ਦੋਆਬਾ

ਸਿਹਤ ਪੱਖੋ ਸੁਲਤਾਨਪੁਰ ਲੋਧੀ ਨੂੰ ਬਣਵਾਂਗੇ ਮਾਡਲ ਸ਼ਹਿਰ: ਡਾ. ਬਲਬੀਰ 
- ਸਾਫ਼ ਸੁਥਰਾ ਵਾਤਾਵਰਣ ਦੇ ਕੇ ਦਵਾਈਆਂ ਤੋਂ ਛਡਾਵਾਂਗੇ ਖਹਿੜਾ - ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਮੁਲਾਕਾਤ - ਆਯੂਸ਼ਮਾਨ ਕਾਰਡ ਨੂੰ ਹਸਪਤਾਲ ਵਿੱਚ ਚਲਾਉਣ ਦੀ ਸੰਤ ਸੀਚੇਵਾਲ ਨੇ ਕੀਤੀ ਮੰਗ ਸੁਲਤਾਨਪੁਰ ਲੋਧੀ, 27 ਜਨਵਰੀ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਪੰਜਾਬ ਦਾ ਬੇਹਤਰੀਨ ਹਸਪਤਾਲ ਬਣਾਵਾਂਗੇ। ਉਹਨਾਂ ਨਿਰਮਲ ਕੁਟੀਆ ਸੀਚੇਵਾਲ ਵਿਖੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ....
ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵਿਸ਼ੇਸ਼ ਸਨਮਾਨ
ਨਵਾਂ ਸ਼ਹਿਰ, 27 ਜਨਵਰੀ : ਪੰਜਾਬ ਸਰਕਾਰ ਨੇ ਅੱਜ ਦੇਸ਼ ਦੇ 74ਵੇਂ ਗਣਤੰਤਰ ਦਿਹਾੜੇ ਮੌਕੇ ਮਨੁੱਖਤਾ ਲਈ ਸਿਹਤ ਸੇਵਾਵਾਂ ਵਿਚ ਬੇਮਿਸਾਲ ਯੋਗਦਾਨ ਪਾਉਣ ਅਤੇ ਸ਼ਲਾਘਾਯੋਗ ਕੰਮ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੇ ਚਾਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਹੈ। ਪੰਜਾਬ ਦੇ ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਆਈ.ਟੀ.ਆਈ. ਗਰਾਊਂਡ ਨਵਾਂਸ਼ਹਿਰ ਵਿਖੇ ਮਨਾਏ ਜਾ ਰਹੇ ਦੇਸ਼ ਦੇ 74ਵੇਂ ਗਣਤੰਤਰ....
ਪੰਜਾਬ ਨੂੰ, ਪੰਜਾਬ ਤੋਂ ਚਲਾਇਆ ਜਾ ਸਕਦਾ ਹੈ, ਜੇ ਪੰਜਾਬ ਦਿੱਲੀ ਤੋਂ ਚਲਾਇਆ ਜਾਵੇਗਾ ਤਾਂ ਲੋਕ ਮਨਜ਼ੂਰ ਨਹੀਂ ਕਰਨਗੇ : ਰਾਹੁਲ ਗਾਂਧੀ
ਹੁਸਿਆਰਪੁਰ, 17 ਜਨਵਰੀ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਲੀਮੈਂਟ ਮੈਂਬਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਸੂਹਾ ਵਿਖੇ ਪੁੱਜੀ ਤੇ ਇਸ ਮੌਕੇ ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਉਨ੍ਹਾਂ ਈਵੀਐਮ, ਕਾਂਗਰਸੀ ਆਗੂਆਂ/ਵਰਕਰਾਂ ਦੀ ਭਾਜਪਾ ’ਚ ਸਮੂਲੀਅਤ, ਕਿਸਾਨਾਂ ਦੀ ਆਮਦਨ ਸਬੰਧੀ, 1984 ਦੇ ਸਿੱਖ ਕਤਲੇਆਮ ਸਮੇਤ ਹੋਰਨਾਂ ਕਈ ਮੁੱਦਿਆਂ ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਰਾਹੁਲ....
