news

Jagga Chopra

Articles by this Author

ਪਹਿਲੀ ਵਾਰ ਲੁਧਿਆਣਾ ਕਮਿਸ਼ਨਰੇਟ ਵਲੋਂ ਮਹਿਲਾ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ, 11 ਮਾਰਚ : ਡਾਇਰੈਕਟਰ ਜਨਰਲ ਆਫ਼ ਪੁਲਿਸ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਮਹਿਲਾ ਕਰਮਚਾਰੀਆਂ ਲਈ ਬਰਾਬਰੀ ਅਤੇ ਸਮਾਨਤਾ ਨੂੰ ਯਕੀਨੀ ਬਣਾਉਣ ਲਈ ਮਹਿਲਾ ਦਿਵਸ ਮੌਕੇ, ਲੁਧਿਆਣਾ ਪੁਲਿਸ ਕਮਿਸ਼ਨਰੇਟ ਵਲੋਂਂ ਡੀ.ਐਸ.ਪੀ. ਰੈਂਕ ਅਤੇ ਰਾਜ ਦੀ ਸੇਵਾ ਵਿੱਚ ਉਨ੍ਹਾਂ ਦੇ ਅਮਿੱਟ ਯੋਗਦਾਨ ਦੀ ਸ਼ਲਾਘਾ ਕਰਦਿਆਂ ਮਹਿਲਾ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ। ਕਮਿਸ਼ਨਰ ਪੁਲਿਸ

12 ਮਾਰਚ ਨੂੰ ਗ੍ਰੀਨ ਲੈਂਡ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਲੁਧਿਆਣਾ ਵਿੱਚ ਅੰਤਾਕਸ਼ਰੀ-3 ਦੇ ਆਡੀਸ਼ਨਾਂ ਲਈ ਪਹੁੰਚੋ

ਚੰਡੀਗੜ੍ਹ 11 ਮਾਰਚ : ਹਾਲ ਹੀ ਵਿੱਚ ਜ਼ੀ ਪੰਜਾਬੀ ਨੇ ਫੈਮਿਲੀ ਸੀਜ਼ਨ ਦੇ ਨਾਲ ਅੰਤਾਕਸ਼ਰੀ 3 ਦੇ ਨਵੇਂ ਸੀਜ਼ਨ ਦੀ ਘੋਸ਼ਣਾ ਕੀਤੀ ਹੈ ਅਤੇ ਟੀਮ ਲੁਧਿਆਣਾ ਵਿੱਚ 12 ਮਾਰਚ ਨੂੰ ਗ੍ਰੀਨਲੈਂਡ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਲੰਧਰ ਬਾਈਪਾਸ, ਜੀ.ਟੀ. ਰੋਡ, ਲੁਧਿਆਣਾ, ਸਵੇਰੇ 9 ਵਜੇ ਵਿਖੇ ਆਡੀਸ਼ਨ ਕਰਵਾਉਣ ਜਾ ਰਹੀ ਹੈ।ਇਹ ਸੀਜ਼ਨ ਹੋਰ ਵੀ ਮਨੋਰੰਜਕ ਹੋਣ ਜਾ ਰਿਹਾ ਹੈ ਕਿਉਂਕਿ

ਸ੍ਰੀ ਬਾਲਾ ਜੀ ਦੇ ਜੈਕਾਰਿਆਂ ਦੀ ਗੂੰਜ ਨਾਲ ਗੁੰਬਦ ਮੰਦਿਰ ’ਤੇ ਕੀਤਾ ਸਥਾਪਤ

ਰਾਏਕੋਟ, 11 ਮਾਰਚ (ਚਮਕੌਰ ਸਿੰਘ ਦਿੳਲ) : ਸਥਾਨਕ ਸ੍ਰੀ ਸ਼ਿਵ ਮੰਦਿਰ ਬਗੀਚੀ ਵਿਖੇ ਸਥਿੱਤ ਸ੍ਰੀ ਸਾਲ੍ਹਾਸਰ ਬਾਲਾ ਜੀ ਧਾਮ ਵਿਖੇ ਅੱਜ ਮੰਦਿਰ ਕਮੇਟੀ ਅਤੇ ਸ੍ਰੀ ਬਾਲਾ ਜੀ ਪਰਿਵਾਰ ਦੇ ਮੈਂਬਰਾਂ ਦੀ ਮੌਜ਼ੂਦਗੀ ’ਚ ਸ੍ਰੀ ਬਾਲਾ ਜੀ ਦੇ ਮੰਦਿਰ ’ਤ ਗੁਬੰਦ ਸਥਾਪਤ ਕਰਨ ਦੀ ਸੇਵਾ ਕਰਵਾਈ ਗਈ। ਮੰਦਿਰ ’ਤੇ ਗੁਬੰਦ ਸਥਾਪਤ ਕਰਨ ਤੋਂ ਪਹਿਲਾਂ ਪੰਡਤ ਸ੍ਰੀ ਪਰਮਾਨੰਦ ਜੀ ਅਤੇ ਪੰਡਤ

ਅਮਰੀਕਾ ਵੱਸਦੇ ਪੰਜਾਬੀ ਕਵੀ ਕੁਲਵੰਤ ਸਿੰਘ ਸੇਖੋਂ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ

ਲੁਧਿਆਣਾ, 11 ਮਾਰਚ (ਰਘਵੀਰ ਸਿੰਘ ਜੱਗਾ) : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਸਟਾਕਟਨ(ਅਮਰੀਕਾ) ਵੱਸਦੇ ਨੌਜਵਾਨ ਪੰਜਾਬੀ ਕਵੀ ਕੁਲਵੰਤ ਸਿੰਘ ਸੇਖੋਂ ਨੂੰ ਦੋਸ਼ਾਲਾ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੀਆਂ ਕੁਝ ਪ੍ਰਕਾਸ਼ਨਾਵਾਂ ਭੇਂਟ ਕਰਕੇ ਪ੍ਰੋਃ ਗੁਰਭਜਨ ਸਿੰਘ ਗਿੱਲ, ਸਰਦਾਰਨੀ ਜਸਵਿੰਦਰ ਕੌਰ ਗਿੱਲ ਤੇ ਸੁਰੀਲੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਸਨਮਾਨਿਤ

ਸੱਤਵਾਂ ਹਰਭਜਨ ਹਲਵਾਰਵੀ ਯਾਦਗਾਰੀ ਸਾਹਿੱਤਕ ਸਮਾਰੋਹ ਗੁਰੂ ਰਾਮ ਦਾਸ ਕਾਲਿਜ ਹਲਵਾਰਾ ਵਿਖੇ 12 ਮਾਰਚ ਹੋਵੇਗਾ
  • ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਭਾਸ਼ਨ ਡਾ. ਹਰਿਭਜਨ ਸਿੰਘ ਭਾਟੀਆ ਦੇਣਗੇ। 
  • ਪ੍ਰਧਾਨਗੀ ਵਰਿਆਮ ਸੰਧੂ ਤੇ ਸੁਰਿੰਦਰ ਗਿੱਲ ਕਰਨਗੇ। 

ਲੁਧਿਆਣਾ, 11 ਮਾਰਚ (ਰਘਵੀਰ ਸਿੰਘ ਜੱਗਾ) : ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਅਤੇ ਕਾਮਰੇਡ ਰਤਨ ਸਿੰਘ ਹਲਵਾਰਾ ਆਲਮੀ ਸਾਹਿਤ ਕਲਾ ਕੇਂਦਰ ਵੱਲੋਂ ਪੰਜਾਬੀ ਲੇਖਕ ਤੇ ਪੱਤਰਕਾਰ ਹਰਭਜਨ ਹਲਵਾਰਵੀ ਯਾਦਗਾਰੀ

ਜ਼ਿਲ੍ਹਾ ਲੁਧਿਆਣਾ ਵਿੱਚ ਇੱਕੋ ਦਿਨ ਹੋਏ 10154 ਵਿਦਿਆਰਥੀਆਂ ਦੇ ਨਵੇਂ ਦਾਖਲੇ 
  • ਬਲਾਕ ਲੁਧਿਆਣਾ-1 ਨੇ 1405 ਦਾਖਲੇ ਕਰਕੇ ਜ਼ਿਲੇ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ 

ਲੁਧਿਆਣਾ, 11 ਮਾਰਚ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋ ਸੂਬੇ ਦੇ ਲੋਕਾਂ ਨਾਲ ਬਿਹਤਰ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਸਿੱਖਿਆ ਪ੍ਰਤੀ ਲੋਕਾਂ ਦਾ

ਹਿਮਾਚਲ ਪ੍ਰਦੇਸ਼ ‘ਚ ਵਾਹਨਾਂ ਦੀ ਐਂਟਰੀ ਹੋਈ ਮਹਿੰਗੀ, ਨਵੇਂ ਰੇਟ 01 ਅਪ੍ਰੈਲ ਤੋਂ ਹੋਣਗੇ ਲਾਗੂ

ਸਿਮਲਾ, 11 ਮਾਰਚ : ਹਿਮਾਚਲ ਪ੍ਰਦੇਸ਼ ‘ਚ ਟੋਲ ਬੈਰੀਅਰਾਂ ਦੀ ਨਿਲਾਮੀ ਤੋਂ ਇਕ ਦਿਨ ਬਾਅਦ ਹੀ ਐਂਟਰੀ ਟੈਕਸ ਵੀ ਵਧਾ ਦਿੱਤਾ ਹੈ। ਆਬਕਾਰੀ ਤੇ ਕਰ ਵਿਭਾਗ ਨੇ ਟੋਲ ਬੈਰੀਅਰਾਂ ‘ਤੇ ਐਂਟਰੀ ਟੈਕਸ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਹਿਮਾਚਲ ਦੇ ਪ੍ਰਾਈਵੇਟ ਵਾਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾਵੇਗਾ, ਪਰ ਹਿਮਾਚਲ ਪ੍ਰਦੇਸ਼ ਨੰਬਰ ਵਾਲੇ ਕਮਰਸ਼ੀਅਲ

ਲਾਲੂ ਪ੍ਰਸਾਦ ਯਾਦਵ ਦਾ ਇੱਕ ਹੀ ਨਾਅਰਾ ਸੀ-ਤੁਸੀਂ ਮੈਨੂੰ ਪਲਾਟ ਦਿਓ, ਮੈਂ ਤੁਹਾਨੂੰ ਨੌਕਰੀ ਦਿਆਂਗਾ : ਅਨੁਰਾਗ ਠਾਕੁਰ

ਨਵੀਂ ਦਿੱਲੀ, 11 ਮਾਰਚ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਖ਼ਿਲਾਫ਼ ED-CBI ਦੀ ਕਾਰਵਾਈ ‘ਤੇ ਵੱਡਾ ਬਿਆਨ ਦਿੱਤਾ ਹੈ। ਅਨੁਰਾਗ ਠਾਕੁਰ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਦਾ ਇੱਕ ਹੀ ਨਾਅਰਾ ਸੀ-ਤੁਸੀਂ ਮੈਨੂੰ ਪਲਾਟ ਦਿਓ, ਮੈਂ ਤੁਹਾਨੂੰ ਨੌਕਰੀ ਦਿਆਂਗਾ। ਹਰ ਕਿਸੇ ਨੇ ਭ੍ਰਿਸ਼ਟਾਚਾਰ ਦਾ ਆਪਣਾ ਮਾਡਲ ਬਣਾ ਲਿਆ ਹੈ, ਅੱਜ ਜਦੋਂ

ਸਵਾਤੀ ਮਾਲੀਵਾਲ ਦਾ ਵੱਡਾ ਬਿਆਨ, ਜਦੋਂ ਮੈਂ ਛੋਟੀ ਸੀ ਤਾਂ ਮੇਰੇ ਪਿਤਾ ਮੇਰਾ ਸ਼ੋਸ਼ਣ ਕਰਦੇ ਸਨ। 

ਨਵੀਂ ਦਿੱਲੀ, 11 ਮਾਰਚ : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸ਼ਨੀਵਾਰ ਨੂੰ ਦਿੱਲੀ ਸਰਕਾਰ ਦੇ ਇਕ ਪ੍ਰੋਗਰਾਮ ‘ਚ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮੇਰੇ ਪਿਤਾ ਮੇਰਾ ਜਿਨਸੀ ਸ਼ੋਸ਼ਣ ਕਰਦੇ ਸਨ। ਮੈਂ ਆਪਣੀ ਮਾਂ, ਮਾਸੀ, ਵਾਰਸ ਅਤੇ ਨਾਨਾ-ਨਾਨੀ ਦੀ ਬਦੌਲਤ ਇਸ ਦਰਦ ਤੋਂ ਬਾਹਰ ਆ ਸਕੀ। ਸਵਾਤੀ ਮਾਲੀਵਾਲ ਨੇ ਕਿਹਾ ਕਿ ਜਦੋਂ ਮੈਂ ਛੋਟੀ ਸੀ ਤਾਂ ਮੇਰੇ

ਫਰੀਡਮ ਫਾਈਟਰ ਪਰਿਵਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਲਈ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 

ਸੰਗਰੂਰ, 11 ਮਾਰਚ : ਆਜਾਦੀ ਘੁਲਾਟੀਏ ਪਰਿਵਾਰਾਂ ਦੀ ਸੰਸਥਾ ਫਰੀਡਮ ਫਾਈਟਰ ਸਕਸੈਸਰਜ਼ ਆਰਗੇਨਾਈਜੇਸ਼ਨ (196) ਵੱਲੋਂ ਫਰੀਡਮ ਫਾਈਟਰ ਪਰਿਵਾਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮੰਨਵਾਉਣ ਲਈ ਅੱਜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਪਰ ਮੌਕੇ ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 31 ਮਾਰਚ ਨੂੰ ਚੰਡੀਗੜ੍ਹ