1) ਘੱਗਰਾ
2) ਕੁੜਤੀ
ਗਿੱਧਾ ਪਹਿਰਾਵਾ
ਜਿਵੇਂ ਕਿ ਸਿਆਣਿਆਂ ਦੀ ਕਹਾਵਤ ਹੈ ਕਿ “ ਰਫ਼ਤਾਰ, ਦਸਤਾਰ ਅਤੇ ਗੁੱਫਤਾਰ “ ਹੀ ਕਿਸੇ ਵਿਅਕਤੀ ਵਿਸ਼ੇਸ਼ ਦੀ ਅਸਲ ਪਹਿਚਾਣ ਹੁੰਦੀ ਹੈ ।ਠੀਕ ਉਸੇ ਤਰ੍ਹਾਂ ਹੀ ਕਿਸੇ ਸਮੂਹ ਦੀ ਪਹਿਚਾਣ ਵੀ ਉਸਦੀ ਚਾਲ-ਢਾਲ ਤੋਂ ਮਾਪੀ ਜਾ ਸਕਦੀ ਹੈ। ਕਿਸੇ ਲੋਕ ਨਾਚ ਦੀ ਢੁਕਵੀ ਜਾਣਕਾਰੀ ਵੀ ਉਸ ਨਾਚ ਸਮੇਂ ਵਰਤੇ ਜਾਣ ਵਾਲੇ ਸਾਧਨਾਂ ਤੋਂ ਕੀਤੀ ਜਾ ਸਕਦੀ ਹੈ।ਲੋਕ-ਨਾਚ (ਗਿੱਧਾ) ਸਮੇਂ ਵੀ ਔਰਤਾਂ/ਮੁਟਿਆਰਾਂ ਵੱਲੋਂ ਪੰਜਾਬ ਦਾ ਰਵਾਇਤੀ ਪਹਿਰਾਵਾ ਲਹਿੰਗਾ-ਚੋਲੀ, ਜਾਂ ਸਲਵਾਰ-ਕਮੀਜ਼ ਪਹਿਨਆ ਜਾਂਦਾ ਹੈ। ਇਸਦੇ ਨਾਲ ਸਿਰ ਉੱਤੇ ਕਢਾਈਦਾਰ ਦੁਪੱਟਾ ਜਾਂ ਬਾਗ਼ ਪਹਿਿਨਆ ਜਾਂਦਾ ਹੈ। ਇਹ ਪਹਿਰਾਵਾ ਜਿਆਦਾਤਰ ਚਮਕੀਲੇ ਅਤੇ ਗੂੜ੍ਹੇ ਜਿਵੇਂ ਕਿ ਲਾਲ, ਗੁਲਾਬੀ, ਜਾਨਣੀ, ਹਰਾ, ਪੀਲ਼ਾ, ਸੰਤਰੀ ਜਾਂ ਤੋਤੇ ਰੰਗਾ ਜਿਹੇ ਰੰਗਾ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਔਰਤਾਂ/ਮੁਟਿਆਰਾਂ ਆਪਣੀਆਂ ਗੁੱਤਾਂ ਨੂੰ ਸੂਟਾਂ ਨਾਲ ਮੇਲ ਖਾਂਦੇ ਰੰਗਾਂ ਦੀਆਂ ਡੋਰੀਆਂ ਅਤੇ ਪਰਾਂਦਿਆਂ ਨਾਲ ਗੁੰਦਕੇ ਆਪਣੇ ਹੁਸਨ ਨੂੰ ਹੋਰ ਵੀ ਚਾਰ ਚੰਨ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡ- ਦੀਆਂ।
ਸੰਮੀ ਪਹਿਰਾਵਾ : ਸੰਮੀ ਪਾਉਣ ਸਮੇਂ ਮੁਟਿਆਰਾਂ/ਔਰਤਾਂ ਵੱਲੋਂ ਆਮ ਤੌਰ ਤੇ ਕੁੜਤਾ ਅਤੇ ਲਹਿੰਗਾ ਪਹਿਿਨਆ ਜਾਂਦਾ ਹੈ ਜੋ ਕਿ ਵੱਖ-ਵੱਖ ਗੂੜ੍ਹੇ ਰੰਗਾਂ ਵਿੱਚ ਹੁੰਦਾ ਹੈ ।ਸ਼ਿੰਗਾਰ ਵਸਤਾਂ ਵਿੱਚ ਸੰਮੀ ਸਮੇਂ ਚਾਂਦੀ ਦੇ ਗਹਿਣਆਂ ਨੂੰ ਪਹਿਨਆ ਜਾਂਦਾ ਹੈ । ਇਸ ਸਮੇਂ ਮੁੱਖ ਤੌਰ ਤੇ ਕੈਂਠੇ, ਪਜੇਬਾਂ ਅਤੇ ਕੰਗਣ ਆਦਿ ਪਹਿਨੇ ਜਾਂਦੇ ਹਨ ।
ਸੰਮੀ ਦਾ ਗੀਤ:
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ ,
ਸੰਮੀ ਮੇਰੀ ਵਾਰ ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ ,
ਕੋਠੇ ਉੱਤੇ ਕੋਠੜਾ ਨੀ ਸੰਮੀਏ ,
ਕੋਠੇ ਤਪੇ ਤੰਦੂਰ ਮੇਰੀ ਸੰਮੀਏ ,
ਖਾਵਣ ਵਾਲਾ ਦੂਰ ਨੀ ਸੰਮੀਏ ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ ,
ਸੰਮੀ ਮੇਰੀ ਵਾਰ ,
ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ ,
ਭੰਗੜਾ ਪਹਿਰਾਵਾ :
ਭੰਗੜਾ ਪਾਉਣ ਸਮੇਂ ਭੰਗੜੇ ਵਿੱਚ ਗੱਭਰੂ ਪੰਜਾਬ ਦਾ ਰਵਾਇਤੀ ਪਹਿਰਾਵਾ ਕੁੜਤੇ-ਚਾਦਰੇ ਅਤੇ ਉੱਪਰ ਰੰਗ-ਬਿਰੰਗੀਆਂ ਜੈਕਟਾਂ ਪਾ ਕੇ ਤੁਰਲੇ ਵਾਲੀਆਂ ਰੰਗ-ਬਿਰੰਗੀਆਂ ਪੱਗਾਂ ਨਾਲ ਨੋਕਦਾਰ ਤਿੱਲੇ ਦੀਆਂ ਕਢਾਈ ਵਾਲ਼ੀਆਂ ਪੰਜਾਬੀ ਜੁੱਤੀਆਂ ਪਾਉਂਦੇ ਹਨ । ਗਲਾਂ ਵਿੱਚ ਕੈਂਠੇ ਅਤੇ ਚੀਚੀਆਂ ਤੇ ਰੰਗ-ਬਿਰੰਗੇ ਰੋਸ਼ਨੀ ਰੁਮਾਲ ਬੰਨ੍ਹਿਆਂ ਬਗੈਰ ਪੰਜਾਬੀ ਗੱਭਰੂ ਜਚਦੇ ਹੀ ਨਹੀਂ ।