ਸੜਕੀ ਤੇ ਰੇਲਵੇ ਆਵਾਜਾਈ ਲਤੀਫ਼ਪੁਰਾ ਦੇ ਮਸਲੇ ਉੱਪਰ ਗੁੰਗੀ,ਬੋਲੀ ਸਰਕਾਰ ਦੀ ਜ਼ੁਬਾਨ ਖੁਲਵਾਉਣ ਲਈ ਕੀਤਾ ਗਿਆ ਹੈ : ਭੰਡਾਲ
ਜਲੰਧਰ,16 ਜਨਵਰੀ : ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤੀ ਲੋਕਾਂ ਨੇ ਏਥੇ ਧੰਨੋ ਵਾਲੀ ਨੇੜੇ 4 ਘੰਟੇ ਲਈ ਹਾਈਵੇ ਤੇ ਰੇਲਵੇ ਟਰੈਕ ਜਾਮ ਕੀਤਾ। ਇਹ ਜਾਮ ਸਵੇਰੇ ਠੀਕ 11:30 ਵਜੇ ਸ਼ੁਰੂ ਕੀਤਾ ਗਿਆ ਅਤੇ 3:30 ਵਜੇ ਸਮਾਪਤ ਖ਼ਤਮ ਕੀਤਾ ਗਿਆ।ਜਾਮ ਦੌਰਾਨ ਜਿੱਥੇ ਵਿਆਹ ਵਾਲੀਆਂ ਤਿੰਨ ਗੱਡੀਆਂ, 2 ਐਂਬੂਲੈਂਸ ਨੂੰ ਜਾਮ ਖੋਲ ਕੇ ਲਗਾਇਆ ਗਿਆ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਰਾਹਤ ਦਿੱਤੀ ਗਈ। ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ....
ਜੇਲ੍ਹਾਂ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਲਈ ਰੂਪ-ਰੇਖਾ ਤਿਆਰ ਕਰ ਰਹੀ ਹੈ ਸੂਬਾ ਸਰਕਾਰ
ਜੇਲ੍ਹਾਂ ਵਿਚ ਮੈਡੀਕਲ ਸਟਾਫ ਪੱਕੇ ਤੌਰ ਉਤੇ ਤਾਇਨਾਤ ਕਰਨ ਦਾ ਐਲਾਨ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਨ ਲਈ ਜੇਲ੍ਹਾਂ ਵਿੱਚ ਸਥਾਪਤ ਹੋ ਰਹੇ ਹਨ ਕਾਨਫਰੰਸਿੰਗ ਰੂਮ ਕਪੂਰਥਲਾ, 16 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਜੇਲ੍ਹਾਂ ਵਿਚ ਵਿਗਿਆਨਕ ਲੀਹਾਂ ਉਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਲਈ ਵਿਆਪਕ ਰੂਪ-ਰੇਖਾ ਤਿਆਰ ਕਰ ਰਹੀ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਜ਼ਿਲ੍ਹਾ ਜੇਲ੍ਹ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਚ....
ਪੰਜਾਬ ਨੂੰ ਦਿੱਲੀ ਦਾ ਰਿਮੋਟ ਕੰਟਰੋਲ ਨਹੀਂ ਬਣਨਾ ਚਾਹੀਦਾ, ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾਣਾ ਚਾਹੀਦਾ ਹੈ : ਰਾਹੁਲ ਗਾਂਧੀ
ਜਲੰਧਰ, 16 ਜਨਵਰੀ : ਭਾਰਤ ਜੋੜੋ ਯਾਤਰਾ ਅੱਜ ਕਾਲਾ ਬੱਕਰਾ ਨੇੜੇ ਅਵਤਾਰ ਰੀਜੈਂਸੀ ਤੋਂ ਸ਼ੁਰੂ ਹੋਈ, ਯਾਤਰਾ ਦੌਰਾਨ ਜਿੱਥੇ ਰਾਹੁਲ ਗਾਂਧੀ ਪੈਦਲ ਚੱਲ ਰਹੇ ਸਨ, ਉੱਥੇ ਉਨ੍ਹਾਂ ਨਾਲ ਵੱਡੀ ਗਿਣਤੀ ਸਮੱਰਥਕ ਅਤੇ ਪਾਰਟੀ ਦੇ ਵੱਡੇ ਆਗੂ ਨਾਲ ਚੱਲ ਰਹੇ ਸਨ। ਅੱਜ ਦੀ ਪੈਦਲ ਯਾਤਰਾ 23 ਕਿਲੋਮੀਟਰ ਚੱਲੇਗੀ, ਜੋ ਦੋ ਪੜਾਵਾਂ ’ਚ ਹੋਵੇਗੀ। ਜਲੰਧਰ ਦੇ ਕਾਲਾ ਬੱਕਰਾ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਅੱਡਾ ਚੱਕ ਵਿਖੇ ਟੀ-ਬ੍ਰੇਕ ਤੋਂ ਬਾਅਦ ਖਰਲ ਕਲਾਂ ਆਦਮਪੁਰਾ ਵਿਖੇ ਪਹਿਲੇ ਸਟਾਪ 'ਤੇ ਰੁਕੇਗੀ। ਇਹ ਯਾਤਰਾ ਇੱਥੋਂ....
