ਰਵਾਇਤੀ ਸ਼ਿੰਗਾਰ ਵਸਤਾਂ

ਸ਼ਬਦ ‘ਹਾਰ-ਸ਼ਿੰਗਾਰ’ ਜਿਉਂ ਹੀ ਸਾਡੇ ਜ਼ਿਹਨ ਵਿੱਚ ਆਉਂਦਾ ਹੈ, ਇਸਦੇ ਨਾਲ ਹੀ ਇੱਕ ਲੰਮ-ਸਲੰਮੀ, ਪਤਲੀ, ਗੋਰੀ, ਸਜੀ-ਸੰਵਰੀ ਸੁੰਦਰ ਇਸਤਰੀ ਦੀ ਤਸਵੀਰ ਵੀ ਝੱਟ ਸਾਡੇ ਜ਼ਿਹਨ ਵਿੱਚ ਪ੍ਰਵੇਸ਼ ਕਰ ਜਾਂਦੀ ਹੈ । ਹਾਰ-ਸ਼ਿੰਗਾਰ ਦਾ ਔਰਤਾਂ ਦੀ ਮਾਨਸਿਕਤਾ ਨਾਲ ਜੁੜਿਆ ਇੱਕ ਅਨਿੱਖੜਵਾਂ ਅਤੇ ਅਟੁੱਟ ਰਿਸ਼ਤਾ ਹੈ । ਜੇਕਰ ਇਸਨੂੰ ਰੱਬ ਵੱਲੋਂ ਇਸਤਰੀ ਦੇ ਹਿੱਸੇ ਆਈ ਰੱਬੀ ਬਖ਼ਸ਼ਿਸ਼ ਮੰਨ ਜਾਂ ਸਮਝ ਲਿਆ ਜਾਵੇ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ । ਗਹਿਣੇ ਪ੍ਰਾਣੀ ਦੀ ਪ੍ਰਮੁੱਖ ਸ਼ਿੰਗਾਰ ਵਸਤੂ ਹਨ । ਗਹਿਣਿਆਂ ਨੂੰ ਮਰਦ ਅਤੇ ਔਰਤਾਂ ਵੱਖ ਵੱਖ ਮੌਕਿਆਂ ‘ਤੇ ਪਰਾਤਨ ਸਮਿਆਂ ਤੋਂ ਪਹਿਨਦੇ ਆਏ ਹਨ । ਪੰਜਾਬ ਵਿੱਚ ਪੰਜਾਬੀ ਗੱਭਰੂ ਅਤੇ ਪੰਜਾਬਣਾਂ ਵੱਖ-ਵੱਖ ਖੁਸ਼ੀਆਂ ਦੇ ਮੌਕਿਆਂ ਜਿਵੇਂ ਕਿ ਵਿਆਹਾਂ - ਸ਼ਾਦੀਆਂ , ਤੀਆਂ ਜਾਂ ਗਿੱਧੇ - ਭੰਗੜੇ ਦੇ ਸਮੇਂ ਸੋਨੇ, ਚਾਂਦੀ ਜਾਂ ਪਿੱਤਲ ਦੇ ਗਹਿਣੇ ਪਹਿਨਕੇ ਹਾਰ ਸ਼ਿੰਗਾਰ ਕਰਦੇ ਹਨ । ਗਹਿਣਿਆਂ ਨਾਲ ਹਾਰ ਸ਼ਿੰਗਾਰ ਮਰਦਾਂ - ਔਰਤਾਂ ਦੇ ਤਾਂ ਹੀ ਜਚਦਾ ਹੈ ਜੇਕਰ ਨਾਲ ਰੰਗ-ਬਿਰੰਗੇ ਸੋਹਣੇ ਵਸਤਰ ਭਾਵ ਕੱਪੜੇ ਵੀ ਪਹਿਨੇ ਹੋਣ । ਸੋ, ਇਸਤਰੀ ਅਤੇ ਪੁਰਸ਼ਾਂ ਦੀਆਂ ਸ਼ਿੰਗਾਰ ਵਸਤਾਂ ਵਿੱਚ ਗਹਿਣਿਆਂ ਤੋਂ ਇਲਾਵਾ ਇਸਤਰੀਆਂ ਦੀ ਸ਼ਿੰਗਾਰ ਸਮੱਗਰੀ ਅਤੇ ਇਸਤਰੀਆਂ ਦਾ ਪਹਿਰਾਵਾ (ਕੱਪੜੇ) ਵੀ ਪ੍ਰਮੁੱਖ ਹਨ । ਔਰਤਾਂ -ਪੁਰਸ਼ਾਂ ਦੀਆਂ ਸ਼ਿੰਗਾਰ ਵਸਤਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ -

ਇਸਤਰੀਆਂ ਦੀਆਂ ਸ਼ਿੰਗਾਰ-ਵਸਤਾਂ : ਉਪਰੋਕਤ ਪੈਰੇ ਵਿੱਚ ਕੀਤੇ ਜਾ ਚੁੱਕੇ ਜ਼ਿਕਰ ਅਨੁਸਾਰ ਗਹਿਣੇ ਅਤੇ ਵਸਤਰ ਔਰਤਾਂ ਦੀਆਂ ਦੋ ਸ਼ਿੰਗਾਰ ਵਸਤਾਂ ਹਨ , ਜਿਹਨਾਂ ਨੂੰ ਵੱਖ-ਵੱਖ ਖੁਸ਼ੀ ਦੇ ਮੌਕਿਆਂ ‘ਤੇ ਔਰਤ ਪਹਿਨਕੇ ਆਪਣੀ ਸੁੰਦਰਤਾ ਦਾ ਪ੍ਰਗਟਾਵਾ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੀ ਹੈ । ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੇ ਵੱਖ-ਵੱਖ ਸਰੀਰਕ ਅੰਗਾਂ ‘ਤੇ ਪਹਿਨੇ ਜਾਣ ਵਾਲ਼ੇ ਅਣਗਿਣਤ ਗਹਿਣੇ ਹਨ । 

 ਪੂਰੀ ਜਾਣਕਾਰੀ ਲਈ ਕਲਿੱਕ ਕਰੋ।

ਇਸਤਰੀਆਂ ਦੀ ਸ਼ਿੰਗਾਰ ਸਮੱਗਰੀ

ਇਸਤਰੀਆਂ ਦੀ ਹਾਰ ਸ਼ਿੰਗਾਰ ਸਮਗਰੀ ਸਬੰਧੀ ਭਾਰਤ ਦੇ ਪ੍ਰਾਚੀਨ ਗ੍ਰੰਥਾਂ ਵਿੱਚ ਵੇਰਵੇ ਮਿਲਦੇ ਹਨ । ਇਹਨਾਂ ਗ੍ਰੰਥਾਂ ਵਿੱਚ ਔਰਤ ਦੇ ਹੁਸਨ ਅਤੇ ਰੂਪ ਦੀ ਸ਼ੋਭਾ ਵਧਾਉਣ ਦੇ ਸ਼ਿੰਗਾਰ ਨੂੰ “ਸੋਲਹ ਸ਼ਿੰਗਾਰ” ਦੀ ਮਹਿਮਾ ਦਿੱਤੀ ਗਈ ਹੈ । ਜੇਕਰ ਸੋਲਾਂ (16) ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਇਹ ਧਾਰਨਾ ਚੱਲੀ ਆ ਰਹੀ ਹੈ ਕਿ ਕਲਾ ਗਿਣਤੀ ਅਨੁਸਾਰ ਸੋਲਾਂ ਮੰਨੀਆਂ ਗਈਆਂ ਹਨ ਅਤੇ ਸੋਲਾਂ ਕਲਾ ਸੰਪੂਰਨ ਨੂੰ ਅਵਤਾਰ ਕਿਹਾ ਗਿਆ ਹੈ । ਇਸ ਲਈ ਬ੍ਰਹਮ ਵੈਵਰਤ

ਪੂਰੀ ਜਾਣਕਾਰੀ ਲਈ ਕਲਿੱਕ ਕਰੋ।