news

Jagga Chopra

Articles by this Author

ਸੜਕ ਕਿਨਾਰੇ ਭੋਜ ਖਾ ਰਹੇ ਲੋਕਾਂ ਨੂੰ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਦਰੜਿਆ, 18 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ

ਬਿਹਾਰ : ਸਾਰਣ ਤੋਂ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੜਕ ਕਿਨਾਰੇ ਭੋਜ ਖਾ ਰਹੇ ਲੋਕਾਂ ਨੂੰ ਇੱਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਦਰੜ ਦਿੱਤਾ । ਇਸ ਘਟਨਾ ਵਿੱਚ ਇੱਕ ਵਿਅਕਤੀ ਨੇ ਮੌਕੇ ’ਤੇ ਦਮ ਤੋੜ ਦਿੱਤਾ, ਜਦਕਿ 18 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਨ੍ਹਾਂ ਲੋਕਾਂ

ਮੁੱਖ ਮੰਤਰੀ ਕੇਜਰੀਵਾਲ ਦੀ ਵੱਡੀ ਭਵਿੱਖਬਾਣੀ, ਗੁਜਰਾਤ ਵਿੱਚ ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰ

ਗੁਜਰਾਤ : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਹਰ ਪਾਰਟੀ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ । ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਵੀ ਐਤਵਾਰ ਨੂੰ ਚੋਣ ਪ੍ਰਚਾਰ ਦੌਰਾਨ ਵੱਡੀ ਭਵਿੱਖਬਾਣੀ ਕੀਤੀ ਹੈ । ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੀ

ਹੈਰਾਨ ਕਰ ਦੇਣ ਵਾਲਾ ਮਾਮਲਾ ਆਇਆ ਸਾਹਮਣੇ, ਕੈਸ਼ੀਅਰ ਨੇ ਮ੍ਰਿਤਕ ਔਰਤ ਦੇ ਖਾਤੇ ਵਿਚੋਂ ਕਢਵਾਏ 46 ਲੱਖ ਰੁਪਏ

ਜੀਂਦ : ਹਰਿਆਣਾ ਦੇ ਜੀਂਦ ਵਿਖੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਕੈਸ਼ੀਅਰ ਵੱਲੋਂ ਮ੍ਰਿਤਕ ਔਰਤ ਦੇ ਖਾਤੇ ਵਿਚੋਂ 46 ਲੱਖ ਰੁਪਏ ਕਢਵਾਏ ਗਏ ਹਨ। ਮਾਮਲਾ ਸਟੇਟ ਬੈਂਕ ਆਫ ਇੰਡੀਆ ਦੀ ਪਿੱਲੂ ਖੇੜਾ ਬ੍ਰਾਂਚ ਦਾ ਹੈ ਜਿਥੇ ਇਕ ਕੈਸ਼ੀਅਰ ਵੱਲੋਂ ਮ੍ਰਿਤਕ ਔਰਤ ਦੇ ਖਾਤੇ ਵਿਚੋਂ ਪੈਸੇ ਕਢਵਾ ਲਏ ਗਏ। ਹਾਈਕੋਰਟ ਨੇ ਇਹ ਕਹਿੰਦੇ ਹੋਏ ਮੁਲਜ਼ਮ ਦੀ ਪਟੀਸ਼ਨ ਰੱਦ

ਹੈਕਰਾ ਨੇ 48.7 ਕਰੋੜ ਵੱਟਸ ਐਪ ਯੂਜ਼ਰਸ ਦਾ ਡਾਟਾ ਹੈਕ ਕਰਕੇ ਵੇਚਣ ਲਈ ਇੰਟਰਨੈੱਟ ‘ਤੇ ਵਿਕਰੀ ਲਈ ਕੀਤਾ ਜਾਰੀ

ਨਵੀਂ ਦਿੱਲੀ : ਹੈਕਰਾਂ ਨੇ ਦੁਨੀਆ ਭਰ ਦੇ 48.7 ਕਰੋੜ ਵੱਟਸ ਐਪ ਯੂਜ਼ਰਸ ਦਾ ਡਾਟਾ ਹੈਕ ਕਰਕੇ ਇੰਟਰਨੈੱਟ ‘ਤੇ ਵਿਕਰੀ ਲਈ ਜਾਰੀ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 61.62 ਲੱਖ ਫ਼ੋਨ ਨੰਬਰ ਭਾਰਤੀਆਂ ਦੇ ਹਨ। ਇਸ ਡਾਟਾ ਵਿੱਚ ਫ਼ੋਨ ਨੰਬਰ, ਦੇਸ਼ ਦਾ ਨਾਮ ਅਤੇ ਖੇਤਰ ਕੋਡ ਸ਼ਾਮਲ ਹੁੰਦਾ ਹੈ। ਸਾਰਾ ਡਾਟਾ ਐਕਟਿਵ ਯੂਜ਼ਰਸ ਦਾ ਹੈ। 16 ਨਵੰਬਰ ਨੂੰ ਜਾਰੀ ਕੀਤੇ ਗਏ ਡਾਟਾ ਵਿੱਚ 84

ਜੇ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਪੂਰੀ ਦੁਨੀਆ ਤੋਂ ਮਦਦ ਮੰਗਾਂਗਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ

ਇੰਗਲੈਂਡ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਹੁਣ ਇਨਸਾਫ਼ ਲਈ ਵਿਦੇਸ਼ਾਂ ਵਿੱਚ ਵਸੇ ਸੰਸਦ ਮੈਂਬਰਾਂ ਅਤੇ ਭਾਰਤੀ ਮੂਲ ਦੇ ਉੱਘੇ ਵਿਅਕਤੀਆਂ ਦੀ ਸ਼ਰਨ ਵਿੱਚ ਪਹੁੰਚੇ ਹਨ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬ੍ਰਿਟੇਨ ਵਿੱਚ ਏਸ਼ੀਆਈ ਮੂਲ ਦੇ ਸੰਸਦ ਮੈਂਬਰਾਂ ਸਾਹਮਣੇ ਆਪਣਾ ਦੁੱਖੜਾ ਸੁਣਾਇਆ ਅਤੇ ਕਿਹਾ ਕਿ ਜੇ ਮੈਨੂੰ ਇਨਸਾਫ਼ ਨਾ ਮਿਲਿਆ ਤਾਂ

ਯੂਕਰੇਨ ’ਚ ਰੂਸੀ ਹਮਲੇ ਕਾਰਨ ਬੱਤੀ ਗੁੱਲ, ਡਾਕਟਰਾਂ ਨੇ ਐਮਰਜੈਂਸੀ ਲਾਇਟ ਨਾਲ ਕੀਤੀ ਬੱਚੇ ਦੇ ਦਿਲ ਦੀ ਸਰਜਰੀ


ਯੂਕਰੇਨ : ਯੂਕਰੇਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕੁਝ ਡਾਕਟਰ ਹਨੇਰੇ ਵਿੱਚ ਇੱਕ ਬੱਚੇ ਦੇ ਦਿਲ ਦੀ ਸਰਜਰੀ ਕਰ ਰਹੇ ਹਨ। ਦਰਅਸਲ, ਰੂਸੀ ਮਿਜ਼ਾਈਲਾਂ ਨੇ ਯੂਕਰੇਨ ਦੀ ਐਨਰਜੀ ਸਪਲਾਈ ਨੂੰ ਤਬਾਹ ਕਰ ਦਿੱਤਾ ਸੀ। ਕਰੀਬ ਇੱਕ ਕਰੋੜ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਵੀਡੀਓ 24 ਨਵੰਬਰ ਦੀ ਹੈ। ਇਸ ਨੂੰ ਪੋਸਟ ਕਰਦੇ ਹੋਏ ਇਰੀਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇਣ ਦੇ ਦੋਸ਼ ਇੱਕ ਨੌਜਵਾਨ ‘ਚ ਗ੍ਰਿਫਤਾਰ

ਨਿਊ ਦਿੱਲੀ : ਇੰਜੀਨੀਅਰਿੰਗ ਛੱਡਣ ਵਾਲੇ ਅਮਨ ਸਕਸੈਨਾ ਨੂੰ ਸ਼ਨੀਵਾਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ। ਇਸ ਘਟਨਾ ਵਿੱਚ ਗੁਜਰਾਤ ਦੀ ਇੱਕ ਕੁੜੀ ਅਤੇ ਇੱਕ ਨੌਜਵਾਨ ਦਾ ਨਾਮ ਵੀ ਸਾਹਮਣੇ ਆਇਆ ਹੈ। ਗੁਜਰਾਤ ਏਟੀਐਸ ਇਨ੍ਹਾਂ ਸਾਰਿਆਂ ਦੀ ਭਾਲ ਕਰ ਰਹੀ ਸੀ। ਦੇਰ ਰਾਤ ਤੱਕ ਪੁੱਛਗਿੱਛ ਤੋਂ ਬਾਅਦ ਟੀਮ ਅਮਨ ਨੂੰ ਆਪਣੇ ਨਾਲ ਲੈ

ਮੁੱਖ ਮੰਤਰੀ ਵੱਲੋਂ ਸੂਬੇ 'ਚ 17 ਸਬ-ਡਵੀਜ਼ਨਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾਂ ਬਣਾਉਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਵਿੱਚ 17 ਸਬ-ਡਵੀਜ਼ਨਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਦੀਆਂ ਸ਼ਾਨਦਾਰ ਬਿਲਡਿੰਗਾਂ ਬਣਾਉਣ ਦਾ ਐਲਾਨ ਕੀਤਾ ਹੈ । ਜਿਸ ਨਾਲ ਲੋਕਾਂ ਦੀ ਖੱਜਲ ਖੁਆਰੀ ਖਤਮ ਹੋ ਜਾਵੇਗੀ। ਉਨ੍ਹਾਂ ਨੇ ਇਨ੍ਹਾਂ ਇਮਾਰਤਾਂ ‘ਤੇ 80 ਕਰੋੜ ਰੁਪਏ ਖਰਚ ਹੋਣ ਦਾ ਦਾਅਵਾ ਕੀਤਾ ਹੈ । ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਜਾਣਕਾਰੀ

ਐਸਟੀਐਫ ਨੇ ਪਾਕਿਸਤਾਨ ਤੋਂ ਭਾਰਤ ਪਹੁੰਚੀ ਹਥਿਆਰਾਂ ਦੀ ਵੱਡੀ ਖੇਪ ਕੀਤੀ ਬਰਾਮਦ

ਅੰਮ੍ਰਿਤਸਰ : ਸਪੈਸ਼ਲ ਟਾਸਕ ਫੋਰਸ ਨੇ ਐਤਵਾਰ ਸਵੇਰੇ ਸਰਹੱਦੀ ਖੇਤਰ ਤੋਂ ਪਾਕਿਸਤਾਨ ਤੋਂ ਭਾਰਤ ਪਹੁੰਚੀ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪਤਾ ਲੱਗਾ ਹੈ ਕਿ ਖੇਪ ਵਿਚ ਅੱਠ ਵਿਦੇਸ਼ੀ ਪਿਸਤੌਲ ਹਨ, ਜਿਨ੍ਹਾਂ ਨੂੰ ਭਾਰਤ-ਪਾਕਿ ਸਰਹੱਦ 'ਤੇ ਸਥਿਤ ਇਕ ਪਿੰਡ ਤੋਂ ਸਮੱਗਲਰਾਂ ਨੇ ਚੁੱਕ ਕੇ ਅੱਤਵਾਦੀਆਂ ਨੂੰ ਸੌਂਪਣਾ ਸੀ। ਸ਼ੱਕ ਹੈ ਕਿ ਉਕਤ ਖੇਪ ਨੂੰ ਪਾਕਿਸਤਾਨ ਦੀ ਖੁਫੀਆ

ਸਰਕਾਰ ਵਲੋਂ ਵੱਡਾ ਫੇਰਬਦਲ, 32 IAS/PCS ਅਫਸਰਾਂ ਦੇ ਤਬਾਦਲੇ ਕੀਤੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਇਸ ਫੇਰਬਦਲ ਵਿੱਚ ਕੁੱਲ 32 IAS/PCS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ 5 ਜ਼ਿਲ੍ਹਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ ਅਤੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਵੀ ਬਦਲ ਦਿੱਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