ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ

ਗੁਰੂ ਨਾਨਕ ਦੇਵ ਜੀ ਦੇ ਆਗਮਨ ਵਕਤ ਭਾਰਤ ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਿਕ ਪੱਧਰ ‘ਤੇ ਪੂਰੀ ਤਰਾਂ ਨਾਲ ਉੱਖੜਿਆ ਹੋਇਆ ਸੀ । ਸਮੇ ਦੇ ਹਾਲਾਤ ਇਨਸਾਨ ਦੇ ਦ੍ਰਿਸ਼ਟੀਕੋਣ ਨੂੰ ਪ੍ਰਭਾਵਿਤ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ । ਗੁਰੂ ਸਾਹਿਬ ਨੇ ਆਪਣੀ ਤੀਖਣ ਬੁੱਧੀ ਸਦਕਾ ਉਸ ਸਮੇ ਆਪਣੇ ਉਦੇਸ਼ਾਂ ਨੂੰ ਮੂਹਰੇ ਰੱਖਕੇ ਹਾਲਾਤਾਂ ਨਾਲ ਟੱਕਰ ਲੈਣ ਲਈ ਕਾਰਜ ਸ਼ੁਰੂ ਕੀਤਾ । ਉਹਨਾਂ ਸਮੁੱਚੇ ਵਿਸ਼ਵ ਵਿੱਚ ‘ਸਭੇ ਸਾਂਝੀਵਾਲ ਸਦਾਇਨਿ’ ਦਾ ਇਲਾਹੀ ਨਾਦ ਵਜਾ ਕੇ ਮਨੁੱਖਤਾ ਦੇ ਭਲੇ ਦਾ ਬੀੜਾ ਚੁੱਕਿਆ । ਗੁਰੂ ਸਾਹਿਬ ਨੇ ਆਪਣੀਆਂ ਸਿੱਖਿਆਵਾਂ ਜ਼ਰੀਏ ਮਨੁੱਖ ਨੂੰ ਉਸਦੇ ਅਸਲ ਧਰਮ ਵਾਰੇ ਜਾਣੂ ਕਰਵਾਇਆ ।

ਉਹਨਾਂ ਸਦੀਆਂ ਤੋਂ ਕਰਮਕਾਂਡਾਂ ਵਿੱਚ ਜਕੜੇ ਲੋਕਾਂ ਨੂੰ ਆਜਾਦ ਕਰਵਾਕੇ ਇੱਕ ਸੱਚਾ ਅਤੇ ਸੁੱਚਾ ਜੀਵਨ ਜਿਉਣ ਦੀ ਜਾਂਚ ਸਿਖਾਈ । ਗੁਰੂ ਜੀ ਨੇ ਇਸਤਰੀ ਅਤੇ ਦੱਬੇ ਕੁਚਲੇ ਗਰੀਬ ਵਰਗ ਦੇ ਲੋਕਾਂ ਨੂੰ ਉਹਨਾਂ ਉੱਪਰ ਹੁੰਦੇ ਜਬਰ ਜ਼ੁਲਮ ਵਿਰੁੱਧ ਡਟਣ ਲਈ ਆਪਣੀਆਂ ਸਿੱਖਿਆਵਾਂ ਰਾਹੀਂ ਜਾਗਰੂਕ ਕੀਤਾ । ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਪ੍ਰਭੂ ਭਗਤੀ ਦਾ ਮਾਰਗ ਸਿਖਾਇਆ । ਉਹਨਾਂ ਦੀ ਸਮੁੱਚੇ ਸੰਸਾਰ ਨੂੰ ਦਿੱਤੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚੋਂ ਮਿਲਦੀ ਹੈ ।

ਸਿੱਖ ਮਰਿਯਾਦਾ ਅਨੁਸਾਰ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਤਿੰਨ ਪ੍ਰਕਾਰ ਨਾਲ ਮੰਨਿਆਂ ਜਾਂਦਾ ਹੈ ।Image removed.

 ਵੰਡ ਛਕੋ : ਹਰ ਮਨੁੱਖ ਨਾਲ ਭਾਈਚਾਰਕ ਸਾਂਝ ਬਣਾਉਣਾ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ । 

 ਕਿਰਤ ਕਰੋ : ਮਨੁੱਖ ਨਾਲ ਬਿਨਾ ਕਿਸੇ ਭੇਦਭਾਵ ਕੀਤਿਆਂ , ਕਿਸੇ ਵੀ ਦੂਸਰੇ ਵਿਅਕਤੀ ਉੱਤੇ ਦਯਾ ਦੀ  ਭਾਵਨਾ ਰੱਖਦੇ ਹੋਏ ਇਮਾਨਦਾਰੀ ਨਾਲ ਹੱਕ ਅਤੇ ਸੱਚ ਦੀ ਕਮਾਈ ਕਰਦਿਆਂ ਉੱਚਾ ਅਤੇ ਸੁੱਚਾ ਜੀਵਨ  ਬਸਰ ਕਰਨਾ ।

ਨਾਮ ਜਪੋ : ਇਨਸਾਨ ਦੀਆਂ ਪੰਜ ਕਮਜ਼ੋਰੀਆਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਦੂਰ ਰਹਿੰਦਿਆਂ ਹਮੇਸ਼ਾਂ  ਹੀ ਪ੍ਰਮਾਤਮਾ ਦਾ ਸਿਮਰਨ ਕਰਨਾ ।