ਮੰਤਰੀ ਬੈਂਸ ਵੱਲੋਂ ਯੂਨੀਵਰਸਿਟੀਆਂ ਨੂੰ ਮਿਲਕੇ ਪੰਜਾਬ ਨੂੰ ਸਟਾਰਟ-ਅਪ ਹੱਬ ਬਣਾਉਣ ਦਾ ਸੱਦਾ
- ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 27ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਬੈਂਸ - ਸਕੂਲ, ਕਾਲਜ, ਤਕਨੀਕੀ ਸਿੱਖਿਆ ਦੇ ਅਦਾਰਿਆਂ ਤੇ ਯੂਨੀਵਰਸਿਟੀਆਂ ਨੂੰ ਮਿਲਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ - ਪ੍ਰਸਿੱਧ ਉਦਯੋਗਪਤੀ ਹਰਜਿੰਦਰ ਸਿੰਘ ਚੀਮਾ, ਸੁਰੇਂਦਰ ਵਿਕਰਮ ਸਿੰਘ ਤੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਰਾਹੁਲ ਦਾਵੇਸਰ ਤੇ ਕੌਸ਼ਲ ਸਿੰਘ ਨੂੰ ਮਿਲਿਆ ਵਿਸ਼ੇਸ਼ ਸਨਮਾਨ ਜਲੰਧਰ, 16 ਜਨਵਰੀ : ਤਕਨੀਕੀ....
ਭਾਰਤ ਜੋੜੋ ਯਾਤਰਾ ’ਚ ਸ਼ਾਮਿਲ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ, ਰਾਹੁਲ ਗਾਂਧੀ ਨਾਲ ਚੱਲਦੇ ਆਏ ਨਜ਼ਰ
ਜਲੰਧਰ, 15 ਜਨਵਰੀ : ਭਾਰਤ ਜੋੜੋ ਯਾਤਰਾ ਖਾਲਸਾ ਕਾਲਜ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਵਿਖੇ ਮੱਥਾ ਟੇਕਿਆ। ਮੰਦਿਰ ਪੁਜਾਰੀ ਨੇ ਰਾਹੁਲ ਗਾਂਧੀ ਨੂੰ ਤਿਲਕ ਲਾਇਆ ਅਤੇ ਅਸ਼ੀਰਵਾਦ ਦਿੱਤਾ। ਜ਼ਿਕਰਯੋਗ ਹੈ ਕਿ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਕਾਰਨ ਭਾਰਤ ਜੋੜੋ ਯਾਤਰਾ ਨੂੰ 24 ਘੰਟਿਆਂ ਲਈ ਮੁਅੱਤਲ ਕੀਤੇ ਜਾਣ ਤੋਂ ਬਾਅਦ ਐਤਵਾਰ ਨੂੰ ਜਲੰਧਰ ਦੇ ਖਾਲਸਾ ਕਾਲਜ ਗਰਾਊਂਡ ਤੋਂ ਮੁੜ ਸ਼ੁਰੂ ਹੋਈ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ....
ਸੜਕ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ : ਕੈਬਨਿਟ ਮੰਤਰੀ ਜ਼ਿੰਪਾ
ਹੁਸ਼ਿਆਰਪੁਰ, 15 ਜਨਵਰੀ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਵੱਲੋਂ ਅਪਣਾਈ ਗਈ ਸਾਵਧਾਨੀ ਸਾਡੀਆਂ ਅਤੇ ਹੋਰ ਕੀਮਤੀ ਜਾਨਾਂ ਨੂੰ ਬਚਾ ਸਕਦੀ ਹੈ। ਉਹ ਐਤਵਾਰ ਨੂੰ ਸੜਕ ਸੁਰੱਖਿਆ ਸਪਤਾਹ ਤਹਿਤ ਨਲੋਈਆਂ ਚੌਕ ਹੁਸ਼ਿਆਰਪੁਰ ਵਿਖੇ ਵਾਹਨਾਂ 'ਤੇ ਰਿਫਲੈਕਟਰ ਲਗਾਉਣ ਮੌਕੇ ਵਾਹਨ ਚਾਲਕਾਂ ਨੂੰ ਸੰਬੋਧਨ ਕਰ ਰਹੇ ਸਨ| ਇਸ ਦੌਰਾਨ ਉਨ੍ਹਾਂ ਨੇ ਕਈ ਕਮਰਸ਼ੀਅਲ ਵਾਹਨਾਂ 'ਤੇ ਰਿਫਲੈਕਟਰ ਲਗਾਏ। ਕੈਬਨਿਟ ਮੰਤਰੀ ਨੇ ਕਿਹਾ....
ਚੌਧਰੀ ਸੰਤੋਖ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਕੀਤਾ ਸਸਕਾਰ, ਰਾਹੁਲ ਗਾਂਧੀ ਨੇ ਦਿੱਤੀ ਸਰਧਾਂਜਲੀ
ਧਾਲੀਵਾਲ, 15 ਜਨਵਰੀ : ਜਲੰਧਰ ਤੋਂ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਸੰਤੋਖ ਸਿੰਘ ਚੌਧਰੀ ਬੀਤੇ ਕੱਲ੍ਹ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਜਿੰਨ੍ਹਾਂ ਦਾ ਅੱਜ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ਕਾਦੀਆਂ ਵਿਖੇ ਕਰ ਦਿੱਤਾ ਗਿਆ। ਚੌਧਰੀ ਸੰਤੋਖ ਸਿੰਘ ਦੀ ਅੰਤਿਮ ਯਾਤਰਾ ਅੱਜ ਜਲੰਧਰ ਸ਼ਹਿਰ ਦੇ ਫੁੱਟਬਾਲ ਚੌਂਕ ਤੋਂ ਰਵਾਨਾ ਹੋਈ, ਜੋ ਉਨ੍ਹਾਂ ਦੇ ਪਿੰਡ ਪੁੱਜੀ। ਇੱਥੇ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ, ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ....
ਮਾਘੀ ਮੌਕੇ ਨਿਰਮਲ ਕੁਟੀਆ ਸੀਚੇਵਾਲ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ
ਸੁਲਤਾਨਪੁਰ ਲੋਧੀ, 14 ਜਨਵਰੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਨਿਰਮਲ ਕੁਟੀਆ ਸੀਚੇਵਾਲ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਿਰਮਲ ਕੁਟੀਆ ਤੋਂ ਸ਼ੁਰੂ ਹੋ ਕੇ ਇਹ ਨਗਰ ਕੀਰਤਨ ਪਿੰਡ ਸੀਚੇਵਾਲ ਦੀ ਪਰਿਕਰਮਾ ਕਰਕੇ ਪਿੰਡ ਚੱਕ ਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਪੁਰ, ਰੂਪੇਵਾਲ, ਰੂਪੇਵਾਲ ਅੱਡਾ, ਮਹਿੰਮੂਵਾਲ....
ਪੰਜਾਬ ਸਰਕਾਰ ਦਾ ਉਦੇਸ਼ ਲੋਕਾਂ ਨੂੰ ਪੀਣ ਲਈ ਨਹਿਰੀ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣਾ ਹੈ : ਮੰਤਰੀ ਜ਼ਿੰਪਾ
- ਕੈਬਨਿਟ ਮੰਤਰੀ ਨੇ ਵਾਰਡ ਨੰਬਰ 23 ਵਿੱਚ ਟਿਊਬਵੈੱਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ - 26 ਲੱਖ ਦੀ ਲਾਗਤ ਨਾਲ ਬਣਨ ਵਾਲੇ ਟਿਊਬਵੈੱਲ ਦਾ ਕੰਮ 15 ਦਿਨਾਂ 'ਚ ਪੂਰਾ ਹੋਵੇਗਾ ਹੁਸ਼ਿਆਰਪੁਰ, 14 ਜਨਵਰੀ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਲੋਕਾਂ ਨੂੰ ਪੀਣ ਲਈ ਨਹਿਰੀ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣਾ ਹੈ, ਜਿਸ ਲਈ ਲਗਾਤਾਰ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ....
ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਅਚਾਨਕ ਦੇਹਾਂਤ
ਫਗਵਾੜਾ, 14 ਜਨਵਰੀ : ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਦੇਹਾਂਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਉਹ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਿਲ ਹੋਏ ਸਨ, ਕਿ ਉਨ੍ਹਾਂ ਦੀ ਸਿਹਤ ਅਚਾਨਕ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿਸ ਤੋਂ ਕੁੱਝ ਦੇਰ ਬਾਅਦ ਡਾਕਟਰਾਂ ਨੇ ਚੌਧਰੀ ਸੰਤੋਖ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਮ.ਪੀ. ਚੌਧਰੀ ਸੰਤੋਖ ਸਿੰਘ ਦੀ ਮੌਤ....
ਗੱਡੀ ਲੁੱਟ ਕੇ ਭੱਜ ਰਹੇ ਗੈਂਗਸਟਰਾਂ ਵੱਲੋਂ ਫਗਵਾੜਾ ‘ਚ ਗੋਲੀਆਂ ਮਾਰਕੇ ਸਿਪਾਹੀ ਦਾ ਕਤਲ
ਫਗਵਾੜਾ, 9 ਜਨਵਰੀ : ਸੂਬੇ ’ਚ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਚ ਆ ਗਈ ਹੈ। ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਜ਼ਬਰਦਸਤ ਗੋਲੀਬਾਰੀ ਹੋਈ। ਜਿਸ ਕਾਰਨ ਇੱਕ ਪੁਲਿਸ ਮੁਲਾਜ਼ਮ ਦੇ ਗੋਲੀ ਵੱਜਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਮੁਠਭੇੜ ਦੌਰਾਨ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ ਸੀ, ਜਦਕਿ ਇੱਕ ਫਰਾਰ ਹੋਣ ਦਾ ਕਾਮਯਾਬ ਹੋਇਆ। ਗੋਲੀ ਵੱਜਣ ਕਾਰਨ ਤਿੰਨ ਲੁਟੇਰੇ ਵੀ ਜ਼ਖਮੀ ਹੋ ਗਏ ਹਨ। ਦੱਸ ਦਈਏ ਕਿ....
ਜਲੰਧਰ ਡੀਸੀ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਇਮੀਗ੍ਰੇਸ਼ਨ, ਆਈਲੈਟਸ ਸੈਂਟਰਾਂ ਦੇ ਕੀਤੇ ਲਾਇਸੈਂਸ ਮੁਅਤੱਲ
ਜਲੰਧਰ, 06 ਜਨਵਰੀ : ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਪੰਜਾਬ ਟਰੈਵਲਜ਼ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2014 ਤਹਿਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਇੰਮੀਗ੍ਰੇਸ਼ਨ, ਸਲਾਹਕਾਰਾਂ, ਆਈਲੈਟਸ ਸੈਂਟਰਾਂ ਖਿਲਾਫ ਸਖ਼ਤ ਕਾਰਵਾਈ ਕਰਦੇ ਹੋਏ ਲਾਇਸੈਂਸ ਮੁਅਤੱਲ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਐਕਟ ਤਹਿਤ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 1320 ਇੰਮੀਗ੍ਰੇਸ਼ਨ-ਸਲਾਹਕਾਰਾਂ/ਟਿਕਟਿੰਗ ਏਜੰਟਾਂ, ਆਈਲੈਟਸ ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ....