ਪੁਰਸ਼ਾਂ ਦੇ ਨਾਚ

ਜੇਕਰ ਅੱਲ੍ਹੜ ਮੁਟਿਆਰਾਂ ਦੀ ਗਿੱਧਾ ਜਾਨ ਹੈ , ਠੀਕ ਉਸੇ ਤਰਾਂ ਭੰਗੜਾ ਪੰਜਾਬੀ ਗੱਭਰੂਆਂ ਦੀ ਸ਼ਾਨ ਹੈ । ਭੰਗੜੇ ਦੇ ਇਤਿਹਾਸ ਸਬੰਧੀ ਇਤਿਹਾਸਕਾਰਾਂ ਤੋਂ ਅਲੱਗ-ਅਲੱਗ ਪ੍ਰਮਾਣ ਮਿਲਦੇ ਹਨਭੰਗੜਾ ਜਿਆਦਾ ਪਾਕਿਸਤਾਨ ਦੇ ਪੱਛਮੀ ਪੰਜਾਬ ਦੇ ਸਿਆਲਕੋਟ ਅਤੇ ਸ਼ੇਖੂਪੁਰਾ ਜਿਲ੍ਹਿਆਂ ਵਿੱਚ ਜਿਆਦਾ ਪ੍ਰਚਲਿਤ ਦੱਸਿਆ ਜਾਂਦਾ ਹੈ । ਲੋਕ-ਨਾਚ ਦੇ ਸੰਬੰਧ ਵਿੱਚ ਇੱਕ ਧਾਰਨਾ ਇਹ ਵੀ ਪ੍ਰਚਲਿਤ ਹੈ ਕਿ ਆਰੀਆ ਲੋਕਾਂ ਦੇ ਕੁਝ ਕਬੀਲੇ ਭਾਰਤ ਵਿੱਚ ਦਾਖਲ ਹੋ ਕੇ ਇਥੇ ਪੰਜਾਬ ਦੇ ਪੱਕੇ ਹੀ ਵਸਨੀਕ ਬਣਕੇ ਰਹਿ ਗਏ ਸਨ । ਇਹ ਕਿਆਸ ਕੀਤਾ ਜਾਂਦਾ ਹੈ ਕਿ ਇਹ ਲੋਕ ਚੜ੍ਹਦੇ  ਵਿਸਾਖ ਮਹੀਨੇ ਨੂੰ ਆਪਣੀ ਕਣਕ ਦੀ ਪੱਕੀ ਫਸਲ ਦੇਖ ਕੇ ਭੰਗ ਪੀ ਕੇ ਖੁਸ਼ੀ ਵਿੱਚ ਖੀਵੇ ਹੋ ਕੇ ਨੱਚਣ ਲੱਗ ਪੈਂਦੇ ਸਨ । ਇਸ ਕਰਕੇ ਇਨ੍ਹਾਂ ਭੰਗ ਪੀ ਕੇ ਨੱਚਣ ਵਾਲੇ ਲੋਕਾਂ ਤੋਂ ਇਸ ਨਾਚ ਦਾ ਨਾਂ ‘ਭੰਗੜਾ’ ਪਿਆਂ । ਭੰਗੜਾ ਹਰ ਖੁਸ਼ੀ ਦੇ ਮੌਕੇ, ਭਾਂਵੇਂ ਵਿਆਹ-ਸ਼ਾਦੀ ਹੋਵੇ ਅਤੇ ਭਾਂਵੇਂ ਵਿਸਾਖੀ ਦਾ ਤਿਉਹਾਰਗੱਲ ਕੀ ਪੰਜਾਬ ਵਿੱਚ ਹਰ ਖੁਸ਼ੀ ਦਾ ਮੌਕਾ ਭੰਗੜੇ ਬਿਨਾ ਸੱਚਮੁੱਚ ਇੱਕ ਤਰਾਂ ਨਾਲ ਅਧੂਰਾ ਹੈ । ਲੋਕ-ਗੀਤਾਂ ਅਤੇ ਲੋਕ-ਬੋਲੀਆਂ ਬਿਨਾ ਭੰਗੜਾ ਅਧੂਰਾ ਮੰਨਿਆ ਜਾਂਦਾ ਹੈ । ਇਨ੍ਹਾਂ ਬੋਲੀਆਂ ਵਿੱਚ ਪੰਜਾਬ ਦੀ ਮਿੱਟੀ ਦੀ ਮਹਿਕ , ਪੰਜਾਬ ਦੇ ਮੁੱਛ-ਫੁੱਟ ਗੱਭਰੂਆਂ ਅਤੇ ਲੰਮ-ਸਲੰਮੀਆਂ ਨਿਛੋਹ ਗੋਰੀਆਂ ਅੱਲ੍ਹੜ ਮੁਟਿਆਰਾਂ ਦਾ ਜਵਾਨੀ ਦਾ ਠਾਠਾਂ ਮਾਰਦਾ ਜੋਸ਼ , ਗੱਭਰੂਆਂ ਦੇ ਸੁਡੌਲ ਜੁੱਸੇ ਅਤੇ ਹੁਸੀਨ ਮੁਟਿਆਰਾਂ ਆਪਣੇ ਗੁੰਦਵੇਂ ਸਰੀਰ ਨੂੰ ਪੰਜਾਬ ਦੇ ਰਵਾਇਤੀ ਪਹਿਰਾਵੇ ਰਾਹੀਂ ਭੰਗੜੇ ਦੀ ਪੇਸ਼ਕਾਰੀ ਕਰਦੇ ਹਨ ।

 ਭੰਗੜੇ ਵਿੱਚ ਰਵਾਇਤੀ  ਨਿਰੋਲ ਪੇਂਡੂ ਸਜੋ-ਸਮਾਨ ਦੀ ਵਰਤੋਂ ਹੀ ਕੀਤੀ ਜਾਂਦੀ ਹੈ ।ਭੰਗੜੇ ਸਮੇਂ ਵਰਤੋਂ ਵਿੱਚ ਲਿਆਂਦਾ ਜਾਣ ਵਾਲਾ ਮੁੱਖ ਸਾਜ ਢੋਲ ਹੈ । ਪਰ ਇਸਤੋਂ ਇਲਾਵਾ ਇਸ ਨਾਚ ਸਮੇਂ ਅਲਗ਼ੋਜ਼ੇ , ਸੱਪ ,ਕਾਟੋ ,ਖੂੰਡੇ , ਅਤੇ ਬੁੱਗਤੂ ਆਦਿ ਸਾਜ਼ਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ । ਢੋਲ ਵਜਾਉਣ ਵਾਲਾ ਢੋਲੀ ਭੰਗੜੇ ਦਾ ਮੋਢੀ ਹੁੰਦਾ ਹੈ । ਭੰਗੜਾ ਪਾਉਣ ਵਾਲੇ ਢੋਲ ਦੇ ਡੱਗੇ ਤੇ ਮੋਢਿਆਂ ਨੂੰ ਉੱਪਰ ਹੇਠਾਂ ਕਰਕੇ ਹਿਲਾਉਣ ਲੱਗਦੇ ਹਨ ਅਤੇ  ਢੋਲੀ ਦੁਸ਼ਾਲੇ ਘੇਰਾ ਬਣਾ ਕੇ ਆਪਣਾ ਇੱਕ ਗੋਡਾ ਉਤਾਂਹ ਵੱਲ ਕਰਕੇ ਅੱਗੇ ਵੱਲ ਝੁਕਦੇ ਹੋਏ ਬਾਹਵਾਂ ਫੈਲਾ ਕੇ ਹੱਥ ਹਿਲਾਉਂਦੇ ਹਨ । ਉਹ ਚਿਹਰੇ ਤੇ ਮੁਸਕਰਾਹਟ ਲਿਆ ਕੇ ਖੁਸ਼ੀ ਵਿੱਚ ਸਿਰ ਹਿਲਾਉਂਦੇ ਹੋਏ ਘੁੰਮਦੇ ਹਨ । ਉਹ ਢੋਲ ਦੀ ਤਾਲ ਤੇ ਸ਼ਰੀਰ ਦੀਆਂ ਹਰਕਤਾਂ ਬਦਲਦੇ ਰਹਿੰਦੇ ਹਨ ।ਇਸ ਤਰਾਂ ਨੱਚਣ ਵਾਲੇ ਢੋਲ ਦੇ ਡੱਗੇ ਤੇ ਬੋਲੀਆਂ ਪਾਉਂਦੇ ਹੋਇਆਂ ਥਿਰਕਦੇ ਹੋਏ ਭੰਗੜਾ ਪਾ ਕੇ ਮਾਹੌਲ ਸੰਗੀਤਮਈ ਅਤੇ ਖੁਸ਼ਨੁਮਾ ਬਣਾ ਦਿੰਦੇ ਹਨ।

ਭੰਗੜੇ ਦੀਆਂ ਹੇਠ ਲਿਖੀਆਂ ਵੰਨਗੀਆਂ ਹਨ:

  1. ਲੁੱਡੀ - ਯੂਨਾਨੀ ਬੋਲੀ ਵਿੱਚ ‘ਲੁੱਡੀ’ ਦਾ ਅਰਥ ਹੈ ਖੇਡਣਾ-ਕੁੱਦਣਾ । ਇਸੇ ਕਾਰਨ ਹੀ ਇਹ ਵੀ ਧਾਰਨਾ ਵੀ ਬਣੀ ਹੋਈ ਹੈ ਕਿ ਲੁੱਡੀ ਸ਼ਬਦ ਯੂਨਾਨੀ ਭਾਸ਼ਾ  ਰਾਹੀਂ ਪੰਜਾਬੀ ਬੋਲੀ ਵਿੱਚ ਆਇਆ । ਲੁੱਡੀ ਪੰਜਾਬ ਦਾ ਜਿਵੇਂ ਹਰਮਨ ਪਿਆਰਾ ਲੋਕ- ਨਾਚ ਹੈ , ਉਸੇ ਤਰ੍ਹਾਂ ਲੋਕਾਂ ਦੀ 

ਪੂਰੀ ਜਾਣਕਾਰੀ ਲਈ ਕਲਿੱਕ ਕਰੋ।