ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ

ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿµਦ ਸਿµਘ ਜੀ ਦੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿµਘ ਜੀ ਦਾ ਜਨਮ 17 ਨਵµਬਰ 1704 ਈਸਵੀ ਨੂੰ ਅਤੇ ਸਾਹਿਬਜ਼ਾਦਾ ਫ਼ਤਿਹ ਸਿµਘ ਜੀ ਦਾ ਜਨਮ 26 ਫ਼ਰਵਰੀ 1699 ਈਸਵੀ ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ।ਛੋਟੇ ਸਾਹਿਬਜ਼ਾਦਿਆਂ ਦਾ ਪਾਲਣ-ਪੋਸ਼ਣ ਵੀ ਪਰਿਵਾਰ ਵਿੱਚ ਉੱਨ੍ਹਾਂ ਦੇ ਵੱਡੇ ਵੀਰਾਂ ਸਾਹਿਬਜ਼ਾਦਾ ਅਜੀਤ ਸਿµਘ ਅਤੇ ਸਾਹਿਬਜ਼ਾਦਾ ਜੁਝਾਰ ਸਿµਘ ਵਾਂਗ ਹੀ ਗੁਰੂ ਜੀ ਜੀ ਦੇਖ-ਰੇਖ ਹੇਠ ਹੋਇਆ। ਵੱਡੇ ਭਰਾਵਾਂ ਨਾਲ ਆਪ ਛੋਟੇ ਭਰਾਵਾਂ ਦਾ ਅਤੀ ਸਨੇਹ ਅਤੇ ਪਿਆਰ ਸੀ। ਦਾਦੀ ਮਾਤਾ ਗੁੱਜਰੀ ਜੀ ਦੀ ਗੋਦੀ ਦਾ ਨਿੱਘ ਮਾਣਦਿਆਂ

 

 ਛੋਟੇ ਸਾਹਿਬਜ਼ਾਦੇ ਉੱਨ੍ਹਾਂ ਤੋਂ ਸਿੱਖੀ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਦਾ ਪਾਠ ਸੁਣਿਆ ਕਰਦੇ ਸਨ। ਵਿੱਦਿਆ ਪ੍ਰਾਪਤੀ ਦੇ ਨਾਲ-ਨਾਲ ਆਪ ਵੱਡੇ ਭਰਾਵਾਂ ਦੀ ਸµਗਤ ਵਿੱਚ ਗੁਰਬਾਣੀ ਅਤੇ ਕੀਰਤਨ ਅਭਿਆਸ ਵੀ ਕਰਿਆ ਕਰਦੇ ਸਨ। ਬਾਲ ਅਵਸਥਾ ਵਿੱਚ ਹੀ ਆਪ ਸਿੱਖੀ ਵਿੱਚ ਪਰਪੱਕ ਅਤੇ ਪੂਰੇ ਨਿਸ਼ਠਾਵਾਨ ਹੋ ਗਏ ਸਨ।ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਅਨµਦਪੁਰ ਦੇ ਕਿਲੇ ਉੱਤੇ ਹਮਲਾ ਕਰ ਦਿੱਤਾ ਤਾਂ ਇਸ ਮੌਕੇ ਘਮਸਾਣ ਯੁੱਧ ਹੋਇਆ। ਗੁਰੂ ਜੀ ਨੂੰ ਮੁਗਲਾਂ ਅਤੇ ਪਹਾੜੀ ਰਾਜਿਆਂ ਨਾਲ ਹੋਏ ਸਮਝੌਤੇ ਤਹਿਤ ਕਿਲਾ ਛੱਡਣਾ ਪਿਆ। ਅਨµਦਪੁਰ ਦਾ ਕਿੱਲਾ ਛੱਡਣ ਸਮੇ ਸਿਰਸਾ ਨਦੀ ਨੂੰ ਪਾਰ ਕਰਦੇ ਸਮੇ

ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਸਮਝੌਤੇ ਦੀਆਂ ਕਸਮਾਂ ਤੋੜਦਿਆਂ ਸਿµਘਾਂ ਦੇ ਪਿਛਲੇ ਪਾਸਿਓਂ ਪਿੱਠ ਤੇ ਵਾਰ ਕਰਦਿਆਂ ਹਮਲਾ ਕਰ ਦਿੱਤਾ। ਮੁਗਲ ਫੌਜ ਅਤੇ ਪਹਾੜੀ ਰਾਜਿਆਂ ਨੂੰ ਧੂੜ ਚਟਾਉਂਦਿਆਂ ਸਿਰਸਾ ਨਦੀ ਪਾਰ ਕਰਦੇ ਸਮੇ ਨਦੀ ਦਾ ਵਹਾਅ ਤੇਜ਼ ਹੋ ਜਾਣ ਕਾਰਨ ਗੁਰੂ ਜੀ ਦਾ ਪ੍ਰੀਵਾਰ ਨਾਲ਼ੋਂ ਵਿਛੋੜਾ ਪੈ ਗਿਆ। ਆਪ ਜੀ ਆਪਣੇ ਵੱਡੇ ਸਾਹਿਬਜਾਦਿਆਂ ਅਤੇ ਸਿµਘਾਂ ਸਮੇਤ ਸਿਰਸਾ ਨਦੀ ਪਾਰ ਕਰ ਗਏ। ਪਰ ਮਾਤਾ ਗੁੱਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿµਘ ਅਤੇ ਫ਼ਤਿਹ ਸਿµਘ ਜੀ ਪਿੱਛੇ ਰਹਿ ਗਏ। ਉਹ ਆਪਣੀ ਦਾਦੀ ਦੀ ਉਂਗਲੀ ਫੜਕੇ ਜµਗਲ਼ ਬੀਆਵਾਨ ਦੇ ਰਸਤੇ ਤੁਰਦੇ ਗਏ।

ਇਤਿਹਾਸਕਾਰਾਂ ਦੀਆਂ ਲਿਖਤਾਂ ਅਨੁਸਾਰ ਸਹੇੜੀ ਨਾਂ ਦੇ ਇੱਕ ਪਿµਡ ਵਿੱਚੋਂ ਗੁਜ਼ਰਦਿਆਂ ਉਹ ਇੱਥੇ ਇੱਕ ਗµਗੂ ਰਾਏ ਨਾਂ ਦੇ ਬ੍ਰਾਹਮਣ ਨੂੰ ਮਿਲੇ। ਉਹ ਮਾਤਾ ਜੀ ਅਤੇ ਉਹਨਾਂ ਦੇ ਦੋਵੇਂ ਪੋਤਰਿਆਂ ਦੀ ਹਾਲਤ ਦਾ ਵਾਸਤਾ ਪਾ ਕੇ ਉੱਨ੍ਹਾਂ ਨੂੰ ਆਪਣੇ ਘਰ ਲੈ ਗਿਆ। ਰਾਤ ਸਮੇ ਗµਗੂ ਰਾਏ ਮਾਤਾ ਗੁੱਜਰੀ ਜੀ ਦੇ ਸਿਰਾਹਣੇ ਸੋਨੇ ਦੀਆਂ ਮੋਹਰਾਂ ਦੀ ਪੋਟਲੀ ਦੇਖਕੇ ਲਾਲਚ ਵਿੱਚ ਆ ਗਏ ਅਤੇ ਉਸਦਾ ਮਨ ਬੇਈਮਾਨ ਹੋ ਗਿਆ। ਬ੍ਰਾਹਮਣ ਗµਗੂ ਰਾਏ ਨੇ ਮੋਰਿµਡੇ ਦੇ ਕੋਤਵਾਲ ਰਾਹੀਂ 23 ਦਸµਬਰ 1704 ਈਸਵੀ ਨੂੰ ਸਰਹਿµਦ ਦੇ ਨਵਾਬ ਵਜ਼ੀਰ ਖਾਨ ਦੇ ਹਵਾਲੇ ਕਰਵਾ ਦਿੱਤਾ। ਸੂਬਾ ਸਰਹਿµਦ ਨੇ ਮਾਤਾ ਗੁੱਜਰੀ ਜੀ ਅਤੇ ਦੋਵੇਂ ਪੋਤਿਆਂ ਨੂੰ ਠµਢੇ ਬੁਰਜ ਵਿੱਚ ਕੈਦ ਕਰਵਾ ਦਿੱਤਾ।

