿਸੇ ਨੂੰ ਵੀ ਠਹਿਰਾਉਣ 'ਤੇ ਪਾਬੰਦੀ ਜਲੰਧਰ, 9 ਮਈ : ਡਿਪਟੀ ਕਮਿਸ਼ਨਰ ਆਫ਼ ਪੁਲਿਸ ਵਲੋਂ ਲੋਕ ਹਿੱਤ ਅਤੇ....
ਜਲੰਧਰ ਲੋਕ ਸਭਾ ਉਪ ਚੋਣ ਐਗਜ਼ਿਟ ਪੋਲ 'ਤੇ 48 ਘੰਟਿਆਂ ਲਈ ਪਾਬੰਦੀ
1972 ਪੋਲਿੰਗ ਸਟੇਸ਼ਨਾਂ ’ਤੇ 9865 ਮੁਲਾਜ਼ਮ ਰਹਿਣਗੇ ਤਾਇਨਾਤ ਜਲੰਧਰ, 9 ਮਈ : ਜਲੰਧਰ ਲੋਕ ਸਭਾ ਉਪ ਚੋਣ ਲਈ ਪੋਲਿੰਗ ਪਾਰਟੀਆਂ ਅੱਜ ਈਵੀਐਮ ਮਸ਼ੀਨਾਂ ਨਾਲ ਆਪੋ-ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਹੋਣਗੀਆਂ। ਸ਼ਾਮ ਨੂੰ ਹਰ ਪੋਲਿੰਗ ਬੂਥ 'ਤੇ ਮਸ਼ੀਨਾਂ ਲਗਾਈਆਂ ਜਾਣਗੀਆਂ ਅਤੇ ਭਲਕੇ ਸਵੇਰੇ 8 ਵਜੇ ਤੋਂ ਪੋਲਿੰਗ ਸ਼ੁਰੂ ਹੋਵੇਗੀ।ਭਲਕੇ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਜਦਕਿ ਇਸ ਤੋਂ ਪਹਿਲਾਂ ਮਸ਼ੀਨਾਂ ਦੀ ਜਾਂਚ ਲਈ ਹਰ ਪੋਲਿੰਗ ਸਟੇਸ਼ਨ 'ਤੇ ਮੌਕ ਪੋਲਿੰਗ ਹੋਵੇਗੀ।ਚੋਣਾਂ ਲਈ 1972 ਪੋਲਿੰਗ....
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਪੰਜਾਬ ਪੁਲਸ ਨੇ ਸੂਬੇ ਭਰ ‘ਚ ਵਧਾਈ ਸੁਰੱਖਿਆ
ਪੰਜਾਬ ਪੁਲਿਸ, ਪੈਰਾ ਮਿਲਟਰੀ ਫੋਰਸ ਵੱਲੋਂ ਨਿਯਮਿਤ ਰੂਪ ਵਿਚ ਕੱਢਿਆ ਜਾ ਰਿਹਾ ਹੈ ਫਲੈਗ ਮਾਰਚ : ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਸਮਾਜ ਵਿਰੋਧੀ ਤੱਤਾਂ ‘ਤੇ ਬਾਜ ਅੱਖ ਰੱਖਣ ਲਈ ਲਗਾਏ ਗਏ ਹਨ ਵਿਸ਼ੇਸ਼ ਨਾਕੇ ਤੇ ਅੰਤਰ-ਰਾਜੀ ਨਾਕੇ ਪੰਜਾਬ ਪੁਲਿਸ ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਏਗੀ : ਅਰਪਿਤ ਸ਼ੁਕਲਾ ਚੰਡੀਗੜ, 08 ਮਈ : ਪੁਲਿਸ ਦੇ ਸਪੈਸ਼ਲ ਡਾਇਰੈਕਟਰ ਜਨਰਲ (ਸਪੈਸਲ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਜਲੰਧਰ ਲੋਕ ਸਭਾ ਜ਼ਿਮਣੀ ਚੋਣ ਨੇੜੇ ਹੋਣ....
ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹੇ ‘’ਚ ਕੁੱਲ 1173 ਲਾਭਪਾਤਰੀਆਂ ਦੇ ਬੈਂਕ ਖਾਤਿਆਂ ਲੂ’ਚ ਪਾਈ ਗਈ ਹੈ 5 ਕਰੋੜ 98 ਲੱਖ ਦੀ ਰਾਸ਼ੀ: ਬ੍ਰਮ ਸ਼ੰਕਰ ਜਿੰਪਾ
ਲੋੜਵੰਦ ਲੜਕੀਆਂ ਨੂੰ ਵਿਆਹ ਦੇ ਮੌਕੇ ‘’ਤੇ ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਂਦੀ ਹੈ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਹੁਸ਼ਿਆਰਪੁਰ, 08 ਮਈ : ਪੰਜਾਬ ਸਰਕਾਰ ਵਲੋਂ ਲੋੜਵੰਦ ਲੜਕੀਆਂ ਨੂੰ ਵਿਆਹ ਦੇ ਮੌਕੇ ‘’ਤੇ ਆਸ਼ੀਰਵਾਦ ਸਕੀਮ ਤਹਿਤ ਦਿੱਤੀ ਜਾਂਦੀ 51 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਜ਼ਿਲ੍ਹੇ ਵਿੱਚ ਕੁੱਲ 1173 ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਮੈਨੇਜਮੈਂਟ ਸਿਸਟਮ ਰਾਹੀਂ 5,98,23,000 ਰੁਪਏ ਦੀ ਰਾਸ਼ੀ ਪਾ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ....
ਚੰਨੀ ਨੇ ਹਾਰ ਦੇ ਡਰੋਂ ਆਪ ਤੇ ਬੂਥ ਕੈਪਚਰਿੰਗ ਦਾ ਇਲਜਾਮ ਲਗਾਇਆ ਹੈ : ਕੈਬਨਿਟ ਮੰਤਰੀ ਅਮਨ ਅਰੋੜਾ  
ਜਲੰਧਰ, 08 ਮਈ : ‘ਆਪ’ ਉਮੀਦਵਾਰ ਲਈ ਜਲੰਧਰ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਾਬਕਾ ਸੀਐੱਮ ਚੰਨੀ ਨੂੰ ਲੰਬੇ ਹੱਥੀ ਲਿਆ। ਉਨਾਂ ਨੇ ਕਿਹਾ ਕਿ ਚੰਨੀ ਨੇ ਹਾਰ ਦੇ ਡਰੋਂ ਆਪ ਤੇ ਬੂਥ ਕੈਪਚਰਿੰਗ ਦਾ ਇਲਜਾਮ ਲਗਾਇਆ ਹੈ। ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੂਥ ਕੈਪਚਰਿੰਗ ਵਰਗੇ ਘਟੀਆ ਕੰਮ ਨਹੀਂ ਕਰਦੇ। ਅਰੋੜਾ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਹੈ ਕਿ ਉਹ ਜਲੰਧਰ ਜ਼ਿਮਨੀ ਚੋਣ ਹਾਰ ਜਾਵੇਗੀ, ਜਿਸ ਕਾਰਨ ਉਹ ਆਪ ਤੇ ਬੂਥ ਕੈਪਚਰਿੰਗ ਵਰਗੇ ਘਟੀਆ ਇਲਜ਼ਾਮ ਲਗਾ ਰਹੀ ਹੈ।....
ਵਿਸ਼ਵ ਰੈਡ ਕਰਾਸ ਦਿਵਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਸੰਸਥਾਪਕ ਜੀਨ ਹੈਨਰੀ ਡੁਨਟ ਨੂੰ ਯਾਦ ਕੀਤਾ ਗਿਆ
ਨਵਾਂ ਸ਼ਹਿਰ, 08 ਮਈ : ਵਿਸ਼ਵ ਰੈਡ ਕਰਾਸ ਦਿਵਸ ਮੌਕੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਇੱਕ ਸੰਖੇਪ ਸਮਾਗਮ ਕਰਕੇ, ਰੈਡ ਕਰਾਸ ਸੁਸਾਇਟੀ ਦੇ ਜਨਮਦਾਤਾ ਜੀਨ ਹੈਨਰੀ ਡੁਨਟ ਨੂੰ ਯਾਦ ਕੀਤਾ ਗਿਆ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਇਸ ਮੌਕੇ ਆਖਿਆ ਕਿ ਵਿਸ਼ਵ ਰੈਡ ਕਰਾਸ ਦਿਵਸ ਇਸ ਦੇ ਸੰਸਥਾਪਕ ਜੀਨ ਹੈਨਰੀ ਡੁਨਟ ਨੂੰ ਸਮਰਪਿਤ ਹੈ। ਪਹਿਲੇ ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਜੀਨ ਹੈਨਰੀ ਡੁਨਟ ਨੇ ਅੰਤਰ ਰਾਸ਼ਟਰੀ ਰੈਡ ਕਰਾਸ ਕਮੇਟੀ ਦੀ....
ਡਿਪਟੀ ਕਮਿਸ਼ਨਰ ਵੱਲੋਂ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਵਾਲਿਆਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਲਾਇਬਰੇਰੀ ਅਤੇ ਕੰਪਿਊਟਰਾਂ ਦੀਆਂ ਸੇਵਾਵਾਂ ਲੈਣ ਦਾ ਸੱਦਾ
ਨਵਾਂਸ਼ਹਿਰ, 08 ਮਈ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਲਾਇਬਰੇਰੀ ਦਾ ਦੌਰਾ ਕਰਕੇ ਉੱਥੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜੁਆਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਰੀਅਰ ਪ੍ਰਤੀ ਉਤਸ਼ਾਹਿਤ ਕੀਤਾ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਨੌਜੁਆਨਾਂ ਨੂੰ ਪੰਜਾਬ ਸਰਕਾਰ ਵੱਲਾਂ ਮੁਹੱਈਆ ਕਰਵਾਏ ਇਸ ਮੰਚ ਦੀਆਂ ਸੇਵਾਵਾਂ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਲਾਇਬਰੇਰੀ ਵਿੱਚ ਜਿੱਥੇ ਰੋਜ਼ਾਨਾ ਅੰਗਰੇਜ਼ੀ ਤੇ ਪੰਜਾਬੀ ਅਖਬਾਰਾਂ ਦੀ....
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ
ਹੁਸ਼ਿਆਰਪੁਰ, 08 ਮਈ : ਸਹਾਇਕ ਕਮਿਸ਼ਨਰ-ਕਮ-ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਿਓਮ ਭਾਰਦਵਾਜ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਅਗਵਾਈ ਹੇਠ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ ਗਿਆ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਸੰਸਥਾਪਕ ਸਰ ਜੀਨ ਹੈਨਰੀ ਡਿਓਨਾ ਅਤੇ ਭਾਈ ਘਨੱ੍ਹਈਆ ਜੀ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਦਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ....
ਰੂਸ, ਇਥੋਪੀਆ ਦੀਆਂ ਯੂਨੀਵਰਸਿਟੀਆਂ ਅਤੇ ਐਲਪੀਯੂ ਵਲੋਂ ਕੰਪਿਊਟਿੰਗ ਸਾਇੰਸਜ਼ 'ਤੇ ਸਾਂਝੀ ਅੰਤਰਰਾਸ਼ਟਰੀ ਕਾਨਫਰੰਸ ਆਯੋਜਿਤ
ਜਲੰਧਰ, 08 ਮਈ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ ) ਨੇ ਰੂਸ ਦੀ ਸਦਰਨ ਫੈਡਰਲ ਯੂਨੀਵਰਸਿਟੀ (SFedU) ਅਤੇ ਇਥੋਪੀਆ ਦੀ ਮਿਜ਼ਾਨ ਟੇਪੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੰਪਿਊਟਿੰਗ ਵਿਗਿਆਨ 'ਤੇ 7ਵੀਂ ਅੰਤਰਰਾਸ਼ਟਰੀ ਕਾਨਫਰੰਸ (ICCS-2023) ਦਾ ਆਯੋਜਨ ਕੀਤਾ। ਇੱਥੇ, ਰੂਸ, ਮਲੇਸ਼ੀਆ, ਇਥੋਪੀਆ, ਦੱਖਣੀ ਕੋਰੀਆ, ਸ਼੍ਰੀਲੰਕਾ ਸਮੇਤ 21 ਦੇਸ਼ਾਂ ਦੇ ਕੰਪਿਊਟਿੰਗ ਦੇ ਮਾਹਿਰਾਂ ਨੇ ਐਲਪੀਯੂ ਦੇ ਹਜ਼ਾਰਾਂ ਵਿਦਿਆਰਥੀਆਂ ਨਾਲ ਸਰੀਰਕ , ਵਰਚੁਅਲ ਤੌਰ 'ਤੇ ਅਤੇ ਰਿਸਰਚ ਸਬਮਿਸ਼ਨਾਂ ਰਾਹੀਂ ਗੱਲਬਾਤ....