ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ ਸੰਸਦ ਰਤਨ ਐਵਾਰਡ

  • ਵਿਧਾਨ ਸਭਾ ਹਲਕਾ ਨਕੋਦਰ ਤੋਂ ਡਾਕਟਰ ਨਵਜੋਤ ਦਈਆ ਨੇ ਦਿੱਤੀ ਵਧਾਈ 

ਨਕੋਦਰ, 18 ਮਈ 2025 : ਵਿਧਾਨ ਸਭਾ ਹਲਕਾ ਨਕੋਦਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਨਵਜੋਤ ਸਿੰਘ ਦਹੀਆ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ  ਸੰਸਦ ਰਤਨ ਐਵਾਰਡ ਐਲਾਨ ਹੋਣ ਤੇ ਵਧਾਈ ਦਿੱਤੀ ਉਹਨਾਂ ਕਿਹਾ ਕਿ ਪੰਜਾਬ ਦੇ ਚਰਨਜੀਤ ਚੰਨੀ ਪਹਿਲੇ ਅਜਿਹੇ ਨੇਤਾ ਹਨ ਜੋ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਹੋਏ ਹਨ ਅਤੇ ਕਿਸਾਨ ਪੱਖੀ ਤੇ ਮਜ਼ਦੂਰ ਪੱਖੀ ਹਮੇਸ਼ਾ ਹੀ ਆਵਾਜ਼  ਲੋਕ ਸਭਾ ਦੇ ਵਿੱਚ ਬੁਲੰਦ ਕਰ ਰਹੇ ਹਨ। ਉਹਨਾਂ ਕਿਹਾ ਕਿ ਚਰਨਜੀਤ ਚੰਨੀ ਬਹੁਤ ਹੀ ਇਮਾਨਦਾਰ ਅਤੇ ਬੇਦਾਗ ਨੇਤਾ ਹੋਣ ਦੇ ਨਾਲ ਨਾਲ ਪੰਜਾਬੀਆਂ ਦੇ ਮਨ ਪਸੰਦ ਨੇਤਾ ਹਨ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕਿਹਾ ਕਿ ਕਿਰਤੀ ਕਾਮਿਆਂ ਦੀ ਐਗਰੀਕਲਚਰ ਕਮੇਟੀ ਦੇ ਵਿੱਚ ਪਾਉਣ ਦੀ ਪਹਿਲੀ ਵਾਰੀ ਉਹਨਾਂ ਨੇ  ਗੱਲ ਕੀਤੀ ਅਤੇ ਜਿਸ ਦਾ ਲਾਭ ਕਿਸਾਨਾਂ ਨੂੰ ਵੀ ਹੋਵੇ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਐਗਰੀਕਲਚਰ ਕਮੇਟੀ ਦੇ ਵਿੱਚ ਜਿਹੜੇ ਪਿੰਡਾਂ ਚ ਮਜ਼ਦੂਰ ਕੰਮ ਕਰਦੇ ਆ ਉਹਨਾਂ ਬੰਦਿਆਂ ਨੂੰ ਕਿਸਾਨਾਂ ਦੇ ਨਾਲ ਜੋੜਿਆ ਜਾਵੇ ਕਿਉਂਕਿ ਉਹ ਇੱਕ ਦੂਜੇ ਤੇ ਨਿਰਭਰ ਆ । ਕਿਸਾਨ ਦੇ ਨਾਲ ਮਜ਼ਦੂਰ ਵੀ ਖੇਤਾਂ ਦੇ ਵਿੱਚ ਬਰਾਬਰ ਦੇ ਕੰਮਕਾਜ ਵਿੱਚ ਹਿੱਸਾ ਪਾਉਂਦੇ ਹਨ। ਸੋ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਜੋੜਿਆ ਜਾਵੇ।