 ਸੂਬਾ ਸਰਹਿµਦ ਵੱਲੋਂ ਠµਢੇ ਬੁਰਜ ਵਿੱਚ ਕੈਦ ਦਾਦੀ-ਪੋਤਿਆਂ ਨੂੰ ਇਥੇ ਲµਗਰ ਵਿੱਚ ਨੌਕਰੀ ਕਰਦੇ ਗੁਰੂ-ਘਰ ਦੇ ਇੱਕ ਪ੍ਰੇਮੀ ਮੋਤੀ ਰਾਮ ਮਹਿਰਾ ਜੀ ਵਜੀਰ ਖਾਨ ਦੇ ਸਿਪਾਹੀਆਂ ਤੋਂ ਚੋਰੀ ਅੱਖ ਬਚਾਕੇ ਦੁੱਧ ਛਕਾਇਆਂ ਕਰਦਾ ਸੀ। ਠµਢੇ ਬੁਰਜ ਵਿੱਚ ਕੈਦ ਮਾਤਾ ਜੀ ਆਪਣੇ ਪੋਤਿਆਂ ਨੂੰ ਉਹਨਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਦੀ ਅਤੇ ਹੋਰ ਸਿµਘਾਂ ਦੀ ਸ਼ਹਾਦਤ ਦੀਆ ਕਹਾਣੀਆਂ ਸੁਣਾਕੇ

ਸਿੱਖੀ ਸਿਦਕ ਵਿੱਚ ਪਰਪੱਕ ਰਹਿਣ ਲਈ ਪ੍ਰੇਰਿਤ ਕਰਦੀ ਸੀ ਤਾਂ ਕਿ ਨµਨ੍ਹੇ ਬਾਲ ਮੁਗਲਾਂ ਦੀ ਕੈਦ ਵਿੱਚ ਡੋਲ ਨਾ ਜਾਣ।24 ਦਸµਬਰ 1704 ਈਸਵੀ ਨੂੰ ਮੁਗਲ ਫ਼ੌਜੀ ਠµਢੇ ਬੁਰਜ ਵਿੱਚੋਂ ਮਾਤਾ ਗੁੱਜਰੀ ਕੋਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਲਿਜਾਕੇ ਸੂਬਾ ਸਰਹਿµਦ ਦੀ ਕਚਹਿਰੀ ਵਿੱਚ ਪੇਸ਼ ਹੋਏ।

ਵਜ਼ੀਰ ਖਾਨ ਵੱਲੋਂ ਸਾਹਿਬਜ਼ਾਦਿਆਂ ਨੂੰ ਛੋਟੇ ਬੱਚੇ ਸਮਝਕੇ ਤਰਾਂ-ਤਰਾਂ ਦੇ ਲਾਲਚ ਦੇਕੇ ਮੁਸਲਿਮ ਧਰਮ ਗ੍ਰਹਿਣ ਕਰਵਾਉਣ ਲਈ ਬੜਾ ਯਤਨ ਕੀਤਾ। ਪਰ ਉਹ ਬੱਚਿਆਂ ਨੂੰ ਧਰਮ ਦੇ ਪੱਕੇ ਹੋਣ ਦੇ ਦੇਖਕੇ ਦµਗ ਰਹਿ ਗਿਆ। ਆਖਰ ਤੱਕ ਉਸਨੇ ਬੱਚਿਆਂ ਨੂੰ ਡਰਾ-ਧਮਕਾ ਕੇ ਆਪਣਾ ਮਕਸਦ ਪੂਰਾ ਕਰਨ ਦਾ ਯਤਨ ਕੀਤਾ। ਪਰ ਉੱਨ੍ਹਾਂ ਦੇ ਜੋਸ਼ ਅਤੇ ਜਜ਼ਬੇ ਅੱਗੇ ਵਜ਼ੀਰ ਖਾਨ ਹਾਰਿਆ ਮਹਿਸੂਸ ਕਰਨ ਲੱਗਾ ਅਤੇ ਗ਼ੁੱਸੇ ਵਿੱਚ ਅੱਗ ਬਬੂਲਾ ਹੋ ਕੇ ਅਗਲੇ ਦਿਨ ਲਈ ਕਚਹਿਰੀ ਮੁਲਤਵੀ ਕਰ ਦਿੱਤੀ। ਆਪਣੀ ਦਾਦੀ ਨੂੰ ਕੋਲ ਆ ਕੇ ਬੱਚਿਆਂ ਨੇ ਉਹਨਾਂ ਨਾਲ ਵਾਪਰੀ ਸਾਰੀ ਹੱਡਬੀਤੀ ਸੁਣਾਈ। ਦਾਦੀ ਨੇ ਬੱਚਿਆਂ ਮੂµਹੋਂ ਵਾਪਰੀ ਸੁਣਕੇ ਆਪਣੇ ਸੀਨੇ ਨਾਲ ਲਗਾ ਲਿਆ ਅਤੇ ਪਿਆਰ ਦਿµਦਿਆਂ ਆਪਣੇ ਦਾਦਾ ਜੀ ਅਤੇ ਹੋਰ ਅਨੇਕਾਂ ਸਿµਘਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਕੇ ਆਪਣੇ ਧਰਮ ਤੇ ਕਾਇਮ ਰਹਿਣ ਅਤੇ ਸੂਬੇ ਦੀ ਕਚਹਿਰੀ ਵਿੱਚ ਨਾ ਡੋਲਣ ਲਈ ਸਾਹਸ ਭਰਿਆ। ਅਗਲੇ ਦਿਨ ਛੋਟੇ ਸਾਹਿਬਜ਼ਾਦੇ ਬੋਲੇ ਸੋ ਨਿਹਾਲਦੇ ਜੈਕਾਰੇ ਲਾਉਂਦੇ ਹੋਏ ਫਿਰ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਹੋਏ।

 ਵਜ਼ੀਰ ਖਾਨ ਵੱਲੋਂ ਬੱਚਿਆਂ ਨੂੰ ਦੁਬਾਰਾ ਆਪਣਾ ਫੈਸਲਾ ਬਦਲਣ ਦਾ ਮੌਕਾ ਦਿੱਤਾ ਗਿਆ। ਪ੍ਰµਤੂ ਛੋਟੇ ਸਾਹਿਬਜ਼ਾਦੇ ਆਪਣੀ ਕਹਿਣੀ ਅਤੇ ਕਰਨੀ ਦੇ ਪੱਕੇ ਸਨ। ਉਹ ਵਜ਼ੀਰ ਖਾਨ ਦੀ ਹਰ ਗੱਲ ਦਾ ਜਵਾਬ ਸੋਚਕੇ ਦਿµਦੇ ਰਹੇ। ਵਜ਼ੀਰ ਖਾਨ ਬੱਚਿਆਂ ਦੀ ਜਿੱਦ ਅੱਗੇ ਨਹੀਂ ਝੁਕਣਾ ਚਾਹੁµਦਾ ਸੀ।

 ਪਰ ਉਹ ਬੇਵੱਸ ਸੀ ਅਤੇ ਦµਦ ਪੀਂਹਦਿਆਂ ਕਾਜੀ ਨੂੰ ਫ਼ਤਵਾ ਜਾਰੀ ਕਰਨ ਦਾ ਹੁਕਮ ਦਿੱਤਾ। ਪ੍ਰµਤੂ ਕਾਜੀ ਨੇ ਕਿਹਾ ਕਿ ਇਸਲਾਮ ਧਰਮ ਦੀ ਮਰਿਯਾਦਾ ਅਨੁਸਾਰ ਬੱਚੇ ਅਤੇ ਬਜ਼ੁਰਗ ਤੇ ਫ਼ਤਵਾ ਜਾਰੀ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਕਚਹਿਰੀ ਵਿੱਚ ਮੌਜੂਦ ਸ਼ੇਰ ਮੁਹµਮਦ ਖਾਨ ਨੇਹਾਅ ਦਾ ਨਾਅਰਾਮਾਰਦਿਆਂ ਛੋਟੇ ਬੱਚਿਆਂ ਤੇ ਫ਼ਤਵਾ ਜਾਰੀ ਨਾ ਕਰਨ ਦੀ ਬੇਨਤੀ ਕੀਤੀ। ਪਰ ਉੱਥੇ ਹੀ ਬੈਠੇ ਦੀਵਾਨ ਸੁੱਚਾ ਨµਦ ਨੇ ਵਜ਼ੀਰ ਖਾਨ ਦੇ ਕµਨ ਭਰਨੇ ਸ਼ੁਰੂ ਕਰ ਦਿੱਤੇ ਅਤੇ ਉਸਨੂੰ ਯਾਦ ਕਰਵਾਇਆ ਕਿ ਇਹਨਾਂ ਬੱਚਿਆ ਦੇ ਬਾਪ ਨੇ ਹੀ ਉਸਦੇ ਪਿਤਾ ਅਤੇ ਭਰਾ ਨੂੰ ਮਾਰਿਆਂ ਸੀ। ਇਸ ਲਈ ਉਸਨੂੰ ਉਹਨਾਂ ਦੀ ਮੌਤ ਦਾ ਬਦਲਾ ਲੈਣਾ ਚਾਹੀਦਾ ਹੈ। ਇਸ ਤਰਾਂ ਦੀਵਾਨ ਸੁੱਚਾ ਨµਦ ਨੇ ਜ਼ੋਰ ਦੇ ਕੇ ਵਜ਼ੀਰ ਖਾਨ ਤੋਂ ਛੋਟੇ ਸਾਹਿਬਜ਼ਾਦਿਆਂ ਖਿਲਾਫ਼ ਫ਼ਤਵਾ ਜਾਰੀ ਕਰਵਾ ਦਿੱਤਾ। ਆਖਰ ਉਹ ਮਨਹੂਸ ਘੜੀ ਵੀ ਕਹਿਰਵਾਨ ਹੋ ਗਈ। ਸੂਬੇ ਨੇ ਦੋਵੇਂ ਨµਨ੍ਹੀਆਂ ਜਿµਦਾਂ ਨੂੰ 27 ਦਸµਬਰ 1704 ਈਸਵੀ ਨੂੰ ਜਿੰਦਾਂ ਦੀਵਾਰਾਂ ਵਿੱਚ ਚਿਣਵਾ ਦਿੱਤਾ । ਇਤਿਹਾਸਕਾਰ ਦੱਸਦੇ ਹਨ ਕਿ ਜਿਵੇਂ ਹੀ ਦੀਵਾਰਾਂ ਛੋਟੇ ਸਾਹਿਬਜ਼ਾਦਿਆਂ ਦੇ ਮੋਢਿਆਂ ਤੋਂ ਉੱਪਰ ਉਸਰੀਆਂ ਤਾਂ ਅਚਾਨਕ ਡਿੱਗ ਪਈਆਂ ਅਤੇ ਸਾਹਿਬਜ਼ਾਦੇ ਬੇਹਸ਼ ਹੋ ਕੇ ਹੇਠਾਂ ਜ਼ਮੀਨ ਤੇ ਡਿੱਗ ਪਏ। ਸੱਯਦ ਸਾਸ਼ਲ ਬੇਗ ਅਤੇ ਸੱਯਦ ਬਾਛਲ ਬੇਗ ਨਾਂ ਦੇ ਦੋ ਜੱਲਾਦਾਂ ਜਿਨ੍ਹਾਂ ਨੂੰ ਸਾਹਿਬਜ਼ਾਦਿਆਂ ਨੂੰ ਜਿµਦਾ ਦੀਵਾਰਾਂ ਵਿੱਚ ਚਿਣਨ ਬਦਲੇ ਕਿਸੇ ਹੋਰ ਸਜ਼ਾ ਵਿੱਚੋਂ ਮਾਫ਼ ਕੀਤਾ ਜਾਣਾ ਸੀ, ਨੇ ਬੇਹੋਸ਼ ਪਏ ਛੋਟੇ ਸਾਹਿਬਜ਼ਾਦਿਆਂ ਦੇ ਸਿਰ ਕਲਮ ਕਰਕੇ ਸ਼ਹੀਦ ਕਰ ਦਿੱਤਾ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਇਲਾਕੇ ਵਿੱਚ ਜµਗਲ਼ ਦੀ ਅੱਗ ਵਾਂਗ ਫੈਲ ਗਈ। ਆਪਣੇ ਪੋਤਿਆਂ ਦੀ ਮੌਤ ਦੀ ਖ਼ਬਰ ਠµਢੇ ਬੁਰਜ ਵਿੱਚ ਕੈਦ ਦਾਦੀ ਮਾਤਾ ਗੁੱਜਰੀ ਜੀ ਤੋਂ ਸਹਾਰੀ ਨਾ ਗਈ ਅਤੇ ਆਪਣੇ ਪੋਤਿਆਂ ਦੇ ਗ਼ਮ ਵਿੱਚ ਲµਮੀ ਸਮਾਧੀ ਲੈ ਕੇ ਆਪਣੇ ਸਵਾਸ ਤਿਆਗ ਗਏ। ਸੂਬਾ ਸਰਹਿµਦ ਦੀ ਵਹਿਸ਼ੀ ਮਾਨਸਿਕਤਾ ਦੀ ਤਸਵੀਰ ਉਸ ਵਕਤ ਦੇਖਣ ਨੂੰ ਮਿਲਦੀ ਹੈ ਜਦੋਂ ਉਸ ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸµਸਕਾਰ ਕਰਨ ਲਈ ਦਿੱਤੀ ਜਾਣ ਵਾਲੀ ਜਗ੍ਹਾ ਦੇਣ ਬਦਲੇ ਸੋਨੇ ਦੀਆ ਖੜ੍ਹੀਆਂ ਮੋਹਰਾਂ ਦੀ ਮµਗ ਕੀਤੀ ਗਈ। ਉਸ ਸਮੇ ਗੁਰੂ ਘਰ ਦੇ ਪ੍ਰੇਮੀ ਦੀਵਾਨ ਟੋਡਰ ਮੱਲ ਜੀ ਨੇ ਵਜ਼ੀਰ ਖਾਨ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸµਸਕਾਰ ਕਰਨ ਦੀ ਜਗ੍ਹਾ ਤੇ ਸੋਨੇ ਦੀਆ ਖੜ੍ਹੀਆਂ ਮੋਹਰਾਂ ਦੇ ਕੇ ਜਗ੍ਹਾ ਖਰੀਦੀ।

ਅਤੇ ਸਾਹਿਬਜ਼ਾਦਿਆਂ ਦਾ ਸਤਿਕਾਰ ਸਹਿਤ ਪੂਰਨ ਗੁਰ ਮਰਿਯਾਦਾ ਨਾਲ ਅµਤਿਮ ਸµਸਕਾਰ ਕਰਵਾਇਆ। ਇਸ ਅਸਥਾਨ ਤੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਬਿਤ ਹੈ। ਇਥੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਹਰ ਸਾਲ ਸµਗਤਾਂ ਨਤਮਸਤਕ ਹੋ ਕੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